Sunday, March 15, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 9 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਆਪ ਨੂੰ ਝਟਕਾ- ਦਿੱਲੀ ਹਾਈ ਕੋਰਟ ਵਲੋਂ ਆਮ ਆਦਮੀ ਪਾਰਟੀ ਦੀ 21 ਸੰਸਦੀ ਸਕੱਤਰਾਂ ਦੀ ਨਿਯੁੱਕਤੀ ਰੱਦ।

▶ ਸਿੱਧੂ, ਪ੍ਰਗਟ ਸਿੰਘ ਤੇ ਬੈਂਸ ਦੀ ਚੰਡੀਗੜ ‘ਚ ਪ੍ਰੈਸ ਕਾਨਫਰੰਸ, ਕਿਹਾ ਪਾਰਟੀ ਨਹੀਂ ਫਰੰਟ ਹੈ ‘ਅਵਾਜ਼-ਏ-ਪੰਜਾਬ।

▶ ਕੇਜਰੀਵਾਲ ਨੇ ਕਿਹਾ ਸੀ ਮੈਂ ਪੰਜਾਬ ‘ਚ ਚੋਣ ਨਾ ਲੜਾਂ ਤੇ ਕੇਵਲ ਚੋਣ ਪ੍ਰਚਾਰ ਹੀ ਕਰਾਂ- ਸਿੱਧੂ।

▶ ਭਾਜਪਾ ਨੇ ਮੈਨੂੰ ਡੈਕੋਰੇਸ਼ਨ ਪੀਸ ਬਣਾਈ ਰੱਖਿਆ ਹੈ ਅਤੇ ਕੇਜਰੀਵਾਲ ਵੀ ਬਣਾਉਣਾ ਚਾਹੁੰਦੇ ਸਨ ਡੈਕੋਰੇਸ਼ਨ ਪੀਸ- ਸਿੱਧੂ

▶ ਕੇਜਰੀਵਾਲ ਦਾ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕਾਂਗਰਸ ‘ਤੇ ਅਕਾਲੀ ਦਲ ਵਲੋਂ ਕਾਲੀਆਂ ਝੰਡੀਆਂ ਨਾਲ ਸਵਾਗਤ- ਦਿੱਲੀ ਸਟੇਸ਼ਨ ‘ਤੇ ਭਾਜਪਾ ਮਹਿਲਾ ਮੋਰਚਾ ਨੇ ਦਿਖਾਈਆਂ ਸਨ ਚੂੜੀਆਂ।

▶ ਆਪ ਆਗੂ ਦੇਵੇਂਦਰ ਸੇਹਰਾਵਤ ਨੇ ਸੰਜੇ ਸਿੰਘ ਤੇ ਦਰੁਗੇਸ਼ ਪਾਠਕ ‘ਤੇ ਲਾਏ ਦੋਸ਼ਾਂ ਨੂੰ ਦੋਹਰਾਇਆ – ਕਿਹਾ ਕਬੂਲ ਹੈ ਸੰਜੇ ਸਿੰਘ ਦੀ ਮਾਨਹਾਨੀ ਕੇਸ ਦੀ ਚੁਣੌਤੀ।

▶ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕਰਨ ‘ਤੇ ਸੀ.ਐਮ ਬਾਦਲ ਨੇ ਕਿਹਾ, ਕੈਪਟਨ ਦੱਸਣ ਉਨਾਂ ਕੀ ਕੀਤਾ ਕਿਸਾਨਾਂ ਲਈ ।

▶ 4500 ਈ.ਟੀ.ਟੀ ਅਧਿਆਪਕਾਂ ਨੂੰ ਦਿੱਤੇ ਗਏ ਨਿਯੁੱਕਤੀ ਪੱਤਰ– ਸੀ.ਐਮ ਬਾਦਲ ਨੇ ਨਿਭਾਈ ਰਸਮ।

▶ ਅਜਨਾਲਾ ਸੈਕਟਰ ਦੀ ਸਰਹੱਦੀ ਚੌਕੀ ਸ਼ਾਹਪੁਰ ਤੋਂ 70 ਬਟਾਲੀਅਨ ਬੀ.ਐਸ.ਐਫ ਨੇ ਬਰਾਮਦ ਕੀਤੇ ਹੈਰੋਇਨ ਦੇ 25 ਪੈਕਟ– 1 ਪਿਸਤੌਲ, ਮੋਬਾਇਲ ‘ਤੇ ਕਾਰਤੂਸ ਵੀ ਮਿਲੇ।

▶ ਕਸਟਮ ਵਿਭਾਗ ਨੇ ਅੰਮ੍ਰਿਤਸਰ ਤੋਂ ਬਰਾਮਦ ਕੀਤੇ ਬੇਸ਼ਕੀਮਤੀ ਪੁਰਾਣੇ ਸਿੱਕੇ- ਇੱਕ ਪਾਕਿ ਨਾਗਰਿਕ ਸਮੇਤ 2 ਗ੍ਰਿਫਤਾਰ ।

▶ ਕਸ਼ਮੀਰ ਤੇ ਸ੍ਰੀਨਗਰ ਦੇ ਕਈ ਹਿੱਸਿਆਂ ‘ਚ ਕਰਫਿਊ ਜਾਰੀ– ਪੱਥਰਬਾਜ਼ੀ ‘ਚ 17 ਜਵਾਨ ਜਖਮੀ।

▶ ਭਾਰਤ ‘ਚ 7 ਅਕਤੂਬਰ ਤੋਂ 60 ਹਜ਼ਾਰ ਰੁਪਏ ‘ਚ ਮਿਲੇਗਾ ਐਪਲ ਆਈ ਫੋਨ 7 ਮੋਬਾਈਲ।

▶ ਸ੍ਰੀ ਹਰੀਕੋਟਾ ਤੋਂ ਇਸਰੋ ਵਲੋਂ ਅਡਵਾਂਸਡ ਮੌਸਮੀ ਸੈਟੇਲਾਈਟ ਇਨਸੈਟ 3 ਡੀ.ਆਰ (NSET 3DR) ਲਾਂਚ –  ਭੇਜੇਗਾ ਮੌਸਮ ਦੀ ਜਾਣਕਾਰੀ।

▶ ਗਾਜ਼ੀਆਬਾਦ ਵਿਖੇ ਭਾਜਪਾ ਨੇਤਾ ਦੀ ਕਾਰ ਵਿਚੋਂ ਮਿਲੇ 3 ਕਰੋੜ- ਦਿੱਲੀ ਤੋਂ ਭੇਜੇ ਜਾ ਰਹੇ ਸਨ ਲਖਨਊ।

▶ ਰਾਜਸਥਾਨ ਦੇ ਬਾੜਮੇੜ ਚੋਂ 7 ਪਾਕਿਸਤਾਨੀਆਂ ਸਮੇਤ 11 ਵਿਅਕਤੀ ਗ੍ਰਿਫਤਾਰ।

▶ ਰਿਓ ‘ਚ ਪੈਰਾਉਲੰਪਿਕ ਖੇਡਾਂ ਸ਼ੁਰੂ- ਹਿੱਸਾ ਲੈਣ ਪੁੱਜੇ 3 ਮਹਿਲਾਵਾਂ ਸਮੇਤ 19 ਭਾਰਤੀ ਖਿਡਾਰੀ।

▶ ਪੰਜਾਬ ਲਈ ਕੁੱਝ ਵੀ ਕਰਨ ਲਈ ਤਿਆਰ ਹਾਂ– ਜਿੱਤਣਗੇ ਪੰਜਾਬ, ਪੰਜਾਬੀ ਤੇ ਪੰਜਾਬੀਅਤ।

▶ ਪ੍ਰੀਤੀ ਰਾਠੀ ਤੇਜ਼ਾਬ ਹਮਲਾ ਮਾਮਲੇ ‘ਚ ਅੰਕੁਰ ਪੰਨਵਾਰ ਨੂੰ ਹੋਈ ਫਾਂਸੀ ਦੀ ਸਜਾ- 2013 ‘ਚ ਪ੍ਰੀਤੀ ਰਾਠੀ ਦੀ ਹੋ ਗਈ ਸੀ ਮੌਤ।

▶ ਸੂਰਤ ਵਿਖੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਸਮਾਗਮ ‘ਚ ਪਾਟੀਦਾਰ ਆਗੂਆਂ ਵਲੋਂ ਹੰਗਾਮਾ।

▶ ਡੇਰਾ ਲਗਾ ਕੇ ਬੈਠਾਗਾਂ ਪੰਜਾਬ ‘ਚ, ਬਾਦਲਾਂ ਨੂੰ ਜੇਲ੍ਹ ਭੇਜ ਕੇ ਹੀ ਪਰਤਾਂਗਾ– ਕੇਜ਼ਰੀਵਾਲ।

▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਜੀ.ਐਸ.ਟੀ ਬਿੱਲ ਮਨਜ਼ੂਰ– ਕੀਤੇ ਦਸਤਖਤ।

▶ ਬਾਦਲ ਨੂੰ ਫਾਇਦਾ ਪਹੁੰਚਾਉਣ ਲਈ ਬਣਿਆ ਸਿੱਧੂ ਦਾ ਫਰੰਟ– ਸੰਜੇ ਸਿੰਘ।

▶ ਸੁਖਬੀਰ ਬਾਦਲ ਨੇ ਆਪ ਖਿਲਾਫ ਬਣਾਈਆਂ 63 ਫਰਜ਼ੀ ਸੀਡੀਆਂ – ਕੇਜ਼ਰੀਵਾਲ।

▶ ਪੰਜਾਬ ਵਿਧਾਨ ਸਭਾ ਘੇਰਣ ਜਾ ਰਹੇ ਆਗੂ ਪੁਲਿਸ ਨੇ ਘੇਰੇ ਯੂਥ ਕਾਂਗਰਸੀ ਆਗੂ– ਪਾਣੀ ਦੀਆਂ ਚਲਾਈਆਂ ਤੋਪਾਂ।

▶ ਅਬੋਹਰ ਦੇ ਪਿੰਡ ਪੰਨੀਵਾਲਾ ਮਾਹਲਾ ਵਿਖੇ ਕਰਜ਼ੇ ਤੋਂ ਦੁਖੀ ਕਿਸਾਨ ਵਲੋਂ ਖੁਦਕੁਸ਼ੀ ਦੀ ਖਬਰ।

▶ ਸਾਫ ਸੁਥਰੇ ਸੂਬੇ ਦੇ ਸਰਵੇ ‘ਚ ਸਿੱਕਮ ਦਾ ਪਹਿਲਾ ਨੰਬਰ- ਪੰਜਾਬ ਤੇ ਹਿਮਾਚਲ ਟਾਪ 10 ‘ਚ ਸ਼ਾਮਲ, ਜਦਕਿ ਗੁਜਰਾਤ ਨੇ 26 ਵਿਚੋਂ ਹਾਸਲ ਕੀਤਾ 14ਵਾਂ ਸਥਾਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply