
ਅਲਗੋਂ ਕੋਠੀ, 20 ਅਗਸਤ (ਹਰਦਿਆਲ ਸਿੰਘ ਭੈਣੀ) – ਆਈ.ਟੀ.ਆਈ ਕਾਲਜ਼ ਲੜਕੀਆਂ ਵਲੋਂ ਭਗਵਾਨਪੁਰਾ ਵਿਖੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਸੁਖਦੀਪ ਸਿੰਘ ਸੀਨੀਅਰ ਸਹਾਇਕ ਸੀ.ਡੀ.ਪੀ.ਓ ਭਿੱਖੀਵਿੰਡ ਅਤੇ ਸ੍ਰੀਮਤੀ ਦਵਿੰਦਰ ਕੌਰ ਸੀ.ਡੀ.ਪੀ.ਓ ਭਿੱਖੀਵਿੰਡ ਨੇ ਸੈਨੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧੁਨਿਕ ਤਕਨਾਲੋਜੀ ਦੇ ਯੁੱਗ ਵਿੱਚ ਵਿਗਿਆਨ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਅਲਟਰਾ-ਸਾਊਂਡ ਮਸ਼ੀਨਾਂ ਦਾ ਸਮਾਜ ਗਲਤ ਉਪਯੋਗ ਕਰ ਰਿਹਾ ਹੈ। ਇਹ ਮਸ਼ੀਨਾਂ ਤਾਂ ਮਨੁੱਖ ਦੀਆਂ ਅੰਦਰੂਨੀ ਬਿਮਾਰੀਆਂ ਦਾ ਨਿਰੀਖਣ ਕਰਨ ਲਈ ਬਣੀਆਂ ਸਨ ਨਾ ਕਿ ਕੇਵਲ ਲਿੰਗ ਨਿਰਧਾਰਣ ਟੈਸਟ ਲਈ ? ਇਸ ਲਈ ਸਾਨੂੰ ਇਹਨਾਂ ਮਸ਼ੀਨਾ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।ਇੰਦਰਜੀਤ ਸਿੰਘ ਚੈਅਰਮੈਨ ਆਈ.ਟੀ.ਆਈ ਕਾਲਜ਼ ਭਗਵਾਨਪੁਰਾ ਨੇ ਸਮੂਹ ਮਰਦ ਅਤੇ ਔਰਤ ਜਾਤੀ ਨੂੰ ਇਸ ਤਰਾਂ ਦੇ ਗੰਭੀਰ ਮੁੱਦਿਆਂ ਪ੍ਰਤੀ ੇ ਸੁਚੇਤ ਹੋਣ ‘ਤੇ ਜੋਰ ਦਿੱਤਾ।ਕਾਲਜ ਦੀਆਂ ਵਿਦਿਆਰਥਣਾਂ ਵਲੋਂ ਉਕਤ ਵਿਸ਼ੇ ਤੇ ਜੌਸ਼ੀਲੇ ਸ਼ਬਦਾਂ ਰਾਹੀਂ ਲੋਕਾਂ ਨੂੰ ਜਾਗਰੂਕ ਦਾ ਉਪਰਾਲਾ ਕੀਤਾ।ਯਥ ਆਗੂ ਗੁਰਬੀਰ ਸਿੰਘ ਅਲਗੋਂ ਕਲਾਂ ਨੇ ਕਿਹਾ ਕਿ ਧੀਆਂ ਦਾ ਮਾਪਿਆਂ ਨੂੰ ਵੱਧ-ਵੱਧ ਸਨਮਾਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਧੀਆਂ ਹੀ ਹਨ, ਜੋ ਅੱਜ ਰਿਓ ਓਲੰਪਿਕ ਦੇ ਤਗਮੇ ਜਿਤ ਕੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ।ਇਸ ਮੌਕੇ ਨਰਿੰਦਰ ਸਿੰਘ ਸਰਪੰਚ ਬਾਸਰਕੇਹ, ਸਰਪੰਚ ਹਰਜੀਤ ਸਿੰਘ ਬਲ੍ਹੇੇਰ, ਤਰਸੇਮ ਸਿੰਘ ਭਗਵਾਨਪੁਰਾ, ਸਰਪੰਚ ਗੁਰਬਿੰਦਰ ਸਿੰਘ, ਸਰਪੰਚ ਰਸਾਲ ਸਿੰਘ ਕਾਲੇ, ਸੁਭਿੰਦਰਜੀਤ ਸਿੰਘ ਹੈਡ ਮਾਸਟਰ ਸਰਕਾਰੀ ਕੰਨਿਆ ਹਾਈ ਸਕੂਲ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media