Wednesday, August 12, 2026

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਮੈਰਿਟ ਸਥਾਨ ਕੀਤੇ ਹਾਸਲ

PPN0508201613ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਮੈਰਿਟ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੀ ਐੱਮ. ਕਾਮ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ ਪਹਿਲਾ ਅਤੇ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਤੋਂ ਇਲਾਵਾ ਯੂ. ਜੀ. ਸੀ. (ਜੇ. ਆਰ. ਐੱਫ਼.) ਦੇ ਟੈਸਟ ਵਿੱਚ ਵੀ ਮਾਅਰਕਾ ਮਾਰਿਆ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਵਿਦਿਆਰਥਣਾਂ ਦੀ ਉਪਲਬੱਧੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਹੋਰਨਾਂ ਵਿਦਿਆਰਥਣਾਂ ਵਿੱਚ ਐੱਮ. ਕਾਮ ਦੀ ਤਨਵੀਰ ਕੌਰ ਵੀ ਵੱਡੇ ਫ਼ਰਕ ਨਾਲ ਪਾਸ ਹੋਈ। ਉਨ੍ਹਾਂ ਕਿਹਾ ਕਿ ਬੀ. ਕਾਮ (ਆਰ.) ਦੀ ਨਿਧੀ ਠਾਕੁਰ ਨੇ ਯੂਨੀਵਰਸਿਟੀ ਵਿੱਚ ਦੂਜਾ, ਸੰਦੀਪ ਕੌਰ ਬੀ. ਕਾਮ (ਪੀ.) ਨੇ 9ਵਾਂ, ਪੀ. ਜੀ. ਡੀ. ਐੱਫ਼. ਐੱਸ. ਵਿੱਚ ਕੋਮਲ ਨੇ ਤੀਜਾ ਸਥਾਨ ਅਤੇ ਅਮਨਦੀਪ ਕੌਰ ਨੇ ਡੀ. ਵਾਕ (ਰਿਟੇਲ ਮੈਨੇਜ਼ਮੈਂਟ ਐਂਡ ਆਈ. ਟੀ.) ਵਿੱਚ ਪਹਿਲਾ ਸਥਾਨ ਅਤੇ ਨਵਪ੍ਰੀਤ ਕੌਰ ਨੇ ਬੀ. ਕਾਮ (ਆਰ.)-4 ਨੇ 8ਵੀਂ ਪੁਜੀਸ਼ਨ ਹਾਸਲ ਕੀਤੀ ਹੈ।
ਇਸ ਮੌਕੇ ਡਾ. ਮਾਹਲ ਨੇ ਵਿਭਾਗ ਮੁੱਖੀ ਡਾ. ਸੁਮਨ ਨਈਅਰ ਦੀ ਵਿਦਿਆਰਥਣਾਂ ਦੀ ਇਸ ਦੀ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਵਿਦਿਆਰਥਣਾਂ ਨੂੰ ਕਰਵਾਈ ਸਖਤ ਮਿਹਨਤ ਦਾ ਨਤੀਜਾ ਹੈ ਅੱਜ ਉਨ੍ਹਾਂ ਉਕਤ ਮੁਕਾਮ ਹਾਸਲ ਕੀਤਾ। ਉਨ੍ਹਾਂ ਇਸ ਮੌਕੇ ਹੋਰਨਾਂ ਵਿਦਿਆਰਥਣਾਂ ਨੂੰ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਵਿੱਚ ਉਚਿੱਤ ਸਥਾਨ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply