Wednesday, March 18, 2026

ਕੀਟਨਾਸ਼ਕ ਦੁਕਾਨਦਾਰਾਂ ਕੋਲੋਂ ਜਬਰੀ ਉਗਰਾਹੀ ਦੇ ਮਾਮਲੇ ‘ਚ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਤੇ ਉਚ ਅਧਿਕਾਰੀ ਗ੍ਰਿਫਤਾਰ

PPN2207201606

ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਐਸ.ਐਸ.ਪੀ ਸਵਪਨ ਸ਼ਰਮਾ ਨੇ ਪ੍ਰੈਸ ਨੂੰੂ ਜਾਣਕਾਰੀ ਦਿੰਦਿਆ ਕਿਹਾ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਐਸ ਐਚ ਓ ਕਰਮਜੀਤ ਸਿੰਘ ਦੀ ਅਗਵਾਈ ਵਿਚ ਉਸ ਸਮੇਂ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਜਦ ਉਨ੍ਹਾ ਨੇ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਸਰਬਜੀਤ ਸਿੰਘ ਕੰਧਾਰੀ, ਗੁਰਦਿਆਲ ਸਿੰਘ ਏ.ਡੀ.ਓ ਕੈਸ ਕਰੋਪ ਅਤੇ ਵਿਵੇਕ ਸੰਕਰ ਈ.ਡੀ.ਓ ਪਲਾਂਟ ਪ੍ਰੋਟੈਕਸ਼ਨ ਵਲੋਂ ਕੀਟਨਾਸ਼ਕ ਦਵਾਈਆ ਦੇ ਗਡਾਊਨ ਅਤੇ ਦੁਕਾਨਾਂ ਦੇ ਮਾਲਕਾਂ ਨੂੰ ਧਮਕੀਆਂ ਦੇ ਕੇ ਜਬਰੀ ਉਗਰਾਹੀ ਕਰਨ ਦੇ ਮਾਮਲੇ ਵਿਚ 4,500- ਰੁਪਏ (ਸਾਢੇ ਚਾਰ ਲੱਖ ਰੁਪਏ) ਸਮੇਤ ਇਕ ਹੋਟਲ ਵਿਚੋਂ ਮੌਕੇ ‘ਤੇ ਗ੍ਰਿਫਤਾਰ ਕੀਤਾ। ਉਨ੍ਹਾਂ ਕਿਹਾ ਕਿ ਖੁਫੀਆ ਇਤਲਾਹ ਮਿਲੀ ਸੀ ਕਿ ਖੇਤੀਬਾੜੀ ਵਿਭਾਗ ਦੇ ਕੁਝ ਅਫ਼ਸਰ ਹੈਂਡ ਲਾਫ਼ਿਸ ਮੌਹਾਲੀ ਤੋਂ ਬਠਿੰਡਾ ਵਿਖੇ ਵੱਖ ਵੱਖ ਕੀਟਨਾਸ਼ਕ ਦਵਾਈਆ ਦੇ ਗਡਾਊਣ ਅਤੇ ਦੁਕਾਨਾਂ ਦਾ ਰਿਕਾਰਡ ਚੈਂਕ ਕਰਨ ਅਤੇ ਸੈਂਪਲ ਭਰਨ ਲਈ ਆਏ ਹਨ ਅਤੇ ਇਹ ਅਫ਼ਸਰ ਕੀਟਨਾਸ਼ਕ ਦਵਾਈਆਂ ਦੇ ਮਾਲਕਾਂ ਨੂੰ ਕਹਿ ਰਹੇ ਸਨ ਕਿ ਉਹ ਸਥਾਨਕ ਹੋਟਲ ਸਪਏਅਰ ਜਾਂ ਉਸ ਦੇ ਬਾਹਰ ਆ ਕੇ ਮਿਲਣ ਅਤੇ ਪੈਸੇ ਦਿਓ ਨਹੀ ਤਾਂ ਤੁਹਾਡੀਆਂ ਦੁਕਾਨਾਂ ਦੇ ਸ਼ੈਪਲ ਭਰ ਕੇ ਫੇਲ ਕਰਵਾ ਦਿੱਤੇ ਜਾਣਗੇ, ਅਜਿਹੀਆਂ ਧਮਕੀਆਂ ਦੇ ਰਹੇ ਸਨ। ਖੁਫ਼ੀਆਂ ਰਿਪੋਟਰ ਅਨੁਸਾਰ ਕਿਹਾ ਗਿਆ ਕਿ ਅਗਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਉਹ ਰੰਗੇ ਹੱਥੀ ਦੁਕਾਨਦਾਰਾਂ ਤੋਂ ਵਸੂਲ ਕੀਤੀ ਰਕਮ ਸਮੇਤ ਗ੍ਰਿਫ਼ਤਾਰ ਕੀਤੇ ਜਾ ਸਕਦੇ ਹਨ। PPN2207201605ਜਿਸ ਤੇ ਮੁਕੱਦਮਾ ਨੰਬਰ 124 ਮਿਤੀ 22-07-2016 ਅਧਿਨ ਧਾਰਾ 384,13 (2) ਭ੍ਰਿਸ਼ਟਾਚਾਰ ਰੋਕੂ ਐਕਟ 1988 ਖੇਤੀਬਾੜੀ ਮਹਿਕਮਾ ਦੇ ਨਾਮਾਲੂਮ ਅਫ਼ਸਰਾਂ ਖਿਲਾਫ਼ ਥਾਣਾ ਸਿਵਲ ਲਾਈਨ ਦਰਜ ਰਜਿਸਟਰ ਕੀਤਾ ਗਿਆ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨਦਾਰਾਂ ਤੋਂ 21-22 ਜੁਲਾਈ ਦੀ ਰਾਤ ਨੂੰ ਉਕਤ ਵਿਅਕਤੀਆ ਨੂੰ ਭਾਰੀ ਰਕਮ ਸਮੇਤ ਕਾਬੂ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਇੰਨ੍ਹੀ ਵੱਡੀ ਮਾਤਰਾ ਵਿਚ ਰਕਮ ਪਹਿਲੇ ਦਿਨ ਹੀ ਸਿਰਫ਼ ਛੇ ਦੁਕਾਨਦਾਰਾਂ ਤੋਂ ਹੀ ਦੋਸ਼ੀਆਂ ਨੇ ਪ੍ਰਾਪਤ ਕੀਤੀ ਸੀ, ਅਗਰ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਨਾ ਪਕੜਿਆਂ ਹੁੰਦਾ ਤਾਂ ਪਤਾ ਨਹੀ ਕਿੰਨੀ ਵੱਡੀ ਰਕਮ ਦੋਸ਼ੀ ਦੁਕਾਨਦਾਰਾਂ ਤੋਂ ਲੈਂਦੇ। ਦੋਸ਼ੀਆਂ ਦਾ ਪੁਲਿਸ ਰਿਮਾਂਡ ਲੇ ਕੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ‘ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply