Wednesday, September 30, 2026

ਖੱਬੇ ਪੱਖੀ ਪਾਰਟੀਆ ਵੱਲੋ ਮਹਿੰਗਾਈ ਕੰਟਰੋਲ ਕਰਨ ਸੰਬਧੀ ਡੀ.ਸੀ ਨੂੰ ਦਿੱਤਾ ਮੰਗ ਪੱਤਰ

PPN0808201604

ਬਠਿੰਡਾ, 8 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦੇਸ਼ ਵਿਚ ਦਿਨ ਰਾਤ ਵੱਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਅਤੇ ਜਰੂਰੀ ਵਸਤਾਂ ਦੀਆ ਕੀਮਤਾਂ ਨਿਰਧਾਰਤ ਕਰਨ ਸੰਬਧੀ ਖੱਬੇ ਪੱਖੀ ਪਾਰਟੀਆ ਵੱਲੋਂ ਇੱਕ ਮੰਗ ਪੱਤਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਡਾ ਬਸੰਤ ਗਰਗ ਨੂੰ ਦਿੱਤਾ ਗਿਆ, ਇਸ ਵਫ਼ਦ ਵਿਚ ਸਾਮਲ ਸੀ .ਪੀ .ਆਈ .,ਸੀ .ਪੀ ਆਈ (ਐਮ), ਸੀ .ਪੀ .ਐਮ ਪੰਜਾਬ,ਸੀ .ਪੀ .ਆਈ (ਐਮ .ਐਲ) ਲਿਬਰੇਸ਼ਨ ਦੀਆਂ ਬਠਿੰਡਾ ਜਿਲ੍ਹਾ ਈਕਾਈਆ ਦੇ ਮੈਬਰਾਂ ਨੇ ਡਿਪਟੀ ਕਿਮਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਹਰ ਕਿਸਮ ਦੀ ਵਿਤਕਰੇਬਾਜੀ-ਕਾਲਾ ਬਜ਼ਾਰੀ ਨੂੰ ਸਖਤੀ ਨਾਲ ਨੱਥ ਪਾਉਣ ਗਰੀਬ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਨਿੱਤ ਵਰਤੋ ਦੀਆਂ ਸਾਰੀਆਂ ਵਸਤੂਆਂ ਸਰਕਾਰੀ ਡਿਪੂਆਂ ਰਾਹੀ ਅਤਿ ਸਸਤੀਆਂ ਦਰਾਂ ਤੇ ਦਿੱਤੇ ਜਾਣ ਦੀ ਗਰੰਟੀ ਕਰਦੀ ਜਨੱਤਕ ਵੰਡ ਪ੍ਰਣਾਲੀ ਲਾਗੂ ਕਰਨ ਪੇਂਡੂ ਮਜਦੂਰਾਂ ਨੂੰ ਰਹਾਇਸ਼ ਲਈ 10-10 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ ਅਤੇ ਸਹਿਰੀ ਗਰੀਬਾਂ ਨੂੰ ਫਲੈਟ ਬਣਾ ਕੇ ਦਿੱਤੇ ਜਾਣ, ਹਰ ਕਿਸੇ ਨੂੰ ਪੱਕਾ ਗੁਜਾਰੇ ਯੋਗ ਉਜਰਤਾਂ ਸਹਿਤ ਰੁਜਗਾਰ ਦਿੱਤੇ ਜਾਣ ਦਾ ਕਾਨੂੰਨ ਅਤੇ ਢੁਕਵੇ ਬੇਕਾਰੀ ਭੱਤੇ ਦਾ ਇੰਤਜਾਮ ਕੀਤਾ ਜਾਵੇ, ਕਿਸਾਨੀ ਖਾਸ ਕਰ ਛੋਟੀ ਮਾਲਕੀ ਵਾਲਿਆਂ ਦਾ ਸਾਰਾ ਕਰਜਾ ਬਿਨ੍ਹਾਂ ਸ਼ਰਤ ਮੁਆਫ ਕੀਤਾ ਜਾਵੇ, ਖੁਦਕਸ਼ੀਆਂ ਦਾ ਕੁਲੈਹਣਾ ਵਰਤਾਰਾ ਰੋਕਣ ਲਈ ਠੋਸ ਨੀਤੀ ਬਣਾਈ ਜਾਵੇ ਅਤੇ ਕਰਜੇ ਕਾਰਣ ਖੁਦਕਸ਼ੀਆ ਕਰ ਗਏ ਕਿਸਾਨ ਮਜਦੂਰਾਂ ਦੇ ਪਰਿਵਾਰਾਂ ਨੂੰ ਗੁਜਾਰੇ ਯੋਗ ਮੁਆਵਜਾ ਤੇ ਟੱਬਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਸਭੇ ਗਰੀਬਾਂ ਨੂੰ ਮੁਫਤ, ਇਕਸਾਰ ਵਿੱਦਿਆ, ਸਿਹਤ ਸੇਵਾਵਾਂ ਪੀਣ ਵਾਲਾ ਸਵੱਛ ਪਾਣੀ ਅਤੇ ਰੋਗ ਰਹਿਤ ਪਖਾਣਿਆ ਦੀ ਵਿਵਸਥਾ ਕੀਤੀ ਜਾਵੇ, ਪ੍ਰਾਂਤ ਵਿੱਚ ਜਾਤੀ ਪਾਤੀ ਵਿਤਕਰਾ, ਸਮਾਜਿਕ ਜਬਰ, ਪੁਲਿਸ ਜਬਰ ਨੂੰ ਬਿਨਾ ਦੇਰੀ ਠੱਲ ਪਾਈ ਜਾਵੇ, ਜਮਹੂਰੀ ਸੰਵਿਧਾਨਕ ਹੱਕਾਂ ਦਾ ਘਾਣ ਬੰਦ ਕੀਤਾ ਜਾਵੇ, ਸੰਘਰਸਾਂ ਵਿੱਚ ਪੁਲਿਸ ਜਬਰ ਬੰਦ ਕੀਤਾ ਜਾਵੇ, ਚਾਰ ਚੁਫੇਰੇ ਫੈਲੀ ਕਰੱਪਸ਼ਨ ਅਤੇ ਲਾਕਾਨੂੰਨੀ ਤੇ ਸਖਤੀ ਨਾਲ ਰੋਕ ਲਾਈ ਜਾਵੇ,ਨਸ਼ਾ ਵਪਾਰ,ਗੁੰਡਾਗਰਦੀ ਅਤੇ ਹਰ ਕਿਸਮ ਦੇ ਮਾਫ਼ੀਏ ਨੂੰ ਸਖਤੀ ਨਾਲ ਠੱਲ੍ਹ ਪਾਈ ਜਾਵੇ ਇਸ ਸਮੇ ਐਡਵੋਕੇਟ ਸੁਰਜੀਤ ਸਿੰਘ ਸੋਹੀ,ਸੂਬਾ ਕਾਊਸਿਲ ਮੈਬਰ ਸੀ ਪੀ ਆਈ,ਹਰਬੰਸ ਸਿੰਘ ਕਾਰਜਕਾਰੀ ਸਕੱਤਰ ਸੀ ਪੀ ਆਈ (ਐਮ) ਬਠਿੰਡਾ, ਮਹੀਪਾਲ ਮੈਬਰ ਸੂਬਾ ਸਕੱਤਰੇਤ ਸੀ.ਪੀ ਐਮ ਪੰਜਾਬ, ਹਰਵਿੰਦਰ ਸਿੰਘ ਸੇਮਾਂ ਜਿਲ੍ਹਾ ਸਕੱਤਰ ਸੀ ਪੀ ਆਈ (ਐਮ ਐਲ) ਲਿਬਰੇਸਨ ਆਦਿ ਹਾਜਰ ਸਨ।

ਖੱਬੇ ਪੱਖੀ ਪਾਰਟੀਆ ਵੱਲੋ ਰੋਸ ਵਿਖਾਵਾ ਅੱੱਜ

ਚਾਰ ਖੱਬੇ ਪੱਖੇ ਪਾਰਟੀਆ ਸੀ .ਪੀ .ਆਈ, ਸੀ .ਪੀ .ਆਈ(ਐਮ), ਸੀ .ਪੀ .ਐਮ ਪੰਜਾਬ ਅਤੇ ਸੀ .ਪੀ .ਆਈ (.ਐਮ .ਐਲ) ਲਿਬਰੇਸਨ ਦੀਆਂ ਜਿਲ੍ਹਾ ਇਕਾਈਆਂ ਵੱਲੋ ਪੰਜਾਬ ਵਾਸੀਆਂ ਦੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਸ਼ਹਿਰ ਵਿੱਚ ਅੱਜ ਜੋਰਦਾਰ ਰੋਸ ਵਿਖਾਵਾ ਕੀਤਾ ਜਾਵੇਗਾ ਇਹ ਜਾਣਕਾਰੀ ਅੱਜ ਇੱਕ ਲਿਖਤੀ ਬਿਆਨ ਰਾਹੀ ਚਾਰਾਂ ਪਾਰਟੀਆਂ ਦੇ ਆਗੂਆਂ, ਸੁਰਜੀਤ ਸਿੰਘ ਸੋਹੀ ਐਡਵੋਕੇਟ, ਹਰਬੰਸ ਸਿੰਘ ਮਹੀਪਾਲ ਅਤੇ ਹਰਵਿੰਦਰ ਸੇਮਾ ਨੇ ਦਿੱਤੀ। ਖੱਬੀਆਂ ਪਾਰਟੀਆਂ ਜਿੱਥੇ ਨੀਤੀਗਤ ਬਦਲਾਅ ਲਈ ਸੰਘਰਸੀਲ ਹਨ ਉਥੇ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕਰ ਚੁੱਕੇ ਨਸ਼ਾ ਵਿਉਪਾਰ, ਹਰ ਕਿਸਮ ਦੇ ਮਾਫੀਆ, ਕਾਨੂੰਨੀ ਅਤੇ ਲੁੱਟਾਂ ਖੋਹਾਂ, ਵਿਰੁੱਧ ਵੀ ਜਬਰਦਸਤ ਲੋਕ ਅੰਦੋਲਨ ਕੀਤਾ ਜਾ ਰਿਹਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply