Sunday, March 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 9 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਲ਼ੋਕ ਸਭਾ ਵਿੱਚ ਜੀ.ਐਸ.ਟੀ ਬਿੱਲ ਸਰਬਸੰਮਤੀ ਨਾਲ ਪਾਸ- ਵਿਰੋਧ ‘ਚ ਨਹੀਂ ਪਿਆ ਕੋਈ ਵੋਟ।

▶ ਛੋਟੇ ਉਤਪਾਦਕਾਂ ਤੇ ਪੱਛੜੇ ਰਾਜਾਂ ਨੂੰ ਸੁਰੱਖਿਆ ਦੀ  ਗਾਰੰਟੀ ਦੇਵੇਗਾ ਜੀ.ਐਸ.ਟੀ ਬਿੱਲ– ਮੋਦੀ।

▶ ਹੜਾਂ ਦੀ ਸਥਿਤੀ ਨੂੰ ਦੇਖਦਿਆਂ ਹਿਮਾਚਲ- ਪਠਾਨਕੋਟ ਦਰਮਿਆਨ ਰੇਲ ਸੇਵਾ ਠੱਪ।

▶ ਵੈਸ਼ਨੋ ਦੇਵੀ ਮੰਦਰ ਦੀ ਨਵੇਂ ਰਸਤੇ ਰਾਹੀਂ ਵੀ ਯਾਤਰਾ ਬੰਦ – ਲੈਂਡ ਸਲਾਈਡ ਨੂੰ ਦੇਖਦਿਆਂ ਲਿਆ ਫੈਸਲਾ।

▶ ਸਰਕਾਰੀ ਤੇ ਨਿੱਜੀ ਸੰਸਥਾਵਾਂ ‘ਚ ਕੰਮ ਕਰਦੀਆਂ ਗਰਭਵਤੀ ਔਰਤਾਂ ਨੂੰ ਸਾਢੇ 6 ਮਹੀਨੇ (26 ਹਫਤੇ)  ਦੀ ਮੈਟਰਨਿਟੀ ਲੀਵ ਦੇਣ ਲਈ ਕਿਰਤ ਮੰਤ੍ਰਾਲਾ ਤਿਆਰ।

▶ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੁੱਟ ਖੋਹ ਦੀਆਂ ਦੋ ਵਾਰਦਾਤਾਂ – ਸਵੇਰੇ ਤੇ ਸ਼ਾਮ ਵਾਪਰੀਆਂ ਵੱਖ ਵੱਖ ਘਟਨਾਵਾਂ ‘ਚ ਦੋ ਥਾਵਾਂ ‘ਤੇ ਸੁਨਿਆਰੇ ਲੁੱਟੇ। ਪੁਲਿਸ ਜਾਂਚ ‘ਚ ਲੱਗੀ।

▶ ਹਿਜ਼ਬੁਲ ਮੁਜਾਹਦੀਨ ਆਗੂ ਸਲਾਹੂਦੀਨ ਨੇ ਭਾਰਤ ਨੂੰ ਦਿੱਤੀ ਧਮਕੀ- ਕਿਹਾ ਕਸ਼ਮੀਰ ਮੁੱਦੇ ‘ਤੇ ਭਾਰਤ ਨਾਲ ਪ੍ਰਮਾਣੂ ਜੰਗ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ।

▶ ਜਲੰਧਰ ਆਰ.ਐਸ.ਐਸ ਆਗੂ ਗਗਨੇਜਾ ‘ਤੇ ਹਮਲਾ ਮਾਮਲਾ- ਸੀ.ਐਮ ਬਾਦਲ ਨੂੰ ਮਿਲੇ ਭਾਜਪਾ ਆਗੂ।

▶ ਜਗਦੀਸ਼ ਗਗਨੇਜਾ ‘ਤੇ ਹਮਲਾ ਡੂੰਘੀ ਸਾਜ਼ਿਸ਼- ਆਰ.ਐਸ.ਐਸ ਕਿਸੇ ਤੋਂ ਨਹੀਂ ਡਰਦੀ- ਪ੍ਰਭਾਤ ਝਾਅ।

▶ ਆਪ ਸਰਕਾਰ ਦੌਰਾਨ ਦਿੱਲੀ ਵਿੱਚ ਖੋਲੇ ਗਏ ਸ਼ਰਾਬ ਦੇ 58 ਨਵੇਂ ਠੇਕੇ- ਸਵਰਾਜ ਮੁਹਿੰਮ।

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਲੁਧਿਆਣਾ ਡੀ.ਐਮ.ਸੀ ਹਸਪਤਾਲ ਪੁੱਜੇ- ਜਗਦੀਸ਼ ਗਗਨੇਜਾ ਦਾ ਹਾਲ ਪੁਛਿਆ।

▶ ਜਲੰਧਰ ਪੁਲਿਸ ਵਲੋਂ ਗਗਨੇਜਾ ‘ਤੇ ਹਮਲੇ ਦੇ ਦੋਸ਼ੀਆਂ ਦੀ ਸੀ.ਸੀ.ਟੀ.ਵੀ ਫੁਟੇਜ਼ ਜਾਰੀ- ਦੋਸ਼ੀਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ 10 ਲੱਖ ਨਕਦ ਤੇ ਪਲਿਸ ਵਿਭਾਗ ‘ਚ ਨੌਕਰੀ ਦੇਣ ਦਾ ਐਲਾਨ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ਖੇਤਰ ‘ਚ ਮੁਕਾਬਲਾ- ਇੱਕ ਅੱਤਵਾਦੀ ਢੇਰ ਅਤੇ 3 ਬੀ.ਐਸ.ਐਫ ਜਵਾਨ ਸ਼ਹੀਦ।

▶ ‘ਯੂਥ ਫਾਰ ਪੰਜਾਬ’ ਮੁਹਿੰਮ ਦਾ ਚੰਡੀਗੜ ‘ਚ ਆਗਾਜ਼- ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਆਪ ‘ਤੇ ਸਾਧਿਆ ਨਿਸ਼ਾਨਾ।

▶ ਸਿੱਧੂ ਦਾ ਕੇਵਲ ਅੰਮ੍ਰਿਤਸਰ ‘ਚ ਬਲਕਿ ਪੰਜਾਬ ਸਮੇਤ ਪੂਰੇ ਦੇਸ਼ ‘ਚ ਹੈ ਸਿਆਸੀ ਅਧਾਰ- ਡਾ. ਨਵਜੋਤ ਕੌਰ ਸਿੱਧੂ. ਕਿਹਾ ਪੰਜਾਬ ਵਿੱਚ ਸਰਕਾਰ ਬਣਾਉਣ ਸਮੇਂ ਸਿੱਧੂ ਦਾ ਅਹਿਮ ਯੋਗਦਾਨ।

▶ ਪਟਿਆਲਾ ਗਊ ਰੱਖਿਆ ਦਲ ਦੇ ਮੁਖੀ ਸਤੀਸ਼ ਕੁਮਾਰ ਤੇ ਸਾਥੀਆਂ ਖਿਲਾਫ ਮਾਮਲੇ ਦਰਜ਼- ਪੀ.ਐਮ ਮੋਦੀ ਦੇ ਬਿਆਨ ਤੋਂ ਬਾਅਦ ਕਾਰਵਾਈ।

▶ ਸ਼ੂਟਰ ਅਭਿਨਵ ਬਿੰਦਰਾ ਰਿਓ ਉਲੰਪਿਕ ਤੋਂ ਬਾਹਰ– 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਹਾਸਲ ਕੀਤਾ ਚੌਥਾ ਸਥਾਨ।

▶ ਪੁਰਸ਼ ਹਾਕੀ ਟੀਮ ਨੂੰ ਵੀ ਜਰਮਨੀ ਨੇ 2-1 ਨਾਲ ਹਰਾਇਆ।

▶ ਪਾਕਿਸਤਾਨ ਦੇ ਕੋਇਟਾ ਵਿਖੇ ਹਸਪਤਾਲ ‘ਚ ਆਤਮਘਾਤੀ ਬੰਬ ਧਮਾਕਾ – 93 ਮੌਤਾਂ 100 ਦੇ ਕਰੀਬ ਜਖਮੀ।

▶ 1984 ਸਿੱਖ ਕਤਲੇਆਮ ਮਾਮਲੇ ‘ਚ ਦਿੱਲੀ ਹਾਈਕੋਰਟ 7 ਸਤੰਬਰ ਨੂੰ ਸੁਣੇਗੀ ਸੀ.ਬੀ.ਆਈ ਦਾ ਪੱਖ।

▶ ਨੇਪਾਲ ‘ਚ ਦਰਦਨਾਕ ਹੈਲੀਕਾਪਟਰ ਹਾਦਸਾ- ਗਰਭਵਤੀ ਔਰਤ ਸਮੇਤ 7 ਦੀ ਮੌਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply