ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਦੇ ਕਾਂਗਰਸੀ ਤੇ ਵਰਕਰਾਂ ਦੀ ਵਿਸ਼ਾਲ ਬੈਠਕ ਕੁਲਵੰਤ ਸਿੰਘ ਬੋਹੜਵਾਲਾ ਦੇ ਗ੍ਰਹਿ ਵਿਖੇ ਹੋਈ।ਅਕਾਲੀ ਭਾਜਪਾ ਸਰਕਾਰ ਅਲੋਚਨਾ ਕਰਦਿਆਂ ਔਜਲਾ ਨੇ ਕਿਹਾ ਕਿ ਸਰਹੱਦੀ ਖੇਤਰ ਵਿੱਚ ਸਿੱਖਿਆ ਦੀ ਮੰਦੀ ਹਾਲਤ ਹੈ।ਸਕੂਲਾਂ ਵਿੱਚ ਅਧਿਆਪਕ ਤੇ ਹੋਰ ਸਹੂਲਤਾਂ ਨਹੀਂ ਹਨ।ਨਸ਼ਿਆਂ ਦਾ ਕਾਰੋਬਾਰ ਸਿੱਖਰਾਂ ਤੇ ਹੈ।ਨੀਲੇ ਕਾਰਡ ਧਾਰਕਾਂ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲ ਰਹੀਆਂ।32 ਹਜ਼ਾਰ ਕਰੋੜ ਦਾ ਕਣਕ ਘੁਟਾਲਾ ਹਲਕੇ ਦੇ ਵਿਧਾਇਕ ਦੀ ਸ਼ਹਿ ‘ਤੇ ਹੋਇਆ ਹੈ, ਪਰ ਇਸ ਦੀ ਪੜਤਾਲ ਨਹੀਂ ਹੋ ਰਹੀ।1500 ਕੁਇੰਟਲ ਕਾਲੇ ਛੋਲੇ ਵੀ ਹੜੱਪ ਕਰ ਲਏ ਹਨ ਜੋ ਗਰੀਬਾਂ ਨੂੰ ਮਿਲਣੇ ਸਨ।ਪਿੰਡ ਅਵਾਣ ਦੀ ਜਮੀਨ ਦਾ 10 ਸਾਲਾਂ ਦਾ 12 ਕਰੋੜ ਠੇਕਾ ਵੀ ਖੁਰਦ ਬੁਰਦ ਹੋਇਆ ਹੈ। ਇਸ ਵਿਚ ਸ਼ਾਮਲ ਗਰੋਹ ਨੂੰ ਬਚਾਇਆ ਜਾ ਰਿਹਾ ਹੈ।ਪਿੰਡਾਂ ਦਾ ਕੋਈ ਵਿਕਾਸ ਨਹੀਂ ਹੋਇਆ।ਰੇਤ ਮਾਫੀਆ ਨੂੰ ਸਰਕਾਰੀ ਤੇ ਪ੍ਰਸਾਸ਼ਨਿਕ ਹਮਾਇਤ ਹੈ।ਔਜਲਾ ਨੇ ਹਾਜ਼ਰ ਲੋਕਾਂ ਤੇ ਨੌਜਵਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨ ਤੇ ਸਰਹੱਦੀ ਇਲਾਕੇ ਦਾ ਸਰਵਪੱਖੀ ਵਿਕਾਸ ਹੋਵੇਗਾ। ਨਸ਼ਾ ਮੁਕਤ ਪੰਜਾਬ ਹੋਵੇਗਾ ਅਤੇ ਵਿਹਲੇ ਫਿਰ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਕਾਂਗਰਸ ਵਚਨਬੱਧ ਹੈ। ਇਸ ਮੌਕੇ ਬਲਵੰਤ ਸਿੰਘ ਬਹੋੜਵਾਲਾ, ਬਿਕਰਮ ਸਿੰਘ ਵਿਛੋਆ, ਰਾਜਵਿੰਦਰ ਸਿੰਘ ਢਿੱਲੋ, ਜਸਵੰਤ ਸਿੰਘ, ਇੰਦਰਪਾਲ ਸਿੰਘ ਜੱਸੜ, ਸੁਖਦੀਪ ਮੱਤੇਨੰਗਲ, ਜਸਕੋਟਲੀ, ਬਾਊ ਪੰਧੇਰ, ਨਿਸ਼ਾਨ ਸਿੰਘ, ਕਸ਼ਮੀਰ ਸਿੰਘ ਮਾਕੋਵਾਲ, ਨਿਰਮਲ ਸਿੰਘ, ਜਗਜੀਤ ਸਿੰਘ ਗੋਰੇਨੰਗਲ, ਅਮਰੀਕ ਸਿੰਘ, ਕੁਲਵਿੰਦਰ ਸਿੰਘ ਤਲਵੰਡੀ, ਪਰਮਿੰਦਰ ਸਿੰਘ ਲਸ਼ਕਰੀਨੰਗਲ, ਸਾਵਣ ਮੱਧੂ-ਛਾਂਗਾ,ਰਿੰਕੂ ਠੇਕੇਦਾਰ, ਮੁਖਤਾਰ ਸਿੰਘ, ਗੁਰਮੁੱਖ ਸਿੰਘ ਮੋਹਨ ਭੰਡਾਰੀ, ਪਰਮਿੰਦਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media