Saturday, October 10, 2026

ਮਾਲੇਰਕੋਟਲਾ ਦੀਆਂ ਈਦਗਾਹਾਂ ਵਿੱਚ ਈਦ ਦੀ ਨਮਾਜ਼ ਅਦਾ ਕਰਨ ਦਾ ਟਾਈਮ ਟੇਬਲ ਜਾਰੀ

ਮਾਲੇਟਕੋਟਲਾ, 9 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਵਿਖੇ ਈਦ-ਉਲ-ਅਜਹਾ (ਬੱਕਰਾ ਈਦ) ਨੂੰ ਲੈ ਕੇ ਵੱਖ-ਵੱਖ ਈਦਗਾਹਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਈਦ ਦੀ ਨਮਾਜ਼ ਅਦਾ ਕਰਨ ਦਾ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਸਥਾਨਕ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਮੁਹੰਮਦ ਨਾਸਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੱਡੀ ਈਦਗਾਹ ਵਿੱਚ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ 13 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 8:30 ਵਜੇ ਅਦਾ ਕੀਤੀ ਜਾਵੇਗੀ, ਨਮਾਜ਼ ਪੜਾਉਣ ਦੇ ਫਰਾਇਜ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ ਅਦਾ ਕਰਵਾਉਣਗੇ।ਛੋਟੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਮੁਹੰਮਦ ਅਸਲਮ ਬਖਸ਼ੀ (ਅੱਛੂ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਛੋਟੀ ਈਦਗਾਹ ਵਿੱਚ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ ਸਵੇਰੇ 8:00 ਵਜੇ ਅਦਾ ਕੀਤੀ ਜਾਵੇਗੀ, ਨਮਾਜ਼ ਪੜਾਉਣ ਦੇ ਫਰਾਇਜ਼ ਮੁਫਤੀ ਗਿਆਸੂਦੀਨ ਸਾਹਿਬ ਅਦਾ ਕਰਵਾਉਣਗੇ ਤੇ ਲੁਧਿਆਣਾ ਰੋਡ ਤੇ ਸਥਿਤ ਈਦਗਾਹ ਸਲਫੀਆ ਵਿੱਚ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ ਸਵੇਰੇ 7:15 ਵਜੇ ਅਦਾ ਕੀਤੀ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply