Monday, August 10, 2026

ਜਾਇਦਾਦ ਦੇ ਲਾਲਚ ਵੱਸ ਚਚੇਰੇ ਭਰਾ ਵਲੋਂ ਭਰਾ ਦਾ ਕਤਲ

PPN0308201606ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਸਵਪਨ ਸ਼ਰਮਾ ਆਈ ਪੀ ਐਸ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ਼ਹਿਰ ਵਿਚ ਜ਼ਰਮਾਂ  ਦੇ ਖ਼ਤਮੇ ਅਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜਾ ਦਵਾਉਣ ਸਬੰਧੀ ਦੇਸ ਰਾਜ ਡੀ ਐਸ ਪੀ ਸਿਟੀ 1 ਅਤੇ ਹਰਿੰਦਰ ਸਿੰਘ ਮਾਨ ਦੀ ਨਿਗਰਾਨੀ ਹੇਠ ਅਫ਼ਸਰ ਥਾਣਾ ਕੈਨਾਲ ਕਲੋਨੀ ਐਸ ਆਈ ਰਾਜੇਸ਼ ਕੁਮਾਰ ਦੀ ਟੀਮ ਵਲੋਂ ਅੰਨਾ ਕਤਲ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਪਾ੍ਰਪਤ ਹਾਸਲ ਕਰਨ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਸਥਾਨਕ ਸ਼ਹਿਰ ਦੇ 27 ਜੁਲਾਈ ਨੂੰ ਸਿਵਲ ਹਸਪਤਾਲ ਵਿਖੇ ਅਣਪਛਾਤੀ ਨੌਜਵਾਨ ਵਿਅਕਤੀ ਦੀ ਲਾਸ਼ ਦੀ ਇਨਕੁਆਰੀ ਕਰਦਿਆਂ ਕੈਨਾਲ ਕਲੋਨੀ ਐਸ ਆਈ ਰਾਜੇਸ਼ ਕੁਮਾਰ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸ਼ਿਨਾਖ਼ਤ ਲਈ ਮਰਦ-ਘਾਟ ਵਿਖੇ ਜ਼ਮਾਂ ਕਰਾਈ ਅਤੇ ਲਾਸ਼ ਦੀ ਸ਼ਿਨਾਖ਼ਤ ਲਈ ਹਰ ਹੀਲੇ ਚਾਰਾਜੋਈ ਕੀਤੀ। ਕਿਉਕਿ ਲਾਸ਼ ਦੇ ਸਿਰ ‘ਤੇ ਲਗੀਆਂ ਸੱਟਾਂ ਦੇ ਨਿਸਾਨਾਂ ਤੋਂ ਕਤਲ ਹੋਇਆ ਵੱਲ ਨਿਸ਼ਾਨ ਚਿੰਨ੍ਹ ਜਾਂਦਾ ਸੀ।
ਅਗਲੇ ਦਿਨ 28 ਜੁਲਾਈ ਨੂੰ ਲਾਸ਼ ਦੀ ਸ਼ਨਾਖ਼ਤ ਅੰਮ੍ਰਿਤਪਾਲ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਕੋਟਭਾਰਾ ਹਾਲ ਅਬਾਦ ਰੋਡ ਬਠਿੰਡਾ ਵਜੋਂ ਹੋਈ। ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਅਧਾਰ ‘ਤੇ ਮੁਕੱਦਮਾ ਨੰਬਰ 110 ਮਿਤੀ 28 -07-16 ਅ-ਧ 302,120 ਬੀ ,148,149 ਹਿੰ:ਦ: ਥਾਣਾ ਕੈਨਾਲ ਕਲੋਨੀ ਬਠਿੰਡਾ ਬਰਖਿਲਾਫ ਹਰਪ੍ਰੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੋਟਭਾਰਾ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਵਾਸੀਅਨ ਪਿੰਡ ਚਹਿਲਾਂ ਜਿਲ੍ਹਾ ਮਾਨਸਾ, ਹਰਮੇਲ ਸਿੰਘ ਵਾਸੀ ਫੱਫੜੇ ਭਾਈ ਕੇ ਜਿਲ੍ਹਾ ਮਾਨਸਾ ਅਤੇ ਜਗਸੀਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਵਰੇ ਜਿਲ੍ਹਾ ਮਾਨਸਾ ਦਰਜ ਹੋਇਆ ਅਤੇ 29 ਜੁਲਾਈ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ। ਡੀ.ਐਸ.ਪੀ ਸਿਟੀ ਨੇ ਅੱਗੇ ਦੱਸਿਆ ਕਿ ਤਫ਼ਤੀਸ ਦੌਰਾਨੇ 2 ਅਗਸਤ ਨੂੰ ਮੁਦਈ ਮੁਕੱਦਮਾ ਗੋਬਿੰਦ ਸਿੰਘ ਨੇ ਐਸ ਆਈ ਰਾਜੇਸ਼ ਕੁਮਾਰ ਨੂੰ ਦੱਸਿਆ ਕਿ ਉਸ ਦੇ ਪੁੱਤਰ ਦਾ ਕਤਲ ਕਰਨ ਵਿਚ ਗੁਰਪਾਲ ਸਿੰਘ ਉਰਫ਼ ਸੀਸੀ ਪੁੱਤਰ ਹਰਬੰਸ ਸਿੰਘ ਵਾਸੀ ਰਾਮਗੜ੍ਹ ਭੂੰਦੜ ਦਾ ਵੀ ਹੱਥ ਹੈ ਜਿਸ ‘ਤੇ ਮੁੱਖ ਅਫਸ਼ਰ ਥਾਣਾ ਕੈਨਾਲ ਕਲੋਨੀ ਨੇ ਦੋਸੀ ਗੁਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਇਨ੍ਹਾ ਪਾਸੋਂ ਮ੍ਰਿਤਕ ਅਮ੍ਰਿੰਤਪਾਲ ਸਿੰਘ ਦਾ ਮੋਟਰਸਾਈਕਲ ਅਤੇ ਕਤਲ ਕਰਨ ਲਈ ਵਰਤਿਆ ਗਿਆ ਹਥਿਆਰ ਕਹੀ ਵੀ ਬਰਾਮਦ ਕੀਤੀ ਗਈ।ਮ੍ਰਿਤਕ ਦੀ ਭਰਾ ਤੇ ਮਾਸੀ ਇਕੋ ਘਰ ਵਿਆਹੀਆਂ ਹੋਈਆ ਹਨ। ਦੋਸ਼ੀਆਨ ਹਰਪ੍ਰੀਤ ਸਿੰਘ ਜੋ ਕਿ ਮ੍ਰਿਤਕ ਦਾ ਸਕੀ ਮਾਸੀ ਅਤੇ ਚਾਚੇ ਦਾ ਬੇਟਾ ਹੈ ਅਤੇ ਅਮ੍ਰਿਤਪਾਲ ਮਾਪਿਆ ਦਾ ਇੱਕਲੌਤਾ ਬੇਟਾ ਸੀ ਜਿਸ ਨੂੰ ਹਰਪ੍ਰੀਤ ਮਾਰ ਕੇ ਉਸਦੀ ਜਾਇਦਾਦ ਦਾ ਖੁਦ ਵਾਰਸ ਬਨਣਾ ਚਾਹੁੰਦਾ ਸੀ ਜਿਸ ਨੇ ਗੁਰਪਾਲ ਸਿੰਘ ਨਾਲ ਰਾਇ ਕਰਕੇ ਬੀੜ ਤਲਾਬ ਰੋਡ ‘ਤੇ ਕਹੀ ਦੇ ਵਾਰ ਕਰਕੇ ਕਤਲ ਕਰ ਦਿੱਤਾ ਸੀ ਲਾਸ਼ ਨੂੰ ਮੌਕੇ ‘ਤੇ ਛੱਡ ਕੇ ਉਸ ਦਾ ਮੋਟਰਸਾਇਕਲ ਡਿਸਕਵਰ ਨੰਬਰ ਪੀ ਬੀ 03 ਏ ਬੀ 9919 ਲੈ ਕੇ ਫਰਾਰ ਹੋ ਗਏ ਸਨ।ਦੋਸ਼ੀਆਂ ਹਰਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕਰੇਗੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply