Thursday, October 8, 2026

ਸਰਕਾਰੀ ਮਿਡਲ ਸਕੂਲ ਹੱਲਾ ਵਿਖੇ ਵਣ ਮਹਾਂਉਤਸਵ ਮਨਾਇਆ

PPN3007201603ਬਟਾਲਾ, 30 ਜੁਲਾਈ (ਨਰਿੰਦਰ ਬਰਨਾਲ)- ਜਿਲੇ ਦੇ ਸਕੂਲਾਂ ਵਿਚ ਵਾਤਾਵਰਨ ਦੀ ਸੰਭਾਲ ਵਾਸਤੇ ਬੂਟੇ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਮਿਡਲ ਸਕੂਲ ਹੱਲਾ (ਗੁਰਦਾਸਪੁਰ) ਵਿਖੇ ਵੀ ਮੁੱਖ ਅਧਿਆਪਕ ਕਰਮਚੰਦ ਸੱਭਰਵਾਲ ਦੀ ਦੇਖ ਰੇਖ ਵਿਚ 50 ਬੂਟੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਦੋਰਾਂਨ ਸ੍ਰੀ ਕਰਮ ਚੰਦ ਨੇ ਕਿਹਾ ਕਿ ਸਾਡੇ ਸੱਚੇ ਮਿਤਰ ਰੁਖ ਹਨ ਇਹਨਾ ਦੀ ਕਟਾਈ ਬੰਦ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ ਦਰੱਖਤ ਤਿਆਰ ਕਰਨ ਵਿਚ 25 ਸਾਲ ਲੱਗਦੇ ਹਨ, ਪਰ ਉਸ ਨੂੰ ਕੱਟਣ ਵਿੱਚ 15 ਤੋ 20 ਮਿੰਟ ਲੱਗਦੇ ਹਨ। ਰੁਖ ਕੱਟਣ ਨਾਲ ਆਕਸੀਜਨ ਦੀ ਮਾਤਰਾ ਘੱਟਦੀ ਜਾ ਰਹੀ ਹੈ, ਜਿਸ ਕਰਕੇ ਅਤੇ ਲੋਕਾਂ ਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ।ਉਨਾਂ ਨੇ ਕਿਹਾ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਇਸ ਮੌਕੇ ਹੇਮ ਲਤਾ, ਜਸਵਿੰਦਰ ਕੌਰ, ਕਰਮਚੰਦ, ਗੁਰਜੀਤ ਕੌਰ, ਨਵਜੋਤ ਕੌਰ, ਰਾਜੀਵ ਗੁਪਤਾ, ਵਿਦਿਆਰਥੀ ਤੇ ਸਟਾਫ ਮੈਬਰ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply