Sunday, April 5, 2026

ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੂੰਹ ਫੇਰਿਆ- ਕਾਮਰੇਡ ਜਤਿੰਦਰ ਚੌਧਰੀ

ਕਿਹਾ ਸਵਾਮਮੀਨਾਥਨ ਰਿਪੋਰਟ ਲਾਗੂ ਨਾ ਕਰਕੇ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ

PPN1408201610

ਖੇਤਰੀ ਪ੍ਰਤੀਨਿੱਧ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ ਬਿਊਰੋ) – ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੇ ਤਰੀਪੁਰਾ ਤੋਂ ਸੰਸਦ ਮੈਂਬਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਜਤਿੰਦਰ ਚੌਧਰੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਐਗਰੀਕਲਚਰ ਅਤੇ ਡਿਫੈਂਸ ਵਿੱਚ 100 ਫੀਸਦ ਐਫ.ਡੀ.ਆਈ ਲਾਗੂ ਕਰਨ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਨਾਲ ਜੋ ਵਾਅਦੇ ਕਰਕੇ ਨਰੇਂਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਹੈ, ਉਹ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ।ਉਨਾਂ ਕਿਹਾ ਕਿ ਮੋਦੀ ਨੇ ਜੋ ਵਾਧੇ ਕੀਤੇ ਸਨ ਉਨਾਂ ਨੂੰ ਹੁਣ ਚੋਣ ਜੁਮਲੇ ਦੱਸਿਆ ਜਾ ਰਿਹਾ ਹੈ।ਉਨਾਂ ਹੋਰ ਕਿਹਾ ਕਿ ਮੋਦੀ ਨੇਂ ਪੀ.ਐਮ ਬਨਣ ਤੋਂ ਪਹਿਲਾਂ ਐਫ.ਡੀ.ਆਈ ਤੇ ਜੀ.ਐਸ.ਟੀ ਬਿਲ ਦਾ ਵਿਰੋਧ ਕੀਤਾ ਲੇਕਿਨ ਹੁਣ ਆਪਣੀ ਪਾਲਸੀ ਬਦਲਦਿਆਂ ਇੰਨਾਂ ਨੂੰ ਜੋਰ ਦੇ ਕੇ ਮਨਜੂਰੀ ਦਿਵਾਉਣੀ ਦੀ ਰਾਜਨੀਤਕ ਸੋਝੀ ਦੀ ਮਿਸਾਲ ਹੈ।
ਅੱਜ ਰੇਲਵੇ ਸਟੇਸ਼ਨ ‘ਤੇ ਪੁੱਜਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਚੌਧਰੀ ਨੇ ਕਿਹਾ ਕਿ ਦੇਸ਼ ਦੇ ਕਿਸਾਨ ਤੇ ਖੇਤ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ, ਜਿੰਨਾਂ ਦੀ ਸਭ ਤੋਂ ਜਿਆਦਾ ਗਿਣਤੀ ਪੰਜਾਬ ਵਿੱਚ ਹੈ। ਕਾਮਰੇਡ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਚੋਣਾਂ ਦੌਰਾਨ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਦੀ ਵਾਗਡੋਰ ਸੰਭਾਲਦਿਆਂ ਹੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਗੇ, ਲੇਕਿਨ ਇਸ ਨੂੰ ਲਾਗੂ ਕਰਕੇ ਉਨਾਂ ਨੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਉਨਾਂ ਦਅਿਾਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਅਤੇ ਕਿਸਾਨੀ ਦੈ ਖਰਚੇ ਪੂਰੇ ਕਰਨ ਲਈ ਲਏ ਗਏ ਕਰਜ਼ੇ ਅਦਾ ਨਾ ਹੋਣ ਕਰਕੇ ਉਸ ਨੂੰ ਮਜਬੂਰ ਹੋ ਕੇ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਹਨ।ਕਾਮਰੇਡ ਚੌਧਰੀ ਨੇ ਕਿਹਾ ਕਿ ਖੁਦਕੁਸ਼ੀਆਂ ਮਸਲੇ ਦਾ ਹੱਲ ਨਹੀਂ, ਪਰ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦੇਣ ਵਾਲੀ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਇਹਨਾਂ ਦੀ ਜਿੰਮੇਵਾਰ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਬੈਂਕਾਂ ਤੋਂ ਕਰਜ਼ਾ ਨਹੀਂ ਮਿਲ ਰਿਹਾ ਇਸ ਲਈ ਉਨਾਂ ਨੂੰ ਮਜਬੂਰਨ ਆੜਤੀਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਤਰੀਪੁਰਾ ਵਰਗੇ ਛੋਟੇ ਜਿਹੇ ਸੂਬੇ ਵਿੱਚ ਕਿਸਾਨਾਂ ਦੀਆਂ ਜਰੂਰਤਾਂ ਸਰਕਾਰ ਵਲੋਂ ਪੂਰੀਆਂ ਕੀਤੀ ਆ ਜਾ ਰਹੀਆਂ ਹਨ ਅਤੇ ਉਨਾਂ ਨੂੰ ਸਮਾਜਿਕ ਸੁਰੱਖਿਆ ਦਿਤੀ ਜਾ ਰਹੀ ਹੈ, ਜਦਕਿ ਪੰਜਾਬ ਵਰਗੇ ਖੁਸ਼ਹਾਲ ਕਹੇ ਜਾਣ ਵਾਲੇ ਸੂਬੇ ਵਿੱਚ ਕਿਸਾਨਾਂ ਦੁਰਦਸ਼ਾ ਸਭ ਦੇ ਸਾਹਮਣੇ ਹੈ।
ਹਾਲ ਹੀ ਵਿੱਚ ਦਿਲੱੀ ਵਿੱਚ ਕਸ਼ਮੀਰ ਮੁਦੇ ‘ਤੇ ਹੋਈ ਮੀਟਿੰਗ ਬਾਰੇ ਸ੍ਰੀ ਚੌਧਰੀ ਨੇ ਕਿਹਾ ਕਿ ਕਸ਼ਮੀਰ ਦਾ ਮਸਲਾ ਹੱਲ ਕਰਨ ਲਈ ਸਰਕਾਰ ਨੂੰ ਰਾਜਨੀਤਕ ਪਹਿਲ ਕਰਦਿਆਂ ਇਹ ਮੀਟਿੰਗ ਪਹਿਲਾਂ ਬੁਲਾਉਣੀ ਚਾਹੀਦੀ ਸੀ। ਉਨਾਂ ਕਸ਼ੰੀਰ ਵਿੱਚ ਪੁਲਸ ਕਾਰਵਾਈ ਨੂੰ ਵੀ ਗਲਤ ਕਰਾਰ ਦਿਤਾ। ਸ੍ਰੀ ਚੌਧਰੀ ਨੇ ਕਿਲਾ ਕਿ ਦੇਸ਼ ਵਿੱਚ ਪਾਟੀਦਰਾਂ, ਦਲਿਤਾਂ ਅਤੇ ਆਦੀ ਵਾਸੀਆਂ ‘ਤੇ ਵਧ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ, ਜੋ ਆਰ.ਐਸ਼.ਐਸ ਦੇ ਇਸ਼ਾਰੇ ‘ਤੇ ਹੋ ਰਹੇ ਹਨ।ਉਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਅਣਦੇਖੀ, ਬੇਰੋਜਗਾਰੀ ਅਤੇ ਨਸ਼ਿਆਂ ਦੇ ਮੁੱਦੇ ਅਹਿਮ ਹਨ ਜਿਸ ਕਾਰਣ ਲੋਕ ਸਰਕਾਰ ਤੋਂ ਨਰਾਜ਼ ਹਨ, ਲੇਕਿਨ ਉਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਨਿਜੀਕਰਣ ਨੂੰ ਦੇਸ਼ ਲਈ ਘਾਤਕ ਦੱਸਦਿਆਂ ਸ੍ਰੀ ਚੌਧਰੀ ਨੇ ਕਿਹਾ ਕਿ ਇਹ ਸਭ ਮੋਦੀ ਵਲੋਂ ਅਡਾਨੀ ਵਰਗੇ ਕਾਰਕਪੋਰੇਟ ਘਰਾਣਿਆਂ ਦੀ ਮਦਦ ਲਈ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਜਿਸ ਤਰਾਂ ਦੇ ਦੇਸ਼ ਵਿੱਚ ਹਾਲਾਤ ਬਣ ਰਹੇ ਹਨ, ਉਨਾਂ ਨੂੰ ਦੇਖਦਿਆਂ ਵਾਮਪੰਥੀ ਦਲਾਂ ਦਾ ਇੱਕ ਵਾਰ ਫੇਰ ਉਭਾਰ ਹੋਵੇਗਾ ਕਿਉਂਕਿ ਵਾਮਪੰਥੀ ਸਰਕਾਰਾਂ ਲੋਕਾਂ ਨੂੰ ਮੁਢਲ਼ੀਆਂ ਸਹੂਲਤਾਂ ਅਤੇ ਸਮਾਜਿਕ ਸੁਰਖਿਆ ਦੇਣ ਵਿੱਚ ਸਫਲ ਰਹੀਆਂ ਹਨ। ਪੰਜਾਬ ਵਿੱਚ ਚੋਣਾਂ ਨੂੰ ਦੇਖਦਿਆਂ ਚੱਲ ਰਹੀਆਂ ਸਰਗਰਮੀਆਂ ਵਿਚ ਬਾਰੇ ਕਾਮਰੇਡ ਚੌਧਰੀ ਕਿਹਾ ਕਿ ਪੰਜਾਬ ਵਿੱਚ ਮੁੱਦਿਆਂ ਦੀ ਰਾਜਨੀਤੀ ਨਹੀਂ ਹੋ ਰਹੀ ਕੇਵਲ ਇੱਕ ਦੂਜੇ ਤੁ ਦੂਸ਼ਣਬਾਜ਼ੀ ਹੋ ਰਹੀ ਹੈ।
ਇਸ ਤੋਂ ਪਹਿਲਾਂ ਸ਼ਤਾਬਦੀ ਰੇਲ ਰਾਹੀਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੌਂ ਨਾਲ ਰੇਲਵੇ ਸਟੇਸ਼ਨ ‘ਤੇ ਪੁੱਜੇ ਸ੍ਰੀ ਜਤਿੰਦਰ ਚੌਧਰੀ ਦਾ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜਿਲਾ ਪ੍ਰਧਾਨ ਕਾਮਰੇਡ ਅਮਰੀਕ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਰੰਧਾਵਾ, ਸੀਟੂ ਦੇ ਜਿਲਾ ਪ੍ਰਧਾਨ ਜੀਤ ਰਾਜ, ਕਾਮਰੇਡ ਸੁਖਦੇਵ ਰਾਜ ਕਾਲੀਆ, ਭੁਪਿੰਦਰ ਸਿੰਘ ਬੇਦੀ, ਦਰਬਾਰਾ ਸਿੰਘ, ਨਰਿੰੰਦਰ ਸਿੰਘ ਧੰਜਲ, ਕਾਮਰੇਡ ਜਸਵੰਤ ਸਿੰਘ, ਮਨਜੀਤ ਸਿੰਘ, ਜਸਪਤਾਲ ਸਿੰਘ, ਰੂੜ ਸਿੰਘ, ਕਿਰਪਾਲ ਸਿੰਘ ਗਿੱਲ ਅਤੇ ਹਰਜਿੰਦਰ ਸਿੰਘ ਵਲੋਂ ਕਾਮਰੇਡ ਜਤਿੰਦਰ ਚੌਧਰੀ ਦਾ ਭਰਵਾਂ ਸਵਾਗਤ ਕੀਤਾ ਗਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply