Monday, August 10, 2026

ਕੰਵਰਬੀਰ ਸਿੰਘ ਨੇ ਜੇਲ੍ਹ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕੈਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ

ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ)  ਪੰਜਾਬ ਸਰਕਾਰ ਵਲੋਂ ਝਬਾਲ ਰੋਡ ਫਤਾਹਪੁਰ ਵਿਖੇ ਬਣਾਈ ਗਈ ਨਵੀਂ ਜੇਲ੍ਹ ਦੇ ਪ੍ਰਬੰਧਾਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਸੁਨਣ ਲਈ ਮੈਂਬਰ ਜੇਲ੍ਹ ਬੋਰਡ (ਪੰਜਾਬ) ਤੇ ਜਿਲ੍ਹਾ ਅਕਾਲੀ ਜਥੇ ਦੇ ਸੀਨੀਅਰ ਉੱਪ ਪ੍ਰਧਾਨ ਕੰਵਰਬੀਰ ਸਿੰਘ (ਅੰਮ੍ਰਿਤਸਰ) ਜੇਲ੍ਹ ਦਾ ਦੌਰਾ ਕਰਨ ਪਹੁੰਚੇ, ਜਿਥੇ ਉਹਨਾਂ ਨੇ ਜੇਲ੍ਹ ਸੁਪਰਡੈਂਟ ਨਾਲ ਕਈ ਅਹਿਮ ਵਿਚਾਰਾਂ ਕੀਤੀਆਂ। ਉਨਾਂ ਨੇ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਵੀ ਧਿਆਨ ਨਾਲ ਸੁਣੀਆਂ ਅਤੇ ਉਨਾਂ ਦੇ ਹੱਲ ਦਾ ਭਰੋਸਾ ਦਿੱਤਾ! ਕੰਵਰਬੀਰ ਸਿੰਘ ਨੇ ਪੱਤਰਕਾਰਾਂ ਨੂੰ ਜੇਲ੍ਹ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਨੂੰ ਬਹੁਤ ਹੀ ਆਧੁਨਿਕ ਤਰੀਕੇ ਨਾਲ ਬਣਾਇਆ ਗਿਆ ਹੈ। ਕੈਦੀਆਂ ਦੇ ਰਹਿਣ ਵਾਲੀ ਖੁਲ੍ਹੀਆਂ ਹਵਾਦਾਰ ਵੱਡੀਆਂ ਬੈਠਕਾਂ, ਵੱਡੇ ਵੱਡੇ ਪਾਰਕ, ਪਾਣੀ-ਬਿਜਲੀ ਤੇ ਸੀ.ਸੀ.ਟੀ.ਵੀ ਕੈਮਰਿਆਂ ਦਾ ਵਿਸ਼ੇਸ਼ ਪ੍ਰਬੰਧ, ਕੈਦੀਆਂ ਅਤੇ ਹਵਾਲਾਤੀਆਂ ਦੀਆਂ ਮੁਲਾਕਾਤਾਂ ਨੂੰ ਕਰਵਾਉਣ ਦੇ ਪ੍ਰਬੰਧਾ ਵਿੱਚ ਵੀ ਕਾਫੀ ਸੁਧਾਰ ਲਿਆਦਾਂ ਗਿਆ ਹੈ। ਕੈਦੀ ਆਪਣੀ ਬੰਦੀ ਖੁਲਣ ਤੋਂ ਬਾਅਦ ਚੰਗੇ ਵਾਤਾਵਰਣ ਵਿੱਚ ਵਿਚਰਦੇ ਹਨ ਅਤੇ ਸੁਰੱਖਿਆ ਦੇ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਜੇਲ੍ਹ ਵਿੱਚ ਜਿਹੜੇ ਕੈਦੀ ਇਕੱਠੇ ਪਰਿਵਾਰਾਂ ਸਮੇਤ ਬੰਦ ਹਨ, ਉਹ ਹੁਣ ਬਾਹਰ ਰਹਿੰਦੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇਕੱਠੇ ਮੁਲਾਕਾਤ ਕਰ ਸਕਣਗੇ, ਇਸ ਦਾ ਵੀ ਵਿਸ਼ੇਸ਼ ਪ੍ਰਬੰਧ ਕਰਵਾ ਦਿੱਤਾ ਗਿਆ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਜੇਲ੍ਹ ਰਸੋਈ ਜਿਸ ਵਿੱਚ ਜਨਾਨਾ ਅਤੇ ਮਰਦਾਨਾ ਕੈਦੀਆਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ ਉਹਨਾਂ ਦੋਵਾਂ ਦੀ ਜਾਂਚ ਕੀਤੀ ਗਈ ਅਤੇ ਰਸੋਈ ਵਿੱਚ ਵਰਤੇ ਜਾਣ ਵਾਲੇ ਹੋਰ ਪਦਾਰਥਾਂ ਦਾ ਵੀ ਵੇਰਵਾ ਲਿਆ।ਉਹਨਾਂ ਕਿਹਾ ਕਿ ਜੇਲ੍ਹ ਵਿੱਚ ਇਕ ਸਕੂਲ ਵੀ ਸਥਾਪਿਤ ਹੈ ਜਿਸ ਵਿੱਚ ਛੋਟੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਜੇਲ੍ਹ ਨੂੰ ਟੀਚਰ ਵੀ ਮੁਹੱਈਆ ਕਰਵਾਏ ਗਏ ਹਨ, ਜੋ ਬੱਚਿਆਂ ਦੀ ਪੜ੍ਹਾਈ ਦੀ ਦੇਖ-ਰੇਖ ਕਰਦੇ ਹਨ।
ਕੰਵਰਬੀਰ ਸਿੰਘ ਨੇ ਦੱਸਿਆ ਕਿ ਇਸ ਨਵੀਂ ਜੇਲ੍ਹ ਵਿੱਚ ਗੁਰਦੁਆਰਾ ਸਾਹਿਬ ਇੱਕ ਕਰ ਦਿੱਤਾ ਗਿਆ ਹੈ, ਜਦਕਿ ਗੁਮਟਾਲਾ ਜੇਲ੍ਹ ਵਿੱਚ 2 ਗੁਰਦੁਆਰਾ ਸਾਹਿਬ ਹਨ। ਉਹਨਾਂ ਕਿਹਾ ਕਿ ਜਨਾਨਾ ਅਤੇ ਮਰਦਾਨਾ ਕੈਦੀਆਂ ਦੀਆਂ ਕੁੱਝ ਵੱਡੀਆਂ ਮੰਗਾਂ ਦੇ ਹੱਲ ਲਈ ਜੇਲ੍ਹ ਮੰਤਰੀ ਅਤੇ ਏ.ਡੀ.ਜੀ.ਪੀ ਜੇਲ੍ਹਾਂ ਪੰਜਾਬ ਨੂੰ ਅਪੀਲ ਕਰਨਗੇ। ਕੰਵਰਬੀਰ ਸਿੰਘ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਦੀ ਦੇਖ-ਰੇਖ ਵਿੱਚ ਸਾਰੇ ਪ੍ਰਬੰਧ ਠੀਕ ਚੱਲ ਇਸ ਮੌਕੇ ਡਿਪਟੀ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ, ਸੀਨੀਅਰ ਜੇਲ੍ਹ ਅਧਿਕਾਰੀ ਵਿਜੇ ਮਲਹੋਤਰਾ, ਜਨਾਨਾ ਕੈਦੀ ਵਾਰਡ ਦੀ ਇੰਚਾਰਜ ਸਬ ਇੰਸਪੈਕਟਰ ਦਵਿੰਦਰ ਕੌਰ, ਸੀਨੀਅਰ ਅਕਾਲੀ ਆਗੂ ਗੁਰਮਨਜੀਤ ਸਿੰਘ ਅੰਮ੍ਰਿਤਸਰ, ਗੁਰਮੀਤ ਸਿੰਘ ਲਾਡੀ, ਸੰਦੀਪ ਸਿੰਘ ਖਾਲਸਾ, ਰਜਿੰਦਰ ਸਿੰਘ, ਬਲਵਿੰਦਰ ਸਿੰਘ ਵੀ ਨਾਲ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply