ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਸੈਨਾ ਦੀ 15 ਇਨਫੈਂਟਰੀ ਡਵੀਜ਼ਨ ਵੱਲੋਂ 10 ਤੋਂ 16 ਅਗਸਤ ਤੱਕ ‘ਨੋ ਆਵਰ ਫੋਰਸਿਜ਼’ (ਸਾਡੀਆਂ ਸੈਨਾਵਾਂ ਨੂੰ ਜਾਣੋ) ਥੀਮ ਤਹਿਤ ਪੈਂਥਰ ਸਟੇਡੀਅਮ, ਰਾਮਤੀਰਥ ਰੋਡ, ਅੰਮ੍ਰਿਤਸਰ ਕੈਂਟ ਵਿਖੇ ਇਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ 15 ਇਨਫੈਂਟਰੀ ਡਵੀਜ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਦੌਰਾਨ ਜਿਥੇ ਸੈਨਾ ਵੱਲੋਂ ਵਰਤੇ ਜਾਂਦੇ ਆਧੁਨਿਕ ਹਥਿਆਰਾਂ, ਟੈਂਕਾਂ, ਤੋਪਾਂ, ਰਾਡਾਰਾਂ, ਸੈਂਸਰਾਂ, ਇੰਜੀਨੀਅਰਿੰਗ ਯੰਤਰਾਂ ਅਤੇ ਬੈਂਡ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਉਥੇ ਬਹੁ-ਸੱਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਫੂਡ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸੈਨਾ ਵਿਚ ਭਰਤੀ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਸੈਨਾ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਪ੍ਰਦਰਸ਼ਨੀ ਦਾ ਲਾਹਾ ਲੈਣ ਅਤੇ ਆਪਣੀਆਂ ਸੈਨਾਵਾਂ ਬਾਰੇ ਜਾਨਣ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media