Thursday, June 11, 2026

 ਹਲਕਾ ਵਿਧਾਇਕ ਵੱਲੋਂ ਗਰੀਨ ਐਵਨਿਊ ਕਲੋਨੀ ਦੀਆਂ ਗਲੀਆਂ ਦੇ ਕੰਮ ਦਾ ਉਦਾਘਾਟਨ

PPN1408201616

ਚੌਂਕ ਮਹਿਤਾ, 14 ਅਗਸਤ (ਜੋਗਿੰਦਰ ਸਿੰਘ ਮਾਣਾ) – ਇਲਾਕੇ ਦੀ ਪਾਸ਼ ਕਲੋਨੀ ਗਰੀਨ ਐਵਨਿੳ ਘੁਮਾਣ ਰੋਡ ਚੌਂਕ ਮਹਿਤਾ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋ ਹਲਕਾ ਵਿਧਾਇਕ ਬਲਜੀਤ ਜਲਾਲ ਉਸਮਾਂ ਨੇ ਕਲੋਨੀ ਦੀ ਗਲੀਆ ਨਾਲੀਆਂ ਦਾ ਉਦਘਾਟਨ ਕੀਤਾ ਇਸ ਸਮੇ ਪ੍ਰਧਾਨ ਸੁਖਜਿੰਦਰ ਸਿੰਘ ਸੁਖ ਬੁੱਟਰ ਨੇ ਆਪਣੇ ਸਾਥੀਆਂ ਬਲਵਿੰਦਰ ਸਿੰਘ ਰੰਧਾਵਾ, ਡਾ. ਕੁਲਦੀਪ ਸਿੰਘ ਸੰਧੂ ਤੇ ਜਰਨਲ ਸੈਕਟਰੀ ਸ੍ਰੀ ਨਰਿੰਦਰ ਰਾਏ ਨਾਲ ਪਹੁੰਚੇ ਹਲਕਾ ਵਿਧਾਇਕ ਨੂੰ ਜੀ ਆਇਆ ਆਖਿਆ ਤੇ ਬੁੱਟਰ ਕਲੋਨੀ ਪ੍ਰਧਾਨ ਸੁੱਖ ਨੇ ਦੀ ਮੁੱਖ ਮੰਗਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਜਿਸ ‘ਤੇ ਹਲਕਾ ਵਿਧਾਇਕ ਨੇ ਤਰੁੰਤ ਅਮਲ ਕਰਦਿਆਂ ਸਬੰਧਤ ਮਹਿਕਮੇ ਨਾਲ ਗੱਲਬਾਤ ਕਰਕੇ ਮੌਕੇ ‘ਤੇ ਮੀਟੀਅਰਲ ਮੰਗਾ ਕੇ ਕਲੋਨੀ ਦਾ ਕੰਮ ਸ਼ੁਰੂ ਕਰਵਾਇਆ, ਜਿਸ ਦਾ ਕਲੋਨੀ ਵਾਸੀਆ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਹਲਕਾ ਵਿਧਾਇਕ ਨੇ ਕਲੋਨੀ ਦੀ ਰਹਿੰਦੀਆਂ ਮੰਗਾਂ ਵੀ ਜਲਦ ਤੋ ਜਲਦ ਨਿਪਟਾਉਣ ਦਾ ਸੰਪੂਰਨ ਭਰੋਸਾ ਦਿਤਾ।ਇਸ ਸਮੇ ਗਰੀਨ ਅੇਵੈਨਿਓ ਕਲੋਨੀ ਵੈਲਫੇਅਰ ਕਲੋਨੀ ਮੈਂਬਰ ਦਰਸ਼ਨ ਸਿੰਘ, ਪਰਜਿੰਦਰ ਸਿੰਘ, ਲਖਵਿੰਦਰ ਸਿੰਘ ਕੈਸ਼ੀਅਰ, ਜਥੇਦਾਰ ਦੀਦਾਰ ਸਿੰਘ, ਲਖਵਿੰਦਰ ਸਿੰਘ ਲਾਡੀ, ਗੁਰਦਿਆਲ ਸਿੰਘ, ਬਰਿੰਦਰ ਸਿੰਘ, ਮਨਜੀਤ ਸਿੰਘ, ਕਿਸ਼ਨ ਲਾਲ, ਗੁਰਮੀਤ ਸਿੰਘ ਬਿਜਲੀ ਬੋਰਡ, ਡਾ. ਸੁਦਰਸ਼ਨਾਂ ਕੁਮਾਰੀ ਤੋ ਇਲਾਵਾ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਸ੍ਰ. ਰਾਜਬੀਰ ਸਿੰਘ ਉਦੋਨੰਗਲ, ਤੇਜਿੰਦਰਪਾਲ ਸਿੰਘ ਲਾਡੀ ਮੈਂਬਰ ਜਿਲਾ ਯੋਜਨਾ ਬੋਰਡ, ਜਤਿੰਦਰ ਸਿੰਘ ਲੱਧਾਮੰਡਾ, ਐਸ.ਐਚ.ਓ ਸੁਰਿੰਦਰ ਸਿੰਘ, ਹਰਦਿਆਲ ਸਿੰਘ ਮੈਂਬਰ, ਜਿਲਾ ਮੀਤ ਪ੍ਰਧਾਨ ਹਰਗੋਪਾਲ ਸਿੰਘ ਰੰਧਾਵਾ, ਜਥੇਦਾਰ ਕਰਮਜੀਤ ਸਿੰਘ ਲਾਲੀ, ਮੁੱਖ ਮੁਨਸ਼ੀ ਸੰਦੀਪ ਸਿੰਘ, ਹੌਲਦਾਰ ਤੇਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਲਜਿੰਦਰ ਸਿੰਘ ਲਾਡੀ, ਮੈਂਬਰ ਰਾਜਬੀਰ ਸਿੰਘ ਮਹਿਤਾ, ਪੁਰਬਾ ਬ੍ਰਦਰਜ਼ ਆਦਿ ਪ੍ਰਮੁੱਖ ਹਸ਼ਤੀਆ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply