
ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ)- ਫ਼ਾਜ਼ਿਲਕਾ ਸ਼ਹਿਰ ‘ਚ ਪਿਛਲੇ ਪੰਜ ਦਿਨਾਂ ਤੋਂ ਇਕ ਲੰਗੂਰ ਨੇ ਆਪਣਾ ਆਂਤਕ ਮਚਾ ਰੱਖਿਆ ਹੈ ਜਿਸ ਕਰਕੇ ਲੋਕਾਂ ਅੰਦਰ ਇਸ ਨੂੰ ਲੈ ਕੇ ਡਰ ਪੈਦਾ ਹੋ ਗਿਆ ਹੈ। ਬੀਤੀ ਸ਼ਾਮ ਇਸ ਲੰਗੂਰ ਨੇ ਸਥਾਨਕ ਟੈਕਸੀ ਸਟੈਂਡ, ਮਹਿਰੀਆਂ ਬਾਜ਼ਾਰ ਅਤੇ ਨਾਲ ਲੱਗਦੇ ਮੁਹੱਲਿਆਂ ਵਿਚ ਦਾਖ਼ਲ ਹੋ ਕੇ ਆਪਣਾ ਗਦਰ ਮਚਾਇਆ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਤੇ ਮੁਹੱਲਾ ਨਿਵਾਸੀ ਨਰੇਸ਼ ਕੁਮਾਰ, ਸੰਨ੍ਹੀ, ਵਿਨੋਦ ਕੁਮਾਰ, ਰਿੰਕੂ, ਸੁਨੀਲ ਨੇ ਦੱਸਿਆ ਕਿ ਇਸ ਲੰਗੂਰ ਨੇ ਪਿਛਲੇ ਪੰਜ ਦਿਨਾਂ ਤੋਂ ਸ਼ਹਿਰ ਅੰਦਰ ਆਪਣਾ ਗਦਰ ਮਚਾ ਰੱਖਿਆ ਹੈ। ਇਹ ਲੋਕਾਂ ਦੀਆਂ ਮਕਾਨਾਂ, ਰੇੜੀਆਂ ਅਤੇ ਘਰਾਂ ‘ਚੋਂ ਸਾਮਾਨ ਚੁੱਕ ਕੇ ਲੈ ਜਾਂਦਾ ਹੈ ਜਿਸ ਨਾਲ ਉਨ੍ਹਾਂ ਵਿਚ ਭਾਰੀ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਲਦ ਇਸ ਲੰਗੂਰ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
Check Also
ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ
ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …
Punjab Post Daily Online Newspaper & Print Media