Sunday, March 15, 2026

ਵਿੱਦਿਆਰਥੀਆਂ ਨੂੰ ”ਓਰੀਐਨਟੇਸ਼ਨ ਸੈਸ਼ਨ”ਦੌਰਾਨ ਭਵਿੱਖ ਦੀ ਚੁਨੌਤੀਆਂ ਤੋਂ ਕਰਵਾਇਆ ਗਿਆ ਜਾਣੂ

PPN0608201607

ਨਵੀਂ ਦਿੱਲੀ, 6 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉ-ਚ ਵਿੱਦਿਅਕ ਅਦਾਰੇ ਗੁਰੂ ਨਾਨਕ ਇੰਸਟੀਚਿਊਟ ਆੱਫ਼ ਮੈਨੇਜਮੈਂਟ ਵਿੱਚ ਨਵੇਂ ਦਾਖਿਲਾ ਲੈਣ ਵਾਲੇ ਵਿੱਦਿਆਰਥੀਆਂ ਲਈ ”ਓਰੀਐਨਟੇਸ਼ਨ ਸੈਸ਼ਨ” ਦਾ ਆਯੋਜਨ ਕੀਤਾ ਗਿਆ। ਦਿੱਲੀ ਕਮੇਟੀ ਮੈਂਬਰ ਤੇ ਕਾੱਲਜ ਦੇ ਚੇਅਰਮੈਨ ਗੁਰਦੇਵ ਸਿੰਘ ਗੁਜਰਾਲ ਅਤੇ ਮੈਨੇਜਰ ਚਮਨ ਸਿੰਘ ਨੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਨਵੇਂ ਭਰਤੀ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੋਰਸ ਬਾਰੇ ਜਰੂਰੀ ਜਾਣਕਾਰੀ ਦੇਣ ਦੇ ਨਾਲ ਹੀ ਅਦਾਰੇ ਦੇ ਕਾਇਦੇ-ਕਾਨੂੰਨ ਸਮਝਾਉਣਾ ਸੀ।
ਆਈ.ਪੀ.ਐਸ. ਅਧਿਕਾਰੀ ਰਹੇ ਗੁਜਰਾਲ ਨੇ ਆਪਣੀ ਸਰਕਾਰੀ ਸੇਵਾ ਦੇ ਕਾਮਯਾਬ ਸਫ਼ਰ ਦੀ ਜਾਣਕਾਰੀ ਦਿੰਦੇ ਹੋਏ ਵਿੱਦਿਆਰਥੀਆਂ ਨੂੰ ਸਿਰਫ਼ ਆਪਣੇ ਕੋਰਸ ਤੇ ਆਪਣਾ ਧਿਆਨ ਲਗਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਰੋਜਾਨਾ ਜੀਵਨ ਦੇ ਗਿਆਨ ਨੂੰ ਦੇਸ਼ ਹਿਤ ਲਈ ਵੱਖਰੇ ਢੰਗ ਨਾਲ ਵਰਤਣ ਦੀ ਵੀ ਵਿੱਦਿਆਰਥੀਆਂ ਨੂੰ ਸਲਾਹ ਦਿੱਤੀ। ਚਮਨ ਸਿੰਘ ਨੇ ਆਪਣੀ ਗੱਲ ਨੂੰ ਧਰਮ ਤੋਂ ਸ਼ੁਰੂ ਕਰਦੇ ਹੋਏ ਭਾਰਤੀ ਅਤੇ ਵਿਦੇਸ਼ੀ ਸਿੱਖਿਆ ਦੇ ਕਾਰਨ ਕੰਮ ਕਰਨ ਦੀ ਪ੍ਰਕ੍ਰਿਆ ਵਿਚ ਆਏ ਸੁਧਾਰਾਂ ਦਾ ਜਿਕਰ ਕੀਤਾ। ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ, ਸਮਾਜ ਅਤੇ ਦੇਸ਼ ਦੀਆਂ ਸ਼ੁਭ ਇੱਛਾਵਾਂ ਨੂੰ ਪੂਰਾ ਕਰਨ ਵਾਸਤੇ ਆਪਣੀ ਪੂਰੀ ਤਾਕਤ ਲਾਉਣ ਦੀ ਸਲਾਹ ਦਿੱਤੀ।  ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਆਏ ਜੀ.ਆਈ.ਈ. ਕੰਸਲਟੈਂਟ ਦੀ ਹਰਵਿੰਦਰ ਕੌਰ ਨੇ ਵਿੱਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਤੇ ਆਪਣਾ ਕਰਿਅਰ ਬਣਾਉਣ ਲਈ ਜਰੂਰੀ ਗੱਲਾਂ ਸਾਂਝੀ ਕੀਤੀਆਂ। ਅਦਾਰੇ ਦੇ ਸਾਬਕਾ ਵਿੱਦਿਆਰਥੀ ਹਰਸ਼ਦੀਪ ਸਿੰਘ ਨੇ ਵੀ ਕਰਿਅਰ ਬਣਾਉਣ ਵਾਸਤੇ ਜਰੂਰੀ ਗੱਲਾਂ ਦਾ ਖੁਲਾਸਾ ਕੀਤਾ। ਅਦਾਰੇ ਦੀ ਐਚ.ਓ.ਡੀ. ਡਾ. ਨਿਧੀ ਖੁਰਾਣਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਵਿੱਦਿਆਰਥੀਆਂ ਨੂੰ ਅਦਾਰੇ ਦੇ ਕਾਇਦੇ-ਕਾਨੂੰਨਾਂ ਦੀ ਜਾਣਕਾਰੀ ਦਿੱਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply