Monday, February 23, 2026

ਦਿੱਲੀ ਕਮੇਟੀ ਲੜਕੀਆਂ ਲਈ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਬਣਾਏਗੀ

PPN0909201609

ਨਵੀਂ ਦਿੱਲੀ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਕਾਮਰਸ ਵਿਖੇ ਲੜਕੀਆਂ ਦੇ ਲਈ ਮਾਤਾ ਸਾਹਿਬ ਕੌਰ ਗਰਲਜ ਹੋਸਟਲ ਬਣਾਇਆ ਜਾਵੇਗਾ।ਇਸ ਗੱਲ ਦਾ ਫੈਸਲਾ ਕਾਲਜ ਦੀ ਗਵਰਨਿੰਗ ਬਾਡੀ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਹੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ।ਇਸ ਮੀਟਿੰਗ ਦੌਰਾਨ ਨਵੀਂ ਗਵਰਨਿੰਗ ਬਾਡੀ ਦੀ ਵੀ ਚੋਣ ਹੋਈ।ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਅਨੰਦ ਨੂੰ ਚੇਅਰਮੈਨ ਅਤੇ ਰਣਜੀਤ ਸਿੰਘ ਸਿੱਬਲ ਨੂੰ ਸਰਵਸੰਮਤੀ ਨਾਲ ਖਜਾਨਚੀ ਨਿਯੁਕਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਢਸਾ ਵੱਲੋਂ 15 ਸਤੰਬਰ ਨੂੰ ਗਰਲਜ ਹੋਸਟਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਹੋਸਟਲ ਦੇ ਵਿਚ 150 ਲੜਕੀਆਂ ਦੀ ਸਮੁੱਚੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਜੀ.ਕੇ ਨੇ ਕਿਹਾ ਕਿ ਲੜਕੀਆਂ ਨੂੰ ਅਪਣੇ ਪੈਰਾਂ ‘ਤੇ ਖੜਾ ਕਰਨ ਲਈ ਸਿੱਖਿਆ ਲਾਜ਼ਮੀ ਹੈ। ਜਿਸ ਕਰਕੇ ਉਕਤ ਟੀਚੇ ਦੀ ਪ੍ਰਾਪਤੀ ਲਈ ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਅਕਸਰ ਦੂਜੇ ਸੂਬਿਆਂ ਵਿਚ ਜਾਣਾ ਪੈਂਦਾ ਹੈ।ਇਸ ਕਰਕੇ ਦਿੱਲੀ ਦੇ ਬਾਹਰੋਂ ਸਿੱਖਿਆ ਲੈਣ ਕਾਲਜ ਆਉਂਦੀਆਂ ਲੜਕੀਆਂ ਨੂੰ ਹੋਸਟਲ ਬਣਨ ਤੋਂ ਬਾਅਦ ਰਿਹਾਇਸ਼ ਵਾਸਤੇ ਭਟਕਣਾਂ ਨਹੀਂ ਪਵੇਗਾ।
ਮੀਟਿੰਗ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਚ ਚੱਢਾ, ਪ੍ਰਿੰਸੀਪਲ ਜੇ.ਬੀ ਸਿੰਘ, ਗਵਰਨਿੰਗ ਬਾਡੀ ਮੈਂਬਰ ਹਰਚਰਨ ਸਿੰਘ ਨਾਗ, ਕੈਪਟਨ ਐਲ.ਐਸ. ਬਹਿਲ, ਏ.ਪੀ.ਐਸ. ਆਹਲੂਵਾਲਿਆ, ਪਰਮਜੀਤ ਸਿੰਘ, ਨਰਿੰਦਰ ਸਿੰਘ ਗਿੱਲ, ਪ੍ਰੋ. ਰੂਪ ਲਾਲ ਅਤੇ ਪ੍ਰੋ. ਤਨੁਜਾ ਅਗਰਵਾਲ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply