Sunday, March 15, 2026

ਬਾਬੇ ਨਾਨਕ ਦੀ ਬਰਾਤ ਰੂਪੀ ਨਗਰ ਕੀਰਤਨ ਦਾ ਮਹਿਤਾ ਚੌਕ ਵਿੱਖੇ ਸੰਗਤਾਂ ਵਲੋਂ ਸਵਾਗਤ

PPN0709201616

ਚੌਂਕ ਮਹਿਤਾ, 7 ਸਤੰਬਰ (ਜੋਗਿੰਦਰ ਸਿੰਘ ਮਾਣਾ)- ਪਹਿਲੀ ਪਾਤਸ਼ਾਹੀ ਬਾਬੇ ਨਾਨਕ ਦੀ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਆਏ ਮਹਾਨ ਨਗਰ ਕੀਰਤਨ ਦਾ ਮਹਿਤਾ ਚੌਂਕ ਅਤੇ ਆਸ ਪਾਸ ਦੇ ਪਿੰਡਾਂ ਤੋਂ ਪੁੱਜੀਆਂ ਬੇਸ਼ੁਮਾਰ ਸੰਗਤਾਾਂ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ- ਛਾਇਆ ਹੇਠ ਸੈਂਕੜੇ ਗੱਡੀਆ, ਬੱਸਾਂ ਅਤੇ ਮੋਟਰ ਸਾਈਕਲਾਂ ‘ਤੇ ਅਧਾਰਿਤ ਇਸ ਨਗਰ ਕੀਰਤਨ ਨੂੰ ਸਹਿਰ ਵਿੱਚ ਜਗ੍ਹ ਜਗਾ੍ਹ ਸੰਗਤਾਂ ਵੱਲੋਂ ਰੋਕ ਕੇ ਰੁਮਾਲਾ ਸਾਹਿਬ ਤੇ ਸਿਰਿਪਓ ਭੇਟ ਕਰਕੇ ਸਤਿਕਾਰ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਆ ਰਹੀਆ ਸੰਗਤਾਂ ਦੀ ਗੂਰੂ ਕੇ ਲੰਗਰ ਫਲ ਫਰੂਟ, ਚਾਹ ਪਕੌੜੇ ਅਤੇ ਮਿਸ਼ਠਾਨ ਪਦਾਰਥਾਂ ਨਾਲ ਸੇਵਾ ਕੀਤੀ ਗਈ।ਨਗਰ ਕੀਰਤਨ ਵਿੱਚ ਸੁਲਤਾਨਪੁਰ ਲੋਧੀ ਅਤੇ ਬਟਾਲਾ ਸਹਿਰ ਤੋ ਸ੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸੁਖਮਨੀ ਸਾਹਿਬ ਸੇਵਾ ਸੁਸਇਟੀਆ ਅਤੇ ਹੋਰ ਧਾਰਮਿਕ ਜਥੇਬੰਦੀਆ ਨੇ ਬੜੀ ਸ਼ਰਧਾਂ ਨਾਲ ਸ਼ਮੂਲੀਅਤ ਕੀਤੀ।ਇਸ ਮੌਕੇ ਐਸ.ਐਚ.ਓ ਸੁਰਿੰਦਰ ਸਿੰਘ ਪਵਾਰ, ਮੁੱਖ ਮੁਨਸ਼ੀ ਸ੍ਰੀ ਭੁਪਿੰਦਰ ਕਮਾਰ, ਚੇਅਰਮੈਨ ਹਰਜਿੰਦਰ ਸਿੰਘ ਨੰਗਲੀ, ਚੇਅਰਮੈਨ ਕੰਵਰਦੀਪ ਸਿੰਘ ਮਾਨ ਜਲਾਲ ਉਸਮਾਂ, ਤੇਜਿੰਦਰਪਾਲ ਸਿੰਘ ਲਾਡੀ ਜਥੇ. ਕਰਮਜੀਤ ਸਿੰਘ ਲਾਲੀ, ਹਰਗੋਪਾਲ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਬਿੱਟੂ, ਮਾਸਟਰ ਕਲਾਸ ਸਿੰਘ, ਬੂਟਾ ਰਾਮ, ਪੁਰਬਾ ਬ੍ਰਦਰਜ ਆਦਿ ਸੰਗਤ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply