Sunday, February 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 25 ਜੁਲਾਈ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ – ਐਸ.ਵਾਈ.ਐਲ ਮਾਮਲੇ ‘ਚ ਸੁਪਰੀਮ ਕੋਰਟ ਦਾ ਬਿਆਨ ਪੰਜਾਬ ਦੇ ਖਿਲਾਫ ਆਇਆ ਤਾਂ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕ ਦੇਣਗੇ ਅਸਤੀਫੇ ਅਤੇ ਉਹ ਛੱਡਣਗੇ ਸੰਸਦੀ ਮੈਂਬਰੀ।

▶ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਅਣਪਛਾਤਿਆਂ ਵਲੋਂ ਪਾੜੇ ਗਏ।

▶ ਕਸ਼ਮੀਰ ਹਿੰਸਾ ਦੌਰਾਨ ਜੰਮੂ ਕਸ਼ਮੀਰ ਪੁਲਿਸ ਦੇ 2228 ਮੁਲਾਜ਼ਮ, 1110 CRPF ਦੇ ਜਵਾਨ ਅਤੇ 2259 ਆਮ ਨਾਗਰਿਕ ਹੋਏ ਜਖਮੀ – ਰਾਜਨਾਥ ਸਿੰਘ।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਸਲਾਹ – ਅੱਤਵਾਦੀਆਂ ਦੀ ਮਦਦ ਕਰਨੀ ਬੰਦ ਕਰੇ, ਬਰਦਾਸ਼ਤ ਨਹੀਂ ਕਰਾਂਗੇ ਅੱਤਵਾਦ।।

▶ ਅੰਮ੍ਰਿਤਸਰ ‘ਚ ਸੁਖਬੀਰ ਬਾਦਲ ਨੇ ਕਿਹਾ ਪੁਲਿਸ ਭਰਤੀ ਲਈ ਸਾਰੇ ਉਮੀਦਵਾਰਾਂ ਦਾ ਕੀਤਾ ਜਾਵੇਗਾ ‘ਡੋਪ ਟੈਸਟ’, ਕਿਹਾ ਪੰਜਾਬ ‘ਚ ਨਸ਼ਿਆਂ ਦੀ ਸਥਿਤੀ ਦਾ ਲੱਗਜੂਗਾ ਪਤਾ ।

▶ ਕਾਂਗਰਸ ਦੇ ਡਾ. ਰਾਜਕੁਮਾਰ ਦਾ ਬਿਆਨ ਸੁਖਬੀਰ ਬਾਦਲ ਪਹਿਲਾਂ ਚੋਣਾਂ ‘ਚ ਖੜ੍ਹੇ ਕਰਨ ਵਾਲੇ ਆਪਣੇ 117 ਉਮੀਦਵਾਰਾਂ ਦੇ ਕਰਵਾਉਣ ਡੋਪ ਟੈਸਟ।

▶ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਡੋਪ ਟੈਸਟ ਨਾਲ ਨਸ਼ਿਆਂ ਦੀ ਨਹੀਂ ਮਿਲਣੀ ਜਾਣਕਾਰੀ – ਪੰਜਾਬ ‘ਚ ਹੋਈਆਂ ਐਫ.ਆਈ.ਆਰ ਅਤੇ ਜੇਲ੍ਹਾਂ ‘ਚ ਡੱਕੇ ਨਸ਼ਈਆਂ ਦੀ ਗਿਣਤੀ ਤੋਂ ਸੱਚ ਆਏਗਾ ਸਾਹਮਣੇ।

▶ ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਦੇ ਨਕਸਲੀਆਂ ਨਾਲ ਜੋੜੇ ਸਬੰਧ।

▶ ਸੁਖਬੀਰ ਬਾਦਲ ਨੇ ਸਰਬਤ ਖਾਲਸਾ ਦਾ ਹਵਾਲਾ ਦਿੰਦਿਆਂ ਕਿਹਾ – ਵੱਖਵਾਦੀਆਂ ਨਾਲ ਹੈ ਆਪ ਦਾ ਮੇਲ ਜੋਲ – ਹੁੰਦੀ ਹੈ ਵਿਦੇਸ਼ ਤੋਂ ਫੰਡਿੰਗ।

▶ ਆਪ ਆਗੂ ਸੁੱਚਾ ਸਿੰਘ ਛੋਟੇਪੁਰ ਦਾ ਪਲਟਵਾਰ – ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਕੋਲ ਨਹੀਂ ਹੈ ਕੋਈ ਮੁੱਦਾ – ਸਾਡਾ ਸਬੰਧ ਪੰਜਾਬ ਦੀ ਜਨਤਾ ਨਾਲ, ਸਰਕਾਰ ਕਰਾ ਲਵੇ ਜਾਂਚ।

▶ ਘੱਟ ਗਿਣਤੀ ‘ਚ ਆਈ ਨਿਪਾਲੀ ਸਰਕਾਰ ਦੇ ਪ੍ਰਧਾਨ ਮੰਤਰੀ ਕੇ.ਪੀ.ਓਲੀ ਨੇ ਦਿੱਤਾ ਅਸਤੀਫਾ।

▶ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ – ਹਰਜੀਤ ਗਰੇਵਾਲ ਅਤੇ ਰਾਕੇਸ਼ ਰਠੋਰ ਸਮੇਤ 8 ਉਪ ਪ੍ਰਧਾਨ, 2 ਜਨਰਲ ਸਕਤਰ, 8 ਮੀਡੀਆ ਸਕੱਤਰ ਤੇ ਹੋਰ ਅਹੁਦੇਦਾਰ ਥਾਪੇ।

▶ ਰਿਓ ਓਲੰਪਿਕ ਦੀ ਟੀਮ ‘ਚ ਸ਼ਾਮਿਲ ਭਾਰਤੀ ਪਹਿਲਵਾਨ ਨਰ ਸਿੰਘ ਯਾਦਵ ਦਾ ਡੋਪ ਟੈਸਟ ਫੇਲ।

▶ ਵਿਵਾਦਾਂ ‘ਚ ਘਿਰੇ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੰਸਦ ਦੇ ਰਹਿੰਦੇ ਇਜ਼ਲਾਸ ਤੋਂ ਕੀਤਾ ਜਾ ਸਕਦਾ ਹੈ ਮੁਅੱਤਲ?

▶ ਕੈਪਟਨ ਅਮਰਿੰਦਰ ਵਲੋਂ ਕਾਂਗਰਸ ਦੇ ਕਲਚਰਲ ਸੈੱਲ ਦਾ ਐਲਾਨ – ਹੰਸ ਰਾਜ ਹੰਸ ਚੇਅਰਮੈਨ, ਬਲਕਾਰ ਸਿੱਧੂ ਤੇ ਸਤਵਿੰਦਰ ਬਿੱਟੀ ਬਣਾਏ ਉਪ ਚੇਅਰਮੈਨ।

▶ ਦਿੱਲੀ ਦੇ ਮਹਿਰੋਲੀ ਤੋਂ ਆਪ ਵਿਧਾਇਕ ਨਾਰੇਸ਼ ਯਾਦਵ ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ।

▶ ਨਰੇਸ਼ ਯਾਦਵ ਦੀ ਗ੍ਰਿਫਤਾਰੀ ‘ਤੇ ਸੰਜੇ ਸਿੰਘ ਦਾ ਬਿਆਨ – ਅਗਰ ਕੋਈ ਆਡੀਓ, ਵੀਡੀਓ ਜਾਂ ਪੈਸੇ ਦੇ ਲੈਣ ਦੇਣ ਦਾ ਸਬੂਤ ਮਿਲਦਾ ਹੈ ਤਾਂ ਫਾਂਸੀ ‘ਤੇ ਚੜ੍ਹਾਓ ਦੋਸ਼ੀ ਨੂੰ।

▶ ਅੱਜ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਖੋਲਣਗੇ ਪੱਤੇ –ਰਾਜ ਸਭਾ ਤੋਂ ਦੇ ਚੁੱਕੇ ਹਨ ਅਸਤੀਫਾ।

▶ ਔਰਤ ਨਾਲ ਬਦਸਲੂਕੀ ਦੇ ਮਾਮਲੇ ‘ਚ ਦਿੱਲੀ ਦੇ ਆਪ ਵਿਧਾਇਕ ਅਮਾਨਤਉਲਾਹ ਪੁਲਿਸ ਵਲੋਂ ਗ੍ਰਿਫਤਾਰ।

▶ ਭਾਰਤੀ ਅਥਲੀਟ ਨੀਰਜ਼ ਚੋਪੜਾ ਨੇ ਜੈਵਲਿਨ ਥਰੋ ‘ਚ ਸੋਨੇ ਦਾ ਤਮਗਾ ਜਿੱਤਿਆ- ਜੂਨੀਅਰ ਵਿਸ਼ਵ ਰਿਕਾਰਡ ਤੋੜਿਆ= ਪੀ.ਐਮ ਮੋਦੀ ਨੇ ਦਿੱਤੀ ਵਧਾਈ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply