Sunday, March 22, 2026

ਰਜਿੰਦਰ ਸਿੰਘ ਸਿੱਧੂ 10 ਸਾਲ ਪਹਿਲਾਂ ਦਰਜ ਹੋਏ ਕੇਸ ਵਿਚੋਂ ਬਾਇੱਜ਼ਤ ਬਰੀ

ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਪ੍ਰਮੁੱਖ ਸਖ਼ਸੀਅਤਾਂ ਵਿਚੋਂ ਗੁਰਦੁਆਰਾ ਸਿੰਘ ਸਭਾ, ਖ਼ਾਲਸਾ ਹਾਇਰ ਸੈਕੰਡਰੀ ਸਕੂਲ ਬਠਿੰਡਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਨਗਰ ਨਿਗਮ ਦੇ ਕੌਸ਼ਲਰ ਸ. ਰਜਿੰਦਰ ਸਿੰਘ ਸਿੱਧੂ ਅਤੇ ਰਜਿੰਦਰ ਸਿੰਘ ਰਾਜੂ ਮਾਨ ਨਗਰ ਕੌਂਸ਼ਲਰ ਛੂਤਛਾਤ ਅਤੇ ਅਨੁਸੂਚਿਤ ਜਾਤੀ ਐਕਟ ਅਧੀਨ 10 ਸਾਲ ਪਹਿਲਾਂ ਦਰਜ ਹੋਏ ਕੇਸ ਵਿਚੋਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਸ. ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਵੱਲੋਂ ਬਾਇੱਜ਼ਤ ਬਰੀ ਕਰ ਦਿੱਤੇ ਗਏ।
ਬਠਿੰਡਾ ਕੋਤਵਾਲੀ ਪੁਲਿਸ ਨੇ ਗੁਰਵਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਸਨੀਕ ਗਣੇਸ਼ਾ ਬਸਤੀ ਬਠਿੰਡਾ ਦੀ ਸਕਾਇਤ ‘ਤੇ ਪੁਲਿਸ ਨੇ ਸ. ਰਜਿੰਦਰ ਸਿੰਘ ਸਿੱਧੂ, ਰਜਿੰਦਰ ਸਿੰਘ ਰਾਜੂ ਮਾਨ ਅਤੇ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਬਠਿੰਡਾ ਦੇ ਉਸ ਸਮੇਂ ਦੇ ਪ੍ਰਿੰਸੀਪਲ ਸ. ਅਜੀਤਪਾਲ ਸਿੰਘ ਵਿਰੁੱਧ ਮੁਕੱਦਮਾ ਨੰਬਰ 510 ਮਿਤੀ 13 ਨਵੰਬਰ 2006 ਅਧੀਨ ਧਾਰਾ 3/4 ਐਸ.ਸੀ.ਐਸ.ਟੀ. ਐਕਟ ਅਧੀਨ ਦਰਜ ਕੀਤਾ ਸੀ। ਸਕਾਇਤ ਕਰਤਾ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਵਿਚ ਐਡ ਹਾਕ ਕਰਮਚਾਰੀ ਦੇ ਤੌਰ ‘ਤੇ ਪ੍ਰਯੋਗਸ਼ਾਲਾ ਅਟੈਡੈਂਟ ਵਜੋਂ ਕੰਮ ਕਰਦੀ ਸੀ। ਸ. ਰਜਿੰਦਰ ਸਿੰਘ ਸਿੱਧੂ ਗੁਰਦੁਆਰਾ ਸਿੰਘ ਸਭਾ ਦੇ ਖ਼ਾਲਸਾ ਦਿਵਾਨ ਦੇ ਪ੍ਰਧਾਨ ਹੋਣ ਦੇ ਨਾਤੇ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਬਠਿੰਡਾ ਦੇ ਪ੍ਰਧਾਨ ਵੀ ਸਨ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ। ਉਕਤ ਵਿਅਕਤੀਆਂ ਨੇ ਉਸ ਨੂੰ ਜਾਤੀ ਸੂਚਕ ਵਰਤਕੇ ਗਾਲੀ-ਗਲੋਚ ਕੀਤਾ ਤੇ ਉਸ ਪ੍ਰਤੀ ਮੰਦੀ ਭਾਸ਼ਾ ਦਾ ਇਸਤੇਮਾਲ ਕੀਤੀ। ਉਸ ਦੀ ਇਸ ਸ਼ਕਾਇਤ ‘ਤੇ ਪੁਲਿਸ ਨੇ ਉਕਤ ਕੇਸ ਦਰਜ ਕਰਕੇ ਇਨ੍ਹਾਂ ਦਾ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਸਕੂਲ ਪ੍ਰਿਸੰੀਪਲ ਤਾਂ ਸੇਵਾ ਮੁਕਤ ਹੋਣ ਦੇ ਬਾਅਦ ਇਸ ਕੇਸ ਦੇ ਸਬੰਧ ਵਿਚ ਅਦਾਲਤ ਵਿਚ ਪੇਸ਼ ਨਾ ਹੋਣ ਕਰਕੇ ਅਦਾਲਤ ਨੇ ਉਨ੍ਹਾਂ ਨੂੰ ਪੀ.ਓ. ਕਰਾਰ ਦੇ ਦਿੱਤਾ ਸੀ, ਜਦੋਂ ਕਿ ਰਜਿੰਦਰ ਸਿੰਘ ਸਿੱਧੂ ਅਤੇ ਰਜਿੰਦਰ ਸਿੰਘ ਰਾਜੂ ਮਾਨ ਲਗਾਤਾਰ 10 ਸਾਲ ਤੱਕ ਚੱਲੇ ਇਸ ਕੇਸ ਦਾ ਸਾਹਮਣੇ ਕਰਦੇ ਰਹੇ। ਸਰਕਾਰੀ ਪੱਖ ਨੇ ਇਸ ਕੇਸ ਵਿਚ 17 ਗਵਾਹ ਅਦਾਲਤ ਵਿਚ ਪੇਸ਼ ਕੀਤੇ, ਜਦੋਂ ਕਿ ਬਚਾਓ ਪੱਖ ਵੱਲੋਂ 5 ਗਵਾਹ ਅਦਾਲਤ ਵਿਚ ਪੇਸ਼ ਹੋਏ।
ਅਦਾਲਤ ਨੇ ਬਚਾਓ ਪੱਖ ਦੇ ਵਕੀਲ ਸ੍ਰੀ ਜਤਿੰਦਰ ਰਾਏ ਖੱਟੜ ਦੀਆਂ ਦਲੀਲਾ ਨਾਲ ਸਹਿਮਤ ਹੋ ਕੇ ਸ. ਰਜਿੰਦਰ ਸਿੰਘ ਸਿੱਧੂ ਅਤੇ ਰਜਿੰਦਰ ਸਿੰਘ ਰਾਜੂ ਮਾਨ ਨੂੰ ਦੋਸ਼ ਮੁਕਤ ਕਰਦਿਆਂ ਬਾ-ਇੱਜਤ ਬਰੀ ਕਰ ਦਿੱਤਾ। ਇਸ ਮੌਕੇ ਦੋਨਾਂ ਦੇ ਸਮਰੱਥਕ ਵੱਡੀ ਗਿਣਤੀ ਵਿਚ ਅਦਾਲਤ ਵਿਚ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਸ. ਰਜਿੰਦਰ ਸਿੰਘ ਮਾਨ ਨੇ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇ ਉਨ੍ਹਾਂ ਨੂੰ ਅਦਾਲਤ ਤੋਂ ਇਨਸਾਫ਼ ਮਿਲਿਆ ਹੈ, ਪ੍ਰੰਤੂ ਇਸ ਦੇ ਲਈ ਉਨ੍ਹਾਂ ਨੂੰ 10 ਸਾਲ ਬੇਸਬਰੀ ਨਾਲ ਉਡੀਕ ਕਰਨੀ ਪਈ। ਜ਼ਿਕਰਯੋਗ ਇਹ ਹੈ ਕਿ  ਸ. ਰਜਿੰਦਰ ਸਿੰਘ ਸਿੱਧੂ ਡੇਰਾ ਸਿਰਸਾ ਮੁਖੀ ਵਿਰੁੱਧ ਕੇਸ ਦਰਜ ਕਰਵਾਉਣ ਕਰਕੇ ਪਹਿਲਾਂ ਵੀ ਬਹ-ਚਰਚਿਤ ਰਹੇ ਹਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply