📝 *ਅੱਜ ਦੀਆਂ ਸੁਰਖੀਆਂ…..*
ਮਿਤੀ : 28 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਪੰਜਾਬ ਬਿਜਲੀ ਰੈਗੂਲੇਟਰੀ ਅਥਾਰਟੀ ਵਲੋਂ ਸਮਾਲ ਇੰਡਸਟਰੀ ਨੂੰ ਰਾਹਤ- ਪ੍ਰਤੀ ਯੂਨਿਟ ਰੇਟ 0.36 ਪੈਸੇ ਘਟਾਇਆ।
▶ ਨਹੀਂ ਵਧਣਗੇ ਘਰੇਲੂ ਬਿਜਲੀ ਦੇ ਰੇਟ – ਬੀ.ਪੀ.ਐਲ ਪਰਿਵਾਰਾਂ ਨੂੰ 200 ਯੂਨਿਟ ਫ੍ਰੀ ਦੇਣ ਦਾ ਕੀਤਾ ਐਲਾਨ।
▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੂਬੇ ਵਿੱਚ ਬਿਜਲੀ ਸਰਪਲਸ ਹੋਣ ਦਾ ਕੀਤਾ ਦਾਅਵਾ-ਵਿਰੋਧੀਆਂ ਨੇ ਚੁੱਕੇ ਸਵਾਲ।
▶ ਅੱਜ ਅੰਮ੍ਰਿਤਸਰ ਪਹੁੰਚਣਗੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ – ਮਾਨਹਾਨੀ ਕੇਸ ‘ਚ 29 ਜੁਲਾਈ ਨੂੰ ਅਦਾਲਤ ‘ਚ ਹੋਣਗੇ ਪੇਸ਼।
▶ ਮਲੇਰਕੋਟਲਾ ਬੇਅਦਬੀ ਮਾਮਲਾ- ਆਪ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਨੇ 1 ਅਗਸਤ ਤੱਕ ਜੂਡੀਸ਼ੀਅਲ ਹਿਰਾਸਤ ‘ਚ ਭੇਜਿਆ।
▶ ਪੰਜਾਬ ਵਿੱਚ ਪੁਲਿਸ ਭਰਤੀ ਦੌਰਾਨ ਕੀਤੇ ਜਾ ਰਹੇ ਡੋਪ ਟੈਸਟ ਦੇ ਨਤੀਜੇ, ਪੰਜਾਬ ਵਿੱਚ ਨਸ਼ਿਆਂ ਦੇ ਝੂਠੇ ਇਲਜ਼ਾਮ ਲਾ ਰਹੀ ਵਿਰੋਧੀ ਧਿਰ ਲਈ ਹੋਵੇਗਾ ਜਵਾਬ– ਸੁਖਬੀਰ ਬਾਦਲ।
▶ ਬਠਿੰਡਾ ਵਿੱਚ ਸਥਾਪਤ ਹੋਵੇਗਾ ਏਮਜ਼ ਹਸਪਤਾਲ – ਕੇਂਦਰੀ ਕੈਬਨਿਟ ਨੇ ਦਿੱਤੀ ਮੰਜੂਰੀ – ਹਰਸਿਮਰਤ ਬਾਦਲ ਨੇ ਕੀਤਾ ਸਵਾਗਤ।
▶ ਮੋਹਾਲੀ ‘ਚ ਅਕਾਲੀ-ਭਾਜਪਾ ਸਰਕਾਰ ਨੇ 531 ਮਜ਼ਦੂਰਾਂ ਨੂੰ ਵੰਡੇ ਸਾਈਕਲ।
▶ ਜੇਲ੍ਹਾਂ ‘ਚ ਜਾ ਕੇ ਭਰਾਵਾਂ ਨੂੰ ਰੱਖੜੀ ਬੰਨ ਸਕਣਗੀਆਂ ਭੈਣਾਂ ਅਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਚ ਮਿਲੇਗੀ ਮੁਫਤ ਸਫਰ ਦੀ ਸਹੂਲਤ– ਹਰਿਆਣਾ ਸਰਕਾਰ ਦਾ ਫੈਸਲਾ।
▶ ਹਰਿਆਣਾ ਦੇ ਯਮੁਨਾਨਗਰ ਵਿਖੇ ਰੇਲ ਲਾਈਨ ‘ਤੇ ਗੱਡੀ ਦੇ ਅੱਗੇ ਦੋੜ ਰਹੇ 3 ਨੌਜਵਾਨਾਂ ‘ਚੋਂ 2 ਦੀ ਮੌਤ।
▶ ਮਨਾਲੀ ‘ਚ ਇਜ਼ਰਾਇਲੀ ਔਰਤ ਨਾਲ ਜਬਰ ਜਿਨਾਹ ਮਾਮਲੇ ‘ਚ ਸਾਰੇ 6 ਮੁਲਜ਼ਮ ਕਾਬੂ – ਕੁੱਲੂ ‘ਚੋਂ ਫੜਿਆ 6ਵਾਂ ਦੋਸ਼ੀ।
▶ ਜੰਮੂ ਕਸ਼ਮੀਰ ਦੇ ਕੂਪਵਾੜਾ ਤੋਂ ਗ੍ਰਿਫਤਾਰ ਕੀਤੇ ਗਏ ਜ਼ਿੰਦਾ ਪਾਕਿਸਤਾਨੀ ਅੱਤਵਾਦੀ ਬਹਾਦਰ ਅਲੀ ਤੋਂ ਐਨ.ਆਈ.ਏ ਕਰੇਗੀ ਪੁੱਛਗਿਛ।
▶ ਏ.ਪੀ.ਏ ਅਬਦੁਲ ਕਲਾਮ ਅਜ਼ਾਦ ਨੂੰ ਪਹਿਲੀ ਬਰਸੀ ‘ਤੇ ਦੇਸ਼ ਭਰ ‘ਚ ਦਿੱਤੀਆਂ ਗਈਆਂ ਭਰਪੂਰ ਸ਼ਰਧਾਂਜਲੀਆਂ।
▶ ਨਾਭਾ ਵਿੱਚ ਲੜਕੀ ਨੂੰ ਅਗਵਾ ਕਰਕੇ 18 ਲੱਖ ਦੀ ਫਿਰੋਤੀ ਮੰਗਣ ਵਾਲੇ 3 ਨੌਜਵਾਨ ਪੁਲਿਸ ਨੇ ਕੀਤੇ ਗ੍ਰਿਫਤਾਰ – ਲੜਕੀ ਬਰਾਮਦ।
▶ ਅਮਰੀਕੀ ਰਾਸ਼ਟਰਪਤੀ ਦੇ ਅਹੁੱਦੇ ਲਈ ਪਹਿਲੀ ਮਹਿਲਾ ਉਮੀਦਵਾਰ ਬਣੀ ਡੈਮੋਕਰੈਟਿਕ ਪਾਰਟੀ ਦੀ ਹਿਲੇਰੀ ਕਲਿੰਟਨ।
▶ ਉਤਰਾਖੰਡ ਦੇ ਚਮੋਲੀ ‘ਚ ਚੀਨੀ ਘੁਸਪੈਠ ਮਾਮਲੇ ‘ਤੇ ਬੋਲੇ ਕੇਂਦਰੀ ਗ੍ਰਹਿ ਮੰਤਰੀ ਰਿਜ਼ਿਜੂ – ਕਿਹਾ ਚਮੋਲੀ ‘ਚ ਆਈ.ਟੀ.ਬੀ.ਪੀ ਤਾਇਨਾਤ, ਮੰਗੀ ਗਈ ਹੈ ਰਿਪੋਰਟ।
▶ ਮੋਦੀ ਸਰਕਾਰ ਮੈਨੂੰ ਮਰਵਾ ਸਕਦੀ ਹੈ! ਗੁੱਸੇ ਵਿੱਚ ਬੁਖਲਾਏ ਹੋਏ ਹਨ ਪੀ.ਐਮ ਮੋਦੀ – ਅਰਵਿੰਦ ਕੇਜਰੀਵਾਲ – ਕਿਹਾ ਆਪ ਨੂੰ ਕੁਚਲਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼।
▶ ਵਕੀਲ ਸਮੇਤ ਸੰਸਦੀ ਕਮੇਟੀ ਅੱਗੇ ਪੇਸ਼ ਹੋਣ ਦੀ ਭਗਵੰਤ ਮਾਨ ਦੀ ਅਪੀਲ ਖਾਰਜ਼ – ਅੱਜ 3 ਵਜੇ ਤੱਕ ਹੋਣਾ ਪਵੇਗਾ ਪੇਸ਼।
▶ 15 ਅਗਸਤ ਨੂੰ ਦਿੱਲੀ ਵਿੱਚ ਡਰੋਨ ਹਮਲੇ ਦੇ ਖਦਸ਼ੇ ਦੀ ਖਬਰ – ਲਾਲ ਕਿਲ੍ਹੇ ‘ਤੇ ਹੋ ਸਕਦਾ ਹੈ ਹਮਲਾ -ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ।
▶ ਕਸ਼ਮੀਰ ਘਾਟੀ ‘ਚ ਪੋਸਟ ਪੇਡ ਮੋਬਾਇਲ ਸੇਵਾਵਾਂ ਬਹਾਲ, ਕਈ ਥਾਈਂ ਅਜੇ ਕਰਫਿਊ ਜਾਰੀ।
▶ ਲਾਪਤਾ ਜਹਾਜ ਮਾਮਲਾ – ਪਾਣੀ ‘ਤੇ ਤੈਰਦਾ ਕੁੱਝ ਦਿਸਿਆ – ਜਹਾਜ ਦਾ ਮਲਬਾ ਜਾਂ ਕੁੱਝ ਹੋਰ, ਪਤਾ ਨਹੀਂ- ਰੱਖਿਆ ਮੰਤਰੀ ਮਨੋਹਰ ਪਾਰੀਕਰ ।
▶ ਜੀ.ਐਸ.ਟੀ ਬਿਲ ‘ਤੇ ਬਣ ਸਕਦੀ ਹੈ ਸਹਿਮਤੀ – ਸਰਕਾਰ ਵਲੋਂ 2 ਸੋਧਾਂ ਮਨਜ਼ੂਰ।
▶ ਪਹਿਲਵਾਨ ਨਰ ਸਿੰਘ ਦਾ ਦੂਜਾ ਡੋਪ ਟੈਸਟ ਵੀ ਹੋਇਆ ਫੇਲ।
▶ ਅੰਮ੍ਰਿਤਸਰ ਵਿੱਚ 8000 ਰਿਸ਼ਵਤ ਲੈਂਦਾ ਬਿਜਲੀ ਵਿਭਾਗ ਦਾ ਜੇ.ਈ ਜਸਬੀਰ ਸਿੰਘ ਵਿਜੀਲੈਂਸ ਵਲੋਂ ਗ੍ਰਿਫਤਾਰ।
▶ ਅੰਮ੍ਰਿਤਸਰ ਦੇ ਸੁਨਿਆਰੇ ਜਯੋਤੀ ਸੇਠ ਵਲੋਂ ਗੁਰਦਾਸਪੁਰ ਦੇ ਹੋਟਲ ਵਿੱਚ ਖੁਦਕੁਸ਼ੀ-ਪੁਲਿਸ ਨੂੰ ਖੁਦਕੁਸ਼ੀ ਨੋਟ ਮਿਲਿਆ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media