ਬਠਿੰਡਾ, 30 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿੰਡ ਗੋਬਿੰਦਪੁਰਾ ਦੀਆਂ ਦਲਿਤ/ਮਜਦੂਰ ਔਰਤਾਂ ਨੇ ਵੱਡੀ ਗਿਣਤੀ ਵਿੱਚ ਇਕਤਰ ਹੋਕੇ ਲੋਕ ਜਨਸ਼ਕਤੀ ਪਾਰਟੀ ਦੇ ਨੇਤਾਵਾਂ ਯੋਧਾ ਸਿੰਘ, ਮੋਦਨ ਸਿੰਘ ਪੰਚ, ਰਾਣੀ ਕੌਰ ਅਤੇ 11 ਮੈਂਬਰੀ ਮਹਿਲਾ ਕਮੇਟੀ ਨੇ ਨਰਮਾ ਚੋਗਾਈ ਖਰਾਬੇ ਦੇ ਚੈਕ ਵੰਡਣ ਵਿੱਚ ਹੋਏ ਭੇਦਭਾਵ ਦੀ ਪੜਤਾਲ ਨਾ ਕੀਤੇ ਜਾਣ ਅਤੇ ਸਹੀ ਮਜਦੂਰਾਂ ਨੂੰ ਖਰਾਰਬੇ ਦੇ ਚੈਕ ਨਾ ਵੰਡਣ ਦੇ ਵਿਰੋਧ ਵਿੱਚ ਸਰਕਾਰ ਦਾ ਪੁਤਲਾ ਸਾੜਕੇ ਰੋਸ ਪ੍ਰਦਰਸ਼ਨ ਕੀਤਾ।ਮਹਿਲਾ ਮਜਦੂਰਾਂ ਨੇ ਡੀਸੀ ਬਠਿੰਡਾ ਅਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ।ਮਹਿਲਾਵਾਂ ਅਤੇ ਲੋਜਪਾ ਆਗੂਆਂ ਨੇ ਦੋਸ਼ ਲਾਇਆ ਕਿ ਸੈਂਕੜੇ ਮਜਦੂਰ ਇਕੱਠੇ ਹੋ ਕੇ 3 ਵਾਰ ਡੀਸੀ ਬਠਿੰਡਾ ਬਸੰਤ ਗਰਗ ਨੂੰ ਮਿਲਕੇ ਲਿਖਤੀ ਬੇਨਤੀ ਕਰ ਚੁੱਕੇ ਹਨ ਉਹਨਾਂ ਐਸ ਡੀ ਐਮ ਬਠਿੰਡਾ ਅਨਮੋਲ ਸਿੰਘ ਧਾਲੀਵਾਲ ਨੂੰ ਮਿਲਣ ਲਈ ਕਹਿ ਦਿੱਤਾ ਤੇ ਜਦੋਂ ਐਸਡੀਐਮ ਨੂੰ ਇਸ ਸਬੰਧੀ ਮਿਲੇ ਤਾਂ ਉਹਨਾਂ ਜਵਾਬ ਦਿੱਤਾ ਕਿ ਇਹੋ ਜਿਹੇ ਫਾਲਤੂ ਕੰਮਾਂ ਲਈ ਸਾਡੇ ਕੋਲ ਸਮਾਂ ਨਹੀਂ ਕਿ ਦਲਿਤਾਂ ਮਗਰ ਫਿਰਦੇ ਰਹੀਏ, ਜਿਸ ਕਰਕੇ ਲੋਕਾਂ ਵਿੱਚ ਰੋਸ ਵੱਧ ਗਿਆ।ਉਹਨਾਂ ਦੱਸਿਆ ਕਿ ਦਰਖਾਸਤ ਦਿੱਤੀ ਨੂੰ ਮਹੀਨਾ ਬੀਤ ਜਾਣ ਦੇ ਬਾਅਦ ਵੀ ਹੁਣ ਤੱਕ ਡੀਸੀ ਨੇ ਚੈਕਾਂ ਦੇ ਮਾਮਲੇ ਦੀ ਪੜਤਾਲ ਨਹੀਂ ਕੀਤੀ ਅਤੇ ਨਾ ਹੀ ਲੋਕਾਂ ਦੀ ਗੱਲ ਸੁਣੀ।ਲੋਕਾਂ ਨੇ ਇੱਕਠੇ ਹੋਕੇ ਪ੍ਰਸਾਸਨ ਅਤੇ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ, ਉਥੇ ਆਉਂਦੀਆਂ ਚੋਣਾਂ ਸਮੇਂ ਅਕਾਲੀ ਦਲ ਨੂੰ ਸਬਕ ਸਿਖਾਉਣ ਦਾ ਐਲਾਨ ਵੀ ਕੀਤਾ। ਲੋਜਪਾ ਨੇਤਾਵਾਂ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਨਾਲ ਇਸ ਸਬੰਧੀ ਵਿਚਾਰ ਕਰਕੇ ਬਠਿੰਡਾ ਵਿਖੇ ਵੀ ਪੁਤਲਾ ਸਾੜ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਬਲਜੀਤ ਕੌਰ, ਅਮ੍ਰਿਤ ਕੌਰ, ਜਸਵਿੰਦਰ ਕੌਰ, ਮੁਖਤਿਆਰ ਕੌਰ, ਕਿਰਨਾ ਕੌਰ, ਸਿੰਦਰ ਕੌਰ, ਨਸੀਬ ਕੌਰ, ਬਿੰਦਰ ਕੌਰ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media