Sunday, February 22, 2026

 ਦਲਿਤਾਂ ਉਪਰ ਤਸ਼ੱਦਦ ਕਰਨ ਕਾਂਗਰਸ ਪਾਰਟੀ ਵਲੋਂ ਰੋਸ ਰੈਲੀ ‘ਤੇ ਸਰਕਾਰ ਦਾ ਪੁਤਲਾ ਫੂਕਿਆ

PPN2407201601

ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਜਰਾਤ ਅਤੇ ਬਿਹਾਰ ਵਿੱਚ ਜੋ ਦਲਿਤਾਂ ਉੱਪਰ ਪਿਛਲੇ ਦਿਨੀਂ ਤਸ਼ੱਦਦ ਹੋਇਆ, ਜਿਸ ਲਈ ਇਨ੍ਹਾਂ ਰਾਜਾਂ ਦੀ ਸਰਕਾਰ ਜ਼ਿੰਮੇਵਾਰ ਹੈ, ਇਸ ਸਬੰਧ ਵਿੱਚ ਕੈਪ: ਅਮਰਿੰਦਰ ਸਿੰਘ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਂਗਰਸ, ਬਠਿੰਡਾ ਵੱਲੋਂ ਇੱਕ ਰੋਸ਼ ਮਾਰਚ ਸਵੇਰੇ 10:30 ਵਜੇ ਕਾਂਗਰਸ ਦਫ਼ਤਰ ਤੋਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨਾਂ ਨਰਿੰਦਰ ਭੁਲੇਰੀਆ ਅਤੇ ਮੋਹਨ ਲਾਲ ਝੂੰਬਾ ਦੀ ਅਗਵਾਈ ਹੇਠ ਸ਼ੁਰੂ ਹੋਇਆ, ਜਿਸ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਵਰਕਰਾਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਹਰਮੰਦਰ ਸਿੰਘ ਜੱਸੀ, ਐਮ.ਐਲ.ਏ. ਅਜੈਬ ਸਿੰਘ ਭੱਟੀ, ਮੀਤ ਪ੍ਰਧਾਨ ਪੰਜਾਬ ਕਾਂਗਰਸ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਹ ਰੋਸ਼ ਮਾਰਚ ਮੋਦੀ ਸਰਕਾਰ ਮੁਰਦਾਬਾਦ, ਬੀ.ਜੇ.ਪੀ ਮੁਰਦਾਬਾਦ ਅਤੇ ਦਲਿਤਾਂ ਉੱਪਰ ਤਸ਼ੱਦਦ ਬੰਦ ਕਰੋ ਦੇ ਨਾਅਰੇ ਲਾਉਂਦੇ ਹੋਏ ਰੇਲਵੇ ਰੋਡ, ਹਸਪਤਾਲ ਬਾਜ਼ਾਰ ਅਤੇ ਧੋਬੀ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਫਾਇਰ ਬ੍ਰਿਗੇਡ ਚੌਂਕ ‘ਤੇ ਪਹੁੰਚਿਆ, ਜਿੱਥੇ ਨਰੇਂਦਰ ਮੋਦੀ ਅਤੇ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੇ ਪੁਤਲੇ ਫੂਕੇ ਗਏ ਅਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ, ਗੁਜਰਾਤ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ। ਇਸ ਰੋਸ਼ ਮਾਰਚ ਵਿੱਚ ਹਰਮੰਦਰ ਸਿੰਘ ਜੱਸੀ, ਅਜੈਬ ਸਿੰਘ ਭੱਟੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ/ਬੀ.ਜੇ.ਪੀ. ਸਰਕਾਰ ਆਰ.ਐਸ.ਐਸ. ਦੀ ਫ਼ਿਰਕੂ ਨੀਤੀਆਂ ‘ਤੇ ਉਤਰ ਆਈ ਹੈ ਅਤੇ ਦਲਿਤਾਂ ਉੱਪਰ ਤਸ਼ੱਦਦ ਕੀਤੇ ਜਾ ਰਹੇ ਹਨ, ਪਰ ਕਾਂਗਰਸ ਇਸ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰੇਗੀ।ਇਨ੍ਹਾਂ ਨੇਤਾਵਾਂ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਉ ਅੰਬੇਡਕਰ ਦੇ ਦਿਖਾਏ ਰਸਤਿਆਂ ਨੂੰ ਭੁੱਲ ਗਈ ਹੈ, ਜਿੰਨ੍ਹਾਂ ਨੇ ਹਮੇਸ਼ਾ ਛੂਤ-ਛਾਤ ਦਾ ਵਿਰੋਧ ਕੀਤਾ ਅਤੇ ਇਸ ਨੂੰ ਇੱਕ ਪਾਪ ਇਕਰਾਰਿਆ ਸੀ।ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਸਮੁੱਚੀ ਕਾਂਗਰਸ ਦਲਿਤਾਂ ਨਾਲ ਹਮੇਸ਼ਾ ਇੱਕ ਚੱਟਾਨ ਦੀ ਤਰ੍ਹਾਂ ਖੜ੍ਹੀ ਰਹੀ ਹੈ ਅਤੇ ਖੜ੍ਹੀ ਰਹੇਗੀ।ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਆਰ.ਐਸ.ਐਸ ਦੀ ਇਹ ਗੰਦੀ ਨੀਤੀ ਪੰਜਾਬ ਵਿੱਚ ਵੀ ਕਈ ਥਾਵਾਂ ‘ਤੇ ਵੇਖਣ ਨੂੰ ਮਿਲੀ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਸੰਬੰਧਿਤ ਸਰਕਾਰਾਂ ਦਲਿਤਾਂ ਉੱਪਰ ਅੱਤਿਆਚਾਰ ਕਰਨ ਵਾਲਿਆਂ ਨੂੰ ਤੁਰੰਤ ਸਲਾਖ਼ਾਂ ਦੇ ਪਿੱਛੇ ਸੁੱਟੇ। ਜੇਕਰ ਦਲਿਤਾਂ ਨਾਲ ਹੋ ਰਹੇ ਇਸ ਤਸ਼ੱਦਦ ਨੂੰ ਤੁਰੰਤ ਨੱਥ ਨਾ ਪਾਈ ਗਈ ਤਾਂ ਕਾਂਗਰਸ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਅਕਾਲੀ-ਭਾਜਪਾ ਦੇ ਮੰਤਰੀਆਂ ਦਾ ਘੇਰਾਵ ਕਰੇਗੀ, ਜਿਸ ਦੀ ਜ਼ਿੰਮੇਵਾਰੀ ਅਕਾਲੀ-ਭਾਜਪਾ ਦੀ ਹੋਵੇਗੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਚਹਿਲ, ਗੁਰਾ ਤੁੰਗਵਾਲੀ, ਕੇ.ਕੇ ਅੱਗਰਵਾਲ, ਟਹਿਲ ਸਿੰਘ ਸੰਧੂ, ਰਾਜਨ ਗਰਗ, ਅਰੁਣ ਕੁਮਾਰ, ਕੁਲਜੀਤ ਗੋਗੀ, ਬਲਾਕ ਪ੍ਰਧਾਨ ਸੁਰਜੀਤ ਸਿੰਘ ਖੋਖਰ, ਰਜਿੰਦਰ ਜੋਧਪੁਰ, ਗੁਰਦੀਪ ਭੋਖੜਾ, ਜਸਪਾਲ ਬੰਗੀ, ਕ੍ਰਿਸ਼ਨ ਸਿੰਘ, ਬੇਅੰਤ ਸਿੰਘ, ਪਰਮਿੰਦਰ ਸਰਨੀ, ਐਮ.ਸੀ. ਮਲਕੀਤ ਸਿੰਘ, ਸੁਖਦੇਵ ਸੁੱਖਾ, ਰਾਮ ਦਾਸ, ਰਾਜਾ ਸਿੰਘ, ਅਭੈ ਖਨਗਵਾਲ, ਪ੍ਰਵੀਨ ਕਾਲੀਆ, ਤੁਲਸੀਦਾਸ ਪਚੇਰਵਾਲ, ਨਵੀਨ ਵਾਲਮੀਕਿ, ਸੁਰਿੰਦਰ ਸਾਹਨੀ, ਯਸ਼ ਸ਼ਰਮਾ, ਲਖਵਿੰਦਰ ਲੱਖਾ, ਅਵਤਾਰ ਗੋਨਿਆਣਾ, ਦੇਵਰਾਜ ਪੱਕਾ, ਤੀਰਥ ਭਾਈ ਰੂਪਾ, ਯੂਥ ਆਗੂ ਬਲਜੀਤ ਸਿੰਘ, ਐਨ.ਐਸ.ਯੂ.ਆਈ. ਆਗੂ ਜੈ ਦੀਪ ਜੱਸੀ, ਬਲਦੇਵ ਆਕਲੀਆ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਆਦਿ ਵਰਕਰ ਅਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply