Tuesday, February 24, 2026

ਇਤਿਹਾਸਕ ਸ਼ਹਿਰ ਮਾਲੇਰਕੋਟਲਾ ਵਿੱਚ ਈਦ-ਉਲ-ਅਜਹਾ ਦੀਆਂ ਤਿਆਰੀਆਂ ਜੋਰਾਂ ‘ਤੇ

PPN0909201605

ਮਾਲੇਰਕੋਟਲਾ, 9 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਵਿੱਚ ਈਦ-ਉਲ-ਅਜਹਾ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਪੰਜਾਬ ਦੇ ਇੱਕੋ-ਇੱਕ ਮੁਸਲਿਮ ਬਹੁ ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਵਿਖੇ ਪਿਛਲੇ ਸਮੇਂ ਦੋਰਾਨ ਇਸ ਤਿਉਹਾਰ ਦੀਆਂ ਤਿਆਰੀਆਂ ਮਹੀਨਾਂ ਭਰ ਪਹਿਲਾਂ ਹੋਣ ਲੱਗ ਪੈਂਦੀਆਂ ਹਨ। ਇਹ ਤਿਉਹਾਰ ਮੁੱਖ ਤੌਰ ਤੇ ਇਸਲਾਮ ਧਰਮ ਦੇ ਪੈਗੰਬਰ ਹਜ਼ਰਤ ਇਬਰਾਹੀਮ (ਐਲ.) ਵੱਲੋਂ ਅਪਣੇ ਪੁੱਤਰ ਹਜ਼ਰਤ ਇਸਮਾਇਲ ਦੀ ਰੱਬ ਅੱਗੇ ਪੇਸ਼ ਕੀਤੀ ਕੁਰਬਾਨੀ ਨੂੰ ਯਾਦ ਕਰਦਿਆਂ ਮੁਸਲਮਾਨਾਂ ਵੱਲੋਂ ਇਨ੍ਹਾਂ ਕੁਰਬਾਨੀਆਂ ਦੀ ਬੱਕਰੇ ਆਦਿ ਦੀ ਕੁਰਬਾਨੀ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਇਸ ਮੁਸਲਿਮ ਬਹੁ-ਗਿਣਤੀ ਵਾਲੇ ਸ਼ਹਿਰ ਵਿੱਚ ਬੱਕਰੇ, ਭੇਡਾਂ, ਬੱਕਰੀਆਂ ਦੀ ਖਰੀਦੋ ਫਰੋਖਤ ਵੱਡੇ ਪੱਧਰ ਤੇ ਹੁੰਦੀ ਹੈ। ਇਸ ਲਈ ਸਬਜੀ ਮੰਡੀ ਦੇ ਨਜ਼ਦੀਕ ਲੱਗਦੀ ਬੱਕਰਾ ਮੰਡੀ ਵਿਖੇ ਭੀੜ ਦਾ ਨਜ਼ਾਰਾ ਵੇਖਣਯੋਗ ਬਣਿਆ ਹੋਇਆ ਹੈ, ਜਿਸ ਵਿੱਚ ਅਪਣੇ ਮਾਲ ਦੀ ਖਰੀਦੋ-ਫਰੋਖਤ ਲਈ ਲੋਕਾਂ ਦੀ ਆਮਦ ਰਾਜਸਥਾਨ, ਪੰਜਾਬ ਦੇ ਵੱਖੋ-ਵੱਖ ਜਿਲਿਆਂ ਚੋਂ ਆਉਣੀ ਸ਼ੁਰੂ ਹੋ ਗਈ ਹੈ।
ਇਸ ਵਾਰ ਦੇਖਣ ਵਿੱਚ ਆਇਆ ਹੈ ਕਿ ਚੰਦ ਚੜਨ ਤੋਂ ਪਹਿਲਾਂ ਬਿਲਕੁੱਲ ਹੀ ਗਾਹਕ ਨਹੀਂ ਸੀ, ਵਪਾਰੀਆਂ ਵੱਲੋਂ ਦੱਸਣ ਅਨੁਸਾਰ ਭਾਵੇਂ ਗਾਹਕ ਆਉਣੇ ਸ਼ੁਰੂ ਹੋਏ ਹਨ, ਪਰ ਮੰਦੀ ਦੀ ਵਜ੍ਹਾ ਕਾਰਨ ਉਨ੍ਹਾਂ ਵੱਲੋਂ ਮੰਗੇ ਭਾਅ ਨੂੰ ਗਾਹਕਾਂ ਵੱਲੋਂ ਵੱਧ ਸਮਝ ਕੇ ਫਿਲਹਾਲ ਸੋਦੇ ਨਹੀਂ ਹੋ ਰਹੇ। ਜਿਸ ਬਾਰੇ ਰਾਜਸਥਾਨ ਤੋਂ ਆਏ ਵਪਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਕਾਫੀ ਮਾਲ ਹੈ, ਪਰ ਗਾਹਕ ਘੱਟ ਹੈ, ਜਦੋਂ ਉਨ੍ਹਾਂ ਨੂੰ ਗਾਹਕ ਘੱਟ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਚੰਦ ਤਾਂ ਅਜੇ ਛੇ ਦਿਨ ਪਹਿਲਾਂ ਹੀ ਚੜਿਆ ਹੈ, ਜਿਸ ਲਈ ਇੱਕ-ਦੋ ਦਿਨਾਂ ਵਿੱਚ ਗਾਹਕੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਕੁਰਬਾਨੀ ਇਸ ਬਾਰ ਸਸਤੀ ਹੋਣ ਦੇ ਬਾਵਜੂਦ ਵੀ ਲੋਕਾਂ ਵੱਲੋਂ ਮਹਿੰਗਾਈ ਦੀ ਵਜ੍ਹਾ ਕਾਰਨ ਕੁਰਬਾਨੀ ਘੱਟ ਖਰੀਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮੰਦੀ ਦਾ ਮਾਹੋਲ ਹੋਣ ਕਾਰਨ ਹਰ ਕੌਈ ਰੇਟ ਘਟਣ ਦਾ ਇੰਤਜਾਰ ਕਰ ਰਿਹਾ ਹੈ, ਦੂਜੇ ਪਾਸੇ ਵੇਖਣਾ ਇਹ ਹੈ ਕਿ 5 ਹਜ਼ਾਰ ਦੀ ਕੀਮਤ ਤੋਂ ਲੈ ਕੇ ਇੱਕ ਲੱਖ ਰੁਪਏ ਦੀ ਕੀਮਤ ਦੇ ਵਿਕਣ ਲਈ ਪਹੁੰਚੇ ਕੁਰਬਾਨੀ ਵਾਲੇ ਪਸ਼ੂ ਤੇ ਕੋਣ ਕਿੰਨੀ ਕੀਮਤ ਲਗਾਉਂਦਾ ਹੈ, ਦੂਜੇ ਪਾਸੇ ਇਸ ਬਾਰ ਰਾਜਸਥਾਨ ਤੋਂ ਵੀ ਪਹਿਲਾਂ ਹੀ ਪਸ਼ੂ ਪਹੁੰਚਣ ਕਾਰਨ ਤੇ ਪੂਰੇ ਪੰਜਾਬ ਦੇ ਵੱਖੋ-ਵੱਖ ਜਿਲਿਆਂ ਵਿੱਚੋਂ ਆਏ ਪਸ਼ੂਆਂ ਦੇ ਟਕਰਾਉ ਕਾਰਨ ਕਿਸ ਦਾ ਪਸ਼ੂ ਕਦੋਂ ਵਿਕਦਾ ਹੈ ਦੋਵੇਂ ਇਲਾਕਿਆਂ ਦੇ ਵਪਾਰੀ ਇਸਦੇ ਇੰਤਜਾਰ ਵਿੱਚ ਹਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply