ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪ੍ਰੀ-ਨਰਸਰੀ ਦੇ ਨੰਨੇ ਮੁੰਨੇ ਬੱਚਿਆਂ ਨੇ ਮੂਲ ਮੰਤਰ ਦੇ ਜਾਪ ਕੀਤੇ।ਉਹਨਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਮਹੌਲ ਨੂੰ ਅਧਿਆਤਮਕ ਰੰਗ ਵਿੱਚ ਰੰਗ ਦਿਤਾ।ਚੋਲਿਆਂ ਵਿੱਚ ਸੱਜੇ ਬੱਚਿਆਂ ਨੇ ਹੱਥਾਂ ਵਿੱਚ ਮਾਲਾ ਫੜ ਕੇ ਆਪਣੇ ਧਰਮ ਦੀ ਪਹਿਚਾਣ ਨੂੰ ਦਰਸਾਉਦੇ ਹੋਏ ਇਸ ਐਕਟਿਵਿਟੀ ਵਿੱਚ ਹਿਸਾ ਲਿਆ ਉਹਨਾਂ ਦੇ ਅਧਿਆਪਕਾਂ ਨੇ ਮੂਲ ਮੰਤਰ ਦੇ ਅਰਥ ਸ਼ਪੱਸਟ ਕਰਦਿਆਂ ਬੱਚਿਆਂ ਨੂੰ ਇਕ ਪਰਮਾਤਮਾ ਜੋ ਹਰ ਥਾਂ ਮੌਹੂਦ ਹੈ ਅਤੇ ਉਹੀ ਸੱਚ ਹੈ ਤੇ ਉਸ ਦਾ ਨਾਮ ਸਿਮਰਨ ਕਰਨ ਲਈ ਕਿਹਾ ।ਇਸ ਦੇ ਨਾਲ ਹੀ ਨਰਸਰੀ ਜਮਾਤ ਦੀ ਧਾਰਮਿਕ ਪ੍ਰਸ਼ਨੋਤਰੀ ਦੀ ਪ੍ਰਤੀਯੋਗਤਾ ਵੀ ਕਰਵਾਈ ਗਈ ਅਧਿਆਪਕ ਨੇ ਉਹਨਾਂ ਕੋਲੋਂ ਸਿੱਖ ਧਰਮ ਦੇ ਗੁਰੂਆਂ ਅਤੇ ਗੁਰਦੁਆਰੇ ਬਾਰੇ ਪ੍ਰਸ਼ਨ ਪੁਛੇ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਆਤਮ ਵਿਸ਼ਵਾਸ ਨਾਲ ਪ੍ਰਸ਼ਨਾਂ ਦੇ ਉਤਰ ਦਿਤੇ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਉਹਨਾਂ ਦੇ ਆਤਮ ਵਿਸ਼ਵਾਸ਼ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਧਾਰਮਿਕ ਸਿੱਖਿਆ ਬੱਚਿਆਂ ਨੂੰ ਵਿਰਸੇ ਅਤੇ ਧਰਮ ਨਾਲ ਜੋੜਨ ਦੀ ਮਹੱਤਵਪੂਰਨ ਕੜੀ ਹੈ ਜੋ ਉਸ ਨੂੰ ਚੰਗਾ ਇਨਸਾਨ ਬਣਾਉਣ ਵਿੱਚ ਕਾਰਗਰ ਸਾਬਤ ਹੁੰਦੀ ਹੈ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media