📝 ਅੱਜ ਦੀਆਂ ਸੁਰਖੀਆਂ…..
ਮਿਤੀ : 21 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਪਟਿਆਲਾ ਦੇ ਖਾਲਸਾ ਕਾਲਜ ਦੀ ਵਿਦਿਆਰਥਣ ਤੇ ਹੈਂਡਬਾਲ ਦੀ ਕੌਮੀ ਖਿਡਾਰਣ ਪੂਜਾ ਕੁਮਾਰੀ ਵਲੋਂ ਖੁਦਕੁਸ਼ੀ– ਕੋਚ ‘ਤੇ ਲਗਾਏ ਪ੍ਰੇਸ਼ਾਨ ਕਰਨ ਦੇ ਦੋਸ਼।
▶ ਮ੍ਰਿਤਕ ਪੂਜਾ ਕੁਮਾਰੀ ਨੇ ਖੁਦਕੁਸ਼ੀ ਨੋਟ ‘ਚ ਪੀ.ਐਮ ਮੋਦੀ ਨੂੰ ਖੂਨ ਨਾਲ ਲਿਖੇ ਸੰਦੇਸ਼ ‘ਚ ਕਿਹਾ ‘ਮੇਰੇ ਪਰਿਵਾਰ ਦੀ ਮਦਦ ਕਰਨਾ’।
▶ ਜਲੰਧਰ ਦੇ ਨਕੋਦਰ ਰੋਡ ‘ਤੇ ਓਰਬਿਟ ਅਤੇ ਜੇ.ਐਸ.ਆਈ ਕੰਪਨੀ ਦੀਆਂ ਬੱਸਾਂ ਦਰਮਿਆਨ ਟੱਕਰ– 4 ਦੀ ਮੌਤ, 13 ਜਖਮੀ।
▶ ਦਿੱਲੀ ਸਰਕਾਰ ਵਲੋਂ ਓਲੰਪਿਕ ‘ਚ ਸਿਲਵਰ ਮੈਡਲ ਜੇਤੂ ਪੀ.ਵੀ ਸਿੰਧੂ ਨੂੰ 2 ਕਰੋੜ ਅਤੇ ਕਾਂਸੀ ਮੈਡਲ ਜੇਤੂ ਸਾਕਸ਼ੀ ਨੂੰ 1 ਕਰੋੜ ਦੇਣ ਦਾ ਐਲਾਨ।
▶ ਹਰਿਆਣਾ ਦੇ ਸਿਰਸਾ ‘ਚ ਜਾਅਲੀ ਕਰੰਸੀ ਛਾਪਣ ਦੇ ਦੋਸ਼ ‘ਚ ਤਿੰਨ ਗ੍ਰਿਫਤਾਰ– ਨੋਟ ਛਾਪਣ ਵਾਲੀ ਮਸ਼ੀਨ, ਕਾਗਜ਼ ਤੇ 26000 ਜਾਅਲੀ ਕਰੰਸੀ ਬਰਾਮਦ।
▶ ਹਰਚੰਦ ਸਿੰਘ ਲੌਗੋਵਾਲ ਦੀ ਬਰਸੀ ਮੌਕੇ ਬੋਲੇ ਬਾਦਲ – ਲੌਗੋਵਾਲ ਦੀ ਮੌਤ ਲਈ ਕਾਂਗਰਸ ਜਿੰਮੇਵਾਰ।
▶ ਕੈਪਟਨ ਅਮਰਿੰਦਰ ਦਾ ਪਲਟਵਾਰ – ਬਾਦਲ ਨੇ ਲੌਗੋਵਾਲ ਨੂੰ ਦਿੱਤਾ ਧੋਖਾ, ਨਹੀਂ ਮੰਨਿਆ ਰਾਜੀਵ-ਲੌਂਗੋਵਾਲ ਸਮਝੋਤਾ।
▶ ਚੰਡੀਗੜ੍ਹ ਪੰਜਾਬ ਦਾ– ਹਰਿਆਣਾ ਨਾ ਜਤਾਵੇ ਆਪਣਾ ਹੱਕ – ਪ੍ਰਤਾਪ ਸਿੰਘ ਬਾਜਵਾ।
▶ ਸੀ.ਐਮ. ਬਾਦਲ ਨੇ ਪੀ.ਵੀ ਸਿੰਧੂ ਤੇ ਸਾਕਸ਼ੀ ਮਲਿਕ ਨੂੰ ਦਿੱਤੀ ਵਧਾਈ, ਕਿਹਾ ਬਚਪਨ ਤੋਂ ਹੀ ਤਿਆਰ ਕੀਤੇ ਜਾਣ ਖਿਡਾਰੀ।
▶ ਪਠਾਨਕੋਟ, ਦੀਨਾਨਗਰ ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ‘ਚ ਹਾਈ ਅਲਰਟ– ਪਾਕਿਸਤਾਨ ਤੋਂ ਇੰਟਰਸੈਪਟ ਕੀਤੀ ਗਈ ਮੋਬਾਇਲ ਕਾਲ- ਕਿਸੇ ਨੂੰ ਟਰੱਕ ਅਗੇ ਵਧਾਉਣ ਦੇ ਦਿੱਤੇ ਜਾ ਰਹੇ ਸਨ ਸੰਦੇਸ਼।
▶ ਬਲੋਚਿਸਤਾਨ ਬਾਰੇ ਪੀ.ਐਮ ਮੋਦੀ ਦੇ ਸਟੈਂਡ ਦੀ ਬੰਗਲਾ ਦੇਸ਼ ਤੋਂ ਬਾਅਦ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕੀਤੀ ਹਮਾਇਤ।
▶ ਉਰਜਿਤ ਪਟੇਲ ਬਣੇ ਰਿਜ਼ਰਵ ਬੈਂਕ ਦੇ ਗਵਰਨਰ – ਰਘੂਰਾਮ ਰਾਜਨ ਦੀ ਥਾਂ 4 ਸਤੰਬਰ ਨੂੰ ਸੰਭਾਲਣਗੇ ਅਹੁੱਦਾ।
▶ 4.31 ਕਰੋੜ ‘ਚ ਸਭ ਤੋਂ ਮਹਿੰਗਾ ਨਿਲਾਮੀ ਰਾਹੀਂ ਵਿਕਣ ਵਾਲਾ ਸੂਟ ਗੀਨਜ਼ ਬੁੱਕ ਆਫ ਰਿਕਾਰਡਜ਼ ਵਿੱਚ ਹੋਇਆ ਦਰਜ਼- ਪੀ.ਐਮ ਮੋਦੀ ਨੇ ਬਰਾਕ ਓਬਾਮਾ ਨਾਲ ਮੁਲਾਕਾਤ ਸਮੇਂ ਪਹਿਨਿਆ ਸੀ ਆਪਣਾ ਨਾਲ ਉਕਰਿਆ ਸੂਟ।
▶ ਕਸ਼ਮੀਰ ਹਿੰਸਾ ਦੌਰਾਨ 1000 ਕਰੋੜ ਦਾ ਨੁਕਸਾਨ, ਘਾਟੇ ‘ਚ ਰਹੇ ਛੋਟੇ ਵਪਾਰੀ ਤੇ ਅਮਰਨਾਥ ਯਾਤਰਾ ਦੇ ਦੁਕਾਨਦਾਰ – ਚੈਂਬਰ ਆਫ ਕਾਮਰਸ।
▶ ਰਿਓ ਓਲੰਪਿਕ ‘ਚ ਚੌਥੇ ਸਥਾਨ ‘ਤੇ ਰਹੀ ਐਥਲੀਟ ਦੀਪਾ ਪਰਮਾਕਰ ਦਾ ਮੁਲਕ ਪਰਤਣ ‘ਤੇ ਸ਼ਾਨਦਾਰ ਸਵਾਗਤ।
▶ ਦੀਪਾ ਪਰਮਾਕਰ ਨੇ ਅਗਲੀ ਵਾਰ ਓਲੰਪਿਕ ਖੇਡਾਂ ‘ਚ ਜਰੂਰ ਮੈਡਲ ਜਿੱਤਣ ਦਾ ਕੀਤਾ ਅਹਿਦ।
▶ ਗੰਗਾ ਮਈਆ ਦੀ ਲਪੇਟ ‘ਚ ਆਏ 4 ਸੂਬੇ ਯੂ.ਪੀ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ਼ ‘ਚ ਹੜਾਂ ਨਾਲ ਭਾਰੀ ਤਬਾਹੀ ।
▶ ਮੱਧ ਪ੍ਰਦੇਸ਼ ਦੇ ਸਾਗਰ, ਸਤਨਾ ਅਤੇ ਰੀਵਾ ਵਿੱਚ 24 ਘੰਟਿਆਂ ‘ਚ ਹੋਈਆਂ 25 ਮੌਤਾਂ, ਸਾਗਰ ‘ਚ ਮਕਾਨ ਢਿੱਗਣ ਨਾਲ 7 ਮਰੇ।
▶ ਮਕਾਨ ਦੇ ਮਲਬੇ ਹੇਠ ਆ ਕੇ ਫੁੱਟਬਾਲ ਖਿਡਾਰੀ ਬਬਲੂ ਮਾਰਟਿਨ ਦੀ ਦਰਦਨਾਕ ਮੌਤ – ਬੱਚੇ ‘ਤੇ ਉਸ ਦੀ ਮਾਂ ਨੂੰ ਬਚਾਉਂਦਿਆਂ ਵਾਪਰੀ ਘਟਨਾ।
▶ ਸਪੇਨ ਰਹਿੰਦੇ ਹੁਸ਼ਿਆਰਪੁਰ ਦੇ ਪੰਜਾਬੀ ਨੌਜਵਾਨ ਦੀ, ਉਸ ਦੇ ਨਾਲ ਰਹਿੰਦੇ ਸਾਥੀ ਵਲੋਂ ਹੱਤਿਆ।
▶ ਧੂਰੀ ਦੇ ਪਿੰਡ ਕੱਕੜਵਾਲ ਵਾਸੀ ਕਿਸਾਨ ਜਲੋਰ ਸਿੰਘ ਵਲੋਂ ਜਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ– ਕਰਜ਼ੇ ਦੇ ਬੋਝ ਤੋਂ ਸੀ ਪ੍ਰੇਸ਼ਾਨ।
▶ ਹਰਿਆਣਾ ਸਰਕਾਰ ਵਲੋਂ ਰਿਓ ਸਿਲਵਰ ਮੈਡਲ ਜੇਤੂ ਪੀ.ਵੀ ਸਿੰਧੂ ਨੂੰ 50 ਲੱਖ, ਦੀਪਾ ਪਰਮਾਕਰ ਨੂੰ 15 ਲੱਖ ਤੇ ਲਲਿਤਾ ਬਾਬਰ ਨੂੰ 15 ਲੱਖ ਇਨਾਮ ਵਜੋਂ ਦੇਣ ਦਾ ਐਲਾਨ।
▶ ਫਿਲਮ ਸੈਂਸਰ ਬੋਰਡ ਨੇ 9 ਕੱਟਾਂ ਨਾਲ ਪਾਸ ਕੀਤੀ ‘1984’ ਬਾਰੇ ਬਣੀ ਫਿਲਮ “31 ਅਕਤੂਬਰ”।
▶ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਜਲਦ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾ– ਵਿਜੇ ਸਾਂਪਲਾ।
▶ ਤੇਲੰਗਾਨਾ ਨੇ ਰਿਓ ਉਲੰਪਿਕ ‘ਚ ਚਾਂਦੀ ਦਾ ਮੈਡਲ ਜਿੱਤਣ ‘ਤੇ ਪੀ.ਵੀ ਸਿੰਧੂ ਨੂੰ 5 ਕਰੋੜ, 1 ਪਲਾਟ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ।
▶ ਆਂਧਰਾ ਪ੍ਰਦੇਸ਼ ਵਲੋਂ 3 ਕਰੋੜ, 1 ਹਜ਼ਾਰ ਵਰਗ ਗਜ਼ ਦਾ ਪਲਾਟ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ।
▶ ਗਊ ਰੱਖਿਆ ਦਲ ਦਾ ਮੁਖੀ ਸਤੀਸ਼ ਕੁਮਾਰ ਪੁਲਿਸ ਵਲੋਂ ਗ੍ਰਿਫਤਾਰ।
▶ ਅੰਮ੍ਰਿਤਸਰ ਵਿਖੇ ਪੰਜਾਬੀ ਸਕਰੀਨ ਮੈਗਜ਼ੀਨ ਦੇ ਦਫਤਰ ‘ਚ ਲੱਗੀ ਅੱਗ ਨਾਲ ਭਾਰੀ ਨੁਕਸਾਨ ਦਾ ਖਦਸ਼ਾ।
▶ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਸਿੰਧੂ ਤੇ ਸਾਕਸ਼ੀ ਨੂੰ 5-5 ਲੱਖ ਇਨਾਮ ਵਜੋਂ ਦੇਣ ਦਾ ਐਲਾਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media