Wednesday, March 25, 2026

ਡੀ.ਈ.ਓ ਨੇ ਵਿਦਿਆਰਥੀਆਂ ਦੀ ਘੱਟ ਗਿਣਤੀ ਵਾਲੇ ਸਕੂਲ ਮੁਖੀਆਂ ਦੀ ਲਾਈ ਕਲਾਸ

PPN0508201605ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਉੁਨ੍ਹਾਂ ਅਧਿਆਪਕਾਂ ਨੂੰ ਹਰਗਿਜ ਨਹੀਂ ਬਖਸ਼ਿਆ ਜਾਵੇਗਾ ਜਿੰਨ੍ਹਾਂ ਦੀ ਅਣਗਹਿਲੀ ਕਾਰਨ ਜ਼ਿਲ੍ਹੇ ਭਰ ‘ਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਖੋਰਾ ਲੱਗ ਰਿਹਾ ਹੈ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲਬਾਗ ਵਿਖੇ ਜ਼ਿੰਨਾਂ ਸਕੂਲਾਂ ਵਿੱਚ ਇਸ ਵਰ੍ਹੇ ਵਿਦਿਆਰਥੀਆਂ ਦੀ ਜਿਕਰਯੋਗ ਗਿਣਤੀ ਘਟੀ ਹੈ ਦੇ ਸੈਂਟਰ ਹੈਡ ਟੀਚਰ ਅਤੇ ਸਕੂਲ ਮੁਖੀਆਂ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਜੁਗਰਾਜ ਸਿੰਘ ਰੰਧਾਵਾ ਨੇ ਸਕੂਲਾਂ ਦੇ ਅਧਿਕਾਰੀਆਂ ਚੋਂ ਇਕ ਇਕ ਨੂੰ ਮੰਚ ਤੇ ਸੱਦ ਕੇ ਉਨ੍ਹਾਂ ਪਾਸੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀਂ ਸੰਬੰਧੀ ਸਪੱਸ਼ਟੀਕਰਨ ਮੰਗਿਆ ਤੇ ਉਨ੍ਹਾਂ ਨੂੰ ਤਾੜਨਾ ਕੀਤੀ ਕਿ ਆਉਂਦੇ ਕੁੱਝ ਦਿਨਾਂ ਅੰਦਰ ਉਹ ਆਪਣੇ ਪਿੰਡ, ਗਲੀ, ਮੁਹੱਲੇ ਆਦਿ ਵਿੱਚ ਸਕੂਲੋਂ ਵਿਰਵੇ ਰਹਿ ਗਏ ਬੱਚਿਆਂ ਦੇ ਮਾਪਿਆਂ ਨਾਲ ਬੱਚਿਆਂ ਨੂੰ ਸਕੂਲ ਵਿੱਚ ਦਾਖਿਲ ਕਰਾਉਣ ਲਈ ਨਿੱਜੀ ਤੌਰ ਤੇ ਸੰਪਰਕ ਕਰਨ।
ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਸ. ਰੰਧਾਵਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ ਨੇ ਸੰਬੋਧਨ ਦੌਰਾਨ ਸਕੂਲਾਂ ਅੰਦਰ ਦਾਖਿਲ ਵਿਦਿਆਰਥੀਆਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਲਈ ਹਰੇਕ ਵਿਦਿਆਰਥੀ ਦਾ ਆਧਾਰ ਕਾਰਡ ਬਣਾਉਣ, ਬੈਂਕ ਖਾਤਾ ਖੁਲਵਾਉਣ, ਈ-ਪੰਜਾਬ ਤੇ ਹਰੇਕ ਵਿਦਿਆਰਥੀ ਦੀ ਜਾਣਕਾਰੀ ਦਰਜ ਕਰਾਉਣ ਲਈ ਵਿਸੇਸ਼ ਧਿਆਨ ਦੇਣ ਲਈ ਕਿਹਾ ਤਾਂ ਜੋ ਵਿਦਿਆਰਥੀਆਂ ਨੂੰ ਮੁਫਤ ਵਰਦੀ ਦੀ ਸਹੂਲਤ ਤੋਂ ਇਲਾਵਾ ਸਰਕਾਰ ਵਲੋਂ ਵਜੀਫੇ ਆਦਿ ਸਹੂਲਤਾਂ ਸਮੇਂ ਸਿਰ ਪ੍ਰਦਾਨ ਕੀਤੀਆਂ ਜਾ ਸਕਣ।ਉਕਤ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਕਰਨ ਤੇ ਵਿਦਿਆਰਥੀਆਂ ਦੀ ਜਾਣਕਾਰੀ ਸਮੇਂ ਸਿਰ ਈ-ਪੰਜਾਬ ਤੇ ਦਰਜ ਕਰਨ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰ ਤੇ ਵਿਸੇਸ਼ ਤੌਰ ਤੇ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਭਗਵੰਤ ਕੌਰ ਰੰਧਾਵਾ, ਬੀ.ਈ.ਈ.ਓ. ਹੈਡ ਕਵਾਟਰ ਸ. ਹਰਚਰਨ ਸਿੰਘ, ਬੀ.ਈ.ਈ.ਓ. ਅੰਮ੍ਰਿਤਸਰ-2 ਸ਼੍ਰੀਮਤੀ ਕੰਵਲਜੀਤ ਕੌਰ, ਬੀ.ਈ.ਈ.ਓ. ਅੰਮ੍ਰਿਤਸਰ-3 ਸ਼੍ਰੀਮਤੀ ਅਰੁਣਾ ਕੁਮਾਰੀ, ਬੀ.ਈ.ਈ.ਓ. ਮਜੀਠਾ ਸ. ਅਜੀਤ ਸਿੰਘ, ਜ਼ਿਲ੍ਹਾ ਪ੍ਰਵੇਸ਼ ਕੋਆਰਡੀਨੇਟਰ ਸੰਦੀਪ ਸਿਆਲ, ਡੀ.ਆਰ.ਪੀ. ਵਿਨੋਦ ਕੁਮਾਰ, ਦਿਲਪ੍ਰੀਤ ਸਿੰਘ ਮੱਤੇਵਾਲ, ਡੀ.ਆਰ.ਪੀ. ਰਜਿੰਦਰ ਸਿੰਘ, ਸੁਖਰਾਜ ਕੌਰ, ਮਨਪ੍ਰੀਤ ਕੌਰ ਕਾਹਲੋਂ, ਅਮਨਦੀਪ ਕੌਰ, ਹਰਦਿਆਲ ਸਿੰਘ ਭੱਟੀ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply