Tuesday, March 24, 2026

ਪੰਜਾਬ ਵਿੱਚ ਵਿਕਾਸ ਤੇ ਖੁਸ਼ਹਾਲੀ ਲਿਆਉਣ ਪੱਖੋਂ ਗੱਠਜੋੜ ਦਾ ਕੋਈ ਸਾਨੀ ਨਹੀਂ – ਮਜੀਠੀਆ

PPN2402201607ਮਜੀਠਾ, 24 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਜੋ ਬੀਤੇ 9 ਸਾਲਾਂ ਦੌਰਾਨ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਚੌਹ ਮੁਖੀ ਵਿਕਾਸ ਤੋਂ ਇਲਾਵਾ ਭਾਈਚਾਰਕ ਸਾਂਝ ਅਤੇ ਨਾਗਰਿਕਾਂ ਨੂੰ ਸਹੂਲਤਾਂ ਦੇਣ ਪੱਖੋਂ ਜੋ ਪ੍ਰਾਪਤੀਆਂ ਕੀਤੀਆਂ ਹਨ ਉਸ ਦਾ ਦੂਜੇ ਰਾਜ ਜਾਂ ਪਾਰਟੀਆਂ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ ਹਨ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਕੋਟਲਾ ਖੁਰਦ ਦੇ ਵਿਕਾਸ ਲਈ 20 ਲੱਖ ਰੁਪੈ, ਕੋਟਲਾ ਸੈਦਾਂ ਨੂੰ 23 ਲੱਖ ਰੁਪੈ ਅਤੇ  ਰੂਪੋਵਾਲੀ ਖੁਰਦ ਨੂੰ 26 ਲੱਖ ਦੀ ਗ੍ਰਾਂਟ ਦੇਣ ਆਏ ਸਨ।ਇਸ ਮੌਕੇ ਉਹਨਾਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ 2002 ਤੋਂ 2007 ਦੌਰਾਨ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਬਾਰੇ ਉਹ ਕੁੱਝ ਵੀ ਦਸ ਸਕਣ ਭਾਵੇਂ ਕਿ ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ ਉਹ ਬਿਆਨ ਕਿ ਕੈਪਟਨ ਸਰਕਾਰ ਨੇ ਸੜਕਾਂ ਨੂੰ ਪੈਂਚਰ ਲਗਾਏ ਸਨ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਫਰੀ ਬਿਜਲੀ ਅਤੇ ਗਰੀਬ ਵਰਗਾਂ ਨੂੰ ਦਿੱਤਿਆਂ ਜਾਂਦੀਆਂ ਸਹੂਲਤਾਂ ਬੰਦ ਕਰ ਦਿਤੀਆਂ, ਨੌਕਰੀਆਂ ‘ਤੇ ਨਵੀਂ ਭਰਤੀ ਰੋਕ ਦਿੱਤੀ ਗਈ ਸੀ।ਉਹਨਾਂ ਕਿਹਾ ਕਿ ਕੇਜਰੀਵਾਲ ਅਸੂਲਾਂ ਤੋਂ ਥਿੜਕ ਚੁੱਕਿਆ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮੁੱਦੇ ‘ਤੇ ਰਾਜਨੀਤੀ ਵਿੱਚ ਆਇਆ ਸੀ ਪਰ ਸਹੀ ਅਰਥਾਂ ਵਿੱਚ ਜਨ ਲੋਕਪਾਲ ਬਿਲ ਲਾਗੂ ਨਹੀਂ ਕਰਾਇਆ।ਉਹਨਾਂ ਇਹ ਵੀ ਕਿਹਾ ਕਿ ਕੇਜਰੀਵਾਲ ਦਿਲੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਨੌਕਰੀਆਂ ਦੇਣ ਵਿੱਚ ਨਾਕਾਮ ਰਿਹਾ। ਜਦ ਕਿ ਗੱਠਜੋੜ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ 2 ਲੱਖ ਦੇ ਕਰੀਬ ਨੌਕਰੀਆਂ ਦਿੱਤੀਆਂ ਹਨ।ਭਗਤ ਪੂਰਨ ਸਿੰਘ ਸਿਹਤ ਯੋਜਨਾ ਤਹਿਤ ਬੀਮਾ ਯੋਜਨਾ ਲਾਗੂ ਕਰਨ ਵਾਲਾ ਅਤੇ ਆਟਾ ਦਾਲ ਸਕੀਮ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ।ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜ਼ੈਲ ਸਿੰਘ ਗੋਪਾਲ ਪੁਰਾ, ਐਮਡੀ ਸੁਖਵਿੰਦਰ ਸਿੰਘ ਸਹਿਕਾਰੀ ਬੈਕ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਸਰਪੰਚ ਨਿਰਲੇਪ ਸਿੰਘ ਰੰਧਾਵਾ, ਗੁਰਵੇਲ ਸਿੰਘ ਅਲਕੜੇ, ਕੁਲਵਿੰਦਰ ਧਾਰੀਵਾਲ, ਰਣਜੀਤ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ, ਸਰਪੰਚ ਬਲਕਾਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ,ਹੈਪੀ ਕੋਟਲਾ, ਗੋਲਡੀ ਕੋਟਲਾ, ਸਰਬਜੀਤ ਸ਼ਬਾ, ਸ਼ਰਨ ਬੀਰ ਸਿੰਘ ਰੂਪੋਵਾਲੀ, ਸਰਪੰਚ ਹਰਜਿੰਦਰ ਸਿੰਘ, ਡਾ: ਮਨਿੰਦਰ ਸਿੰਘ ਕੱਥੂਨੰਗਲ, ਨੰਬਰਦਾਰ ਗੁਰਵਰਿਆਮ ਸਿੰਘ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply