ਜੰਡਿਆਲਾ ਗੁਰੂ, 5 ਅਗਸਤ (ਹਰਿੰਦਰ ਪਾਲ ਸਿੰਘ) – ਇਹ ਸਾਡਾ ਜੰਡਿਆਲਾ ਗੁਰੁ ਹੈ ਜਿਥੇ ਸਾਰੇ ਹੀ ਗੁਰੂ ਹਨ, ਇਥੇ ਚੇਲਾ ਕੋਈ ਵੀ ਨਹੀ ਦਿਖਾਈ ਦਿੰਦਾ। ਜੀ ਹਾਂ ਅਜਿਹਾ ਹੀ ਨਜਾਰਾ ਘਾਹ ਮੰਡੀ ਚੋਕ ਵਿੱਚ ਟ੍ਰੈਫਿਕ ਵਿੱਚ ਫਸੇ ਵਾਹਨਾਂ ਨੂੰ ਦੇਖਣ ਤੋਂ ਬਾਅਦ ਲਗਾਇਆ ਜਾ ਸਕਦਾ ਹੈ ਕਿਉਂਕਿ ਅਗਰ ਕੋਈ ਕਾਰ, ਜੀਪ, ਬੱਸ ਵਾਲਾ 50 ਵਾਰ ਵੀ ਸੜਕਾਂ ਤੇ ਲੱਗੀਆਂ ਰੇਹੜੀ ਵਾਲਿਆਂ ਨੂੰ ਹਾਰਨ ਮਾਰ ਮਾਰ ਕੇ ਕੰਨ ਪੀੜ ਕਿਉਂ ਨਾ ਲਗਾ ਦੇਵੇ, ਪਰ ਇਹ ਪ੍ਰਵਾਸੀ ਗੁਰੂ ਆਪਣੀ ਰੇਹੜੀ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ। ਨਗਰ ਕੋਂਸਲ ਜੰਡਿਆਲਾ ਗੁਰੂ ਦੇ ਦਫਤਰ ਤੋਂ ਲੈ ਕੇ ਦਸ਼ਹਿਰਾ ਗਰਾਊਂਡ ਤੱਕ ਤਾਂ ਟ੍ਰੈਫਿਕ ਦਾ ਰੱਬ ਹੀ ਰਾਖਾ ਹੈ, ਇਸੇ ਤਰ੍ਹਾਂ ਦਾ ਨਜ਼ਾਰਾ ਸ਼ੇਖਫੱਤਾ ਗੇਟ ਦੇ ਬਾਹਰ। ਵਿਸ਼ੇਸ਼ ਤੋਰ ‘ਤੇ ਸਵੇਰੇ ਸਕੂਲਾਂ ਦੇ ਸਮੇਂ ਅਤੇ ਛੁੱਟੀ ਦੇ ਸਮੇਂ ਤਾਂ 100 ਮੀਟਰ ਦਾ ਰਸਤਾ ਅੱਧੇ ਅੱਧੇ ਘੰਟੇ ਤੱਕ ਪੂਰਾ ਹੁੰਦਾ ਹੈ। ਇਥੋਂ ਤੱਕ ਕਿ ਕਈ ਵਾਰ ਤਾਂ ਦਰਦ ਨਾਲ ਕੁਰਲਾ ਰਹੇ ਮਰੀਜ਼ ਵਾਲੀ ਐਂਬੂਲੈਂਸ ਨੂੰ ਵੀ ਰਸਤਾ ਲੈਣ ਲਈ ਲੰਬਾ ਸਮਾਂ ਇੰਤਜਾਰ ਕਰਨਾ ਪੈਂਦਾ ਹੈ। ਇਕ ਵਾਰ ਕੋਈ ਵਾਹਨ ਆਹਮਣੇ ਸਾਹਮਣੇ ਖੜੇ ਹੋ ਗਏ ਤਾਂ ਬਸ ਫਿਰ ਜਿਦਬਾਜ਼ੀ ਤੂੰ ਪਿਛੇ ਕਰ ਸ਼ੁਰੂ ਹੋ ਜਾਂਦੀ ਹੈ॥ ਦੋਹਾਂ ਗੱਡੀਆਂ ਦੇ ਪਿੱਛੇ ਦੂਰ ਦੂਰ ਤੱਕ ਲਾਈਨਾਂ ਲੱਗ ਜਾਂਦੀਆਂ ਹਨ। ਗਰਮੀ ਵਿੱਚ ਮੁਸਾਫਿਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ।
ਇਸ ਟਰੈਫਿਕ ਸਮੱਸਿਆ ਦਾ ਮੁੱਖ ਕਾਰਨ ਫਰੂਟ ਵਾਲੀਆਂ ਰੇਹੜੀਆਂ ਨੂੰ ਦੱਸਿਆ ਜਾ ਰਿਹਾ ਹੈ।ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਹਨਾਂ ਰੇਹੜੀਆਂ ਨੂੰ ਲੋਕਲ ਬੱਸ ਸਟੈਂਡ ਵਿੱਚ ਭੇਜਿਆ ਜਾਵੇ ।ਕੱਝ ਸਮੇਂ ਲਈ ਇਹ ਰੇਹੜੀਆਂ ਬੱਸ ਸਟੈਂਡ ਭੇਜੀਆਂ ਗਈਆਂ ਸਨ ਤਾਂ ਟਰੈਫਿਕ ਨੂੰ ਫਰਕ ਪਿਆ ਸੀ ,ਪਰ ਕੁਝ ਦੇਰ ਬਾਅਦ ਪਰਨਾਲਾ ਫਿਰ ਉਥੇ ਦਾ ਉਥੇ ਆ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੁ ਵਿੱਚ ਵਿਕਾਸ ਕਰਵਾਉਣ ਵਾਲੇ ਆਗੂ ਸ਼ਹਿਰ ਦੀ ਇਸ ਸਮੱਸਿਆ ਵੱਲ ਵੀ ਧਿਆਨ ਦੇਣ ਅਤੇ ਇਕ ਦੋ ਟਰੈਫਿਕ ਪੁਲਿਸ ਕਰਮਚਾਰੀਆਂ ਦੀ ਡਿਊਟੀ ਪ੍ਰਮੁੱਖ ਚੋਂਕ ਵਿੱਚ ਲਗਵਾ ਦੇਣ। ਥਾਣਾ ਮੁੱਖੀ ਅਮਨਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਮੁਲਾਜਮਾਂ ਦੀ ਘਾਟ ਦੇ ਕਾਰਨ ਕੁੱਝ ਖਰਾਬੀ ਆਈ ਹੈ ਜਲਦ ਹੀ ਕੁਝ ਟਰੈਫਿਕ ਨੂੰ ਜੋਤੀਸਰ ਰਸਤੇ ਨੂੰ ਮੋੜ ਕੇ ਲੋਕਾਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਨਵੇਂ ਬਣ ਰਹੇ ਬਾਈਪਾਸ ਨਾਲ ਵੀ ਸ਼ਹਿਰ ਵਿੱਚ ਟਰੈਫਿਕ ਦਾ ਕਾਫੀ ਫਰਕ ਪੈ ਜਾਣਾ ਹੈ।
Check Also
ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …
Punjab Post Daily Online Newspaper & Print Media