Thursday, February 26, 2026

ਪੰਜਾਬ ਸਰਕਾਰ ਉਦਯੋਗ ਅਤੇ ਵਪਾਰ ਦੀ ਤਰੱਕੀ ਲਈ ਹਮੇਸ਼ਾ ਵਚਨਬੱਧ- ਸੁਖਬੀਰ ਬਾਦਲ

PPN1608201610ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਉਦਯੋਗ ਅਤੇ ਵਪਾਰ ਦੀ ਤਰੱਕੀ ਲਈ ਹਮੇਸ਼ਾ ਵਚਨਬੱਧ ਹੈ। ਇਹ ਪ੍ਰਗਟਾਵਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਫੈਸਟਿਮ ਇਰਾ ਰਿਜ਼ੋਰਟ, ਮਜੀਠਾ-ਵੇਰਕਾ ਬਾਈਪਾਸ ਵਿਖੇ ਅੰਮ੍ਰਿਤਸਰ ਦੇ ਨਾਮੀ ਉਦਯੋਗਤੀਆਂ ਅਤੇ ਵਪਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਅੰਮ੍ਰਿਤਸਰ ਦੇ ਵਪਾਰ ਨੂੰ ਮੁੜ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਦਾ ਐਲਾਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਦਯੋਗ ਅਤੇ ਵਪਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਮਾਡਲ ਸਿਟੀ ਬਣਾਉਣ ਦਾ ਉਨ੍ਹਾਂ ਜੋ ਵਾਅਦਾ ਕੀਤਾ ਸੀ, ਉਹ ਜਲਦ ਹੀ ਪੂਰਾ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ 2017 ਲਈ ਸਰਕਾਰ ਨੇ ਅੰਮ੍ਰਿਤਸਰ ਦੇ ਉਦਯੋਗਿਕ ਵਿਕਾਸ ਦਾ ਬੀੜਾ ਚੁੱਕਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਅੰਮ੍ਰਿਤਸਰ ਦੇ ਬੰਦ ਪਏ ਵਪਾਰ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਮਾਈਕਲ ਉੱਪਲ ਨੂੰ ਉੱਤਰੀ ਹਲਕੇ ਅਤੇ ਰੀਅਲ ਅਸਟੇਟ ਦਾ ਪ੍ਰਧਾਨ ਅਤੇ ਹਰਪਾਲ ਸਿੰਘ ਵਾਲੀਆ ਨੂੰ ਮਾਝਾ ਜ਼ੋਨ ਦਾ ਸਕੱਤਰ ਜਨਰਲ ਨਿਯੁਕਤ ਕੀਤਾ। ਇਸ ਮੌਕੇ ਪੰਜਾਬ ਵਪਾਰ ਮੰਡਲ ਮਾਝਾ ਦੇ ਪ੍ਰਧਾਨ ਸ. ਰਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਵਪਾਰ ਦੇ ਵਿਕਾਸ ਲਈ ਸਰਕਾਰ ਵੱਲੋਂ ਜਿਹੜੀਆਂ ਨਵੀਆਂ ਨੀਤੀਆਂ ਤਿਆਰ ਕੀਤੀਆਂ ਗਈਆਂ ਹਨ, ਉਨ੍ਹਾਂ ਨਾਲ ਪੰਜਾਬ ਹੋਰ ਖੁਸ਼ਹਾਲ ਹੋਵੇਗਾ ਅਤੇ ਉਦਯੋਗਪਤੀ ਅਤੇ ਵਪਾਰੀ ਤਰੱਕੀ ਕਰਨਗੇ। ਇਸ ਮੌਕੇ ਸ. ਬਾਦਲ ਨੇ ਪ੍ਰਧਾਨ ਮਾਈਕਲ ਉੱਪਲ, ਸੀਨੀਅਰ ਉੱਪ ਪ੍ਰਧਾਨ ਮੁਕੇਸ਼ ਸੇਠ, ਉਪ ਪ੍ਰਧਾਨ ਸੰਜੀਵ ਉੱਪਲ, ਉੱਪ ਪ੍ਰਧਾਨ ਮਨੀਸ਼ ਕੰਧਾਰੀ, ਜਨਰਲ ਸਕੱਤਰ ਅਮਿਤ ਮਦਾਨ ਨੂੰ ਨਿਯੁਕਤੀ ਪੱਤਰ ਵੀ ਸੌਂਪੇ।
ਇਸ ਮੌਕੇ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਮੇਅਰ ਬਖਸ਼ੀ ਰਾਮ ਅਰੋੜਾ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਤਲਬੀਰ ਸਿੰਘ ਗਿੱਲ, ਵਿਪਨ ਮਹਿਰਾ ਪ੍ਰਧਾਨ ਬਲੈਂਕਟ ਐਸੋਸੀਏਸ਼ਨ, ਮੁਕੇਸ਼ ਅਰੋੜਾ ਪ੍ਰਧਾਨ ਮਜੀਠ ਮੰਡੀ ਐਸੋਸੀਏਸ਼ਨ, ਚਰਨਜੀਤ ਸਿੰਘ ਪੂਜੀ ਪ੍ਰਧਾਨ ਸਰਾਫ਼ਾ ਐਸੋਸੀਏਸ਼ਨ, ਰਾਜੇਸ਼ ਅਰੋੜਾ ਪ੍ਰਧਾਨ ਕੈਮਿਸਟ ਸੈੱਲ, ਰਮਣੀਕ ਸਿੰਘ ਫਰੀਡਮ ਪ੍ਰਧਾਨ ਇੰਡਸਟਰੀ ਸੈੱਲ, ਵਿਕਰਮ ਸਿੰਘ ਬੱਗਾ ਆਰ ਟੀ ਆਈ ਸੈੱਲ, ਹਰਿੰਦਰ ਸਿੰਘ ਪ੍ਰਧਾਨ ਹਲਕਾ ਦੱਖਣੀ, ਉਦਯੋਗਪਤੀ ਅਨੁਦੀਪ ਸਿੰਘ ਮਦਾਨ, ਗਿੰਨੀ ਭਾਟੀਆ ਪ੍ਰਧਾਨ ਕਲਾਥ ਐਸੋਸੀਏਸ਼ਨ, ਐਕਸਪੋਰਟਰ ਪ੍ਰਰਦੀਪ ਸਹਿਗਲ, ਗੁਰਪ੍ਰੀਤ ਸਿੰਘ ਗਰੋਵਰ ਐਡਵੋਕੇਟ, ਨਰਿੰਦਰ ਲਾਂਬਾ ਪ੍ਰਧਾਨ ਕਰਾਕਰੀ ਐਸੋਸੀਏਸ਼ਨ, ਰਾਜੀਵ ਅਨੇਜਾ ਪ੍ਰਧਾਨ ਰੈਡੀਮੇਡ ਐਸੋਸੀਏਸ਼ਨ, ਬਲਜੀਤ ਸਿੰਘ ਨਾਗੀ, ਮੁਕੇਸ਼, ਸੰਜੇ ਅਗਰਵਾਲ ਪ੍ਰਧਾਨ ਦਬੁਰਜੀ ਇੰਡਸਟ੍ਰੀਅਲ ਐਸੋਸੀਏਸ਼ਨ, ਸੀ. ਏ ਵਿਜੇ ਉਮਟ ਤੋਂ ਇਲਾਵਾ ਵਪਾਰ ਵਿੰਗ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ , ਜਨਰਲ ਸਕੱਤਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply