Monday, February 23, 2026

ਤਰੱਕੀ ਕਮੇਟੀ ਦੀ ਮੀਟਿੰਗ ਕਰਕੇ ਤੁਰੰਤ ਲਾਏ ਜਾਣ – ਪ੍ਰਿੰਸੀਪਲ ਵਿਜੇ ਗਰਗ

PPN0909201618
ਮਲੋਟ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਪਿਛਲੇ ਸਮੇਂ ਦੌੌਰਾਨ ਵੱਖ-ਵੱਖ ਵਰਗਾਂ ਦੀਆਂ ਕੀਤੀਆਂ ਗਈਆਂ ਨਿਯੁੱਕਤੀਆਂ ਅਤੇ ਤਰੱਕੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਸਰਕਾਰ ਦੇ ਕੀਤੇ ਗਏ ਕੰਮਾਂ ਦੀ ਪ੍ਰੰਸਸਾ ਕਰਦਿਆਂ ਸਰਕਾਰ ਵੱਲੋਂ ਲੈਕਚਰਾਰ ਤੋਂ ਪ੍ਰਿੰਸੀਪਲ ਦੀ ਤਰੱਕੀ ਲਈ ਮੰਗੇ ਗਏ ਜਨਰਲ ਕੈਟਾਗਰੀ ਦੇ ਸੀਨੀਅਰਤਾ ਨੰ. 2150, ਐਸ.ਸੀ ਦੇ ਸੀਨੀਅਰਤਾ ਨੰ. 2700 ਅਤੇ ਹੈਂਡੀਕੈਪਡ ਦੇ ਸੀਨੀਅਰਤਾ ਨੰ. 6000 ਤੱਕ ਦੇ ਕੇਸਾਂ ਸਬੰਧੀ ਸਰਕਾਰ ਵੱਲੋਂ ਅਪਣਾਈ ਜਾ ਰਹੀ ਢਿੱਲੀ ਮੱਠੀ ਚਾਲ ਸਬੰਧੀ ਪ੍ਰਭਾਵਿਤ ਲੈਕਚਰਾਰਾਂ ਵੱਲੋਂ ਆਪਣੀ ਤਰੱਕੀ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਦ-ਉੱਨਤੀ ਲਈ ਸਿੱਖਿਆ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਕੇ ਪੱਦ-ਉਨਤੀ ਸਬੰਧੀ ਪ੍ਰੀਕ੍ਰਿਆ ਜਲਦ ਪੂਰੀ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਹੋਣ ਵਾਲੇ ਲੈਕਚਰਾਰ ਨੂੰ ਆਪਣਾ ਬਣਦਾ ਹੱਕ ਮਿਲ ਸਕੇ ਅਤੇ 373 ਅਪਗ੍ਰੇਡ ਹੋਏ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਨੂੰ ਪੱਦਉਨਤੀ ਰਾਹੀਂ ਭਰਿਆ ਜਾ ਸਕੇ ਅਤੇ ਜੋ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲ ਪ੍ਰਬੰਧ ਸੁਚਾਰੂ ਰੂਪ ਨਾਲ ਚੱਲ ਸਕੇ।ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੈਕਚਰਾਰ ਦਲ ਦੀ ਹੋਈ ਮੀਟਿੰਗ ਦੌਰਾਨ ਹਾਜਰ ਹੋਏ ਜ਼ਿਲ੍ਹੇ ਦੇ ਅਹੁਦੇਦਾਰਾਂ ਮਨੋਹਰ ਲਾਲ ਸ਼ਰਮਾ, ਸੁਦਰਸ਼ਨ ਜੱਗਾ, ਸ਼੍ਰੀ ਵਿਜੈ ਗਰਗ, ਡਾ. ਹਰੀਭਜਨ, ਰਾਮਪ੍ਰਤਾਪ, ਨਾਇਬ ਸਿੰਘ, ਸ਼ਿਵਰਾਜ਼ ਸਿੰਘ, ਕ੍ਰਿਸ਼ਨ ਕੁਮਾਰ, ਖੇਮਰਾਜ, ਨਰੇਸ਼ ਕੁਮਾਰ, ਨਵਨੀਤ ਕੌਰ, ਗੁਰਪ੍ਰੀਤ ਕੌਰ, ਸ਼ੈਲੀ, ਸੁਖਦੀਪ ਕੌਰ, ਮਨਪ੍ਰੀਤ ਕੌਰ, ਮੰਜੂ ਬਾਲਾ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply