Wednesday, March 25, 2026

ਤਾਹਿਰ ਸ਼ਾਹ ਕਾਂਗਰਸ ਮਾਨਵ ਅਧਿਕਾਰ ਵਿਭਾਗ ਦੇ ਜਿਲਾ ਚੇਅਰਮੈਨ ਬਣੇ

ppn1109201614

ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਤਾਹਿਰ ਸ਼ਾਹ ਨੂੰ ਮਾਨਵ ਅਧਿਕਾਰ ਵਿਭਾਗ ਕਾਂਗਰਸ ਦਾ ਜਿਲ੍ਹਾ ਚੇਅਰਮੈਨ ਬਨਾਉਣ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਦਾ ਧੰਨਵਾਦ ਕਰਨ ਲਈ ਬਾਬਾ ਸਲੀਮ ਸ਼ਾਹ ਦੀ ਅਗਵਾਈ ਵਿਚ ਬੰਗਲਾਂ ਬਸਤੀ ਵਿਚ ਦਰਬਾਰ ਬਾਬਾ ਸੌਹਨੇ ਸ਼ਾਹ ਵਿਖੇ ਸਮਾਗਮ ਕਰਵਾਇਆ ਗਿਆ।ਓਮ ਪ੍ਰਕਾਸ਼ ਸੋਨੀ ਵਲੋਂ ਕਾਫੀ ਲੰਬੇਂ ਸਮੇਂ ਤੋਂ ਪਾਰਟੀ ਪ੍ਰਤੀ ਵਧੀਆਂ ਸੇਵਾ ਨਿਭਾਅ ਰਹੇ ਬਾਬਾ ਸਲੀਮ ਸ਼ਾਹ ਦੇ ਪੁਤੱਰ ਤਾਹਿਰ ਸ਼ਾਹ ਨੂੰ ਮਾਨਵ ਅਧਿਕਾਰ ਵਿਭਾਗ ਕਾਂਗਰਸ ਦੇ ਜਿਲਾ ਚੇਅਰਮੈਨ ਦਾ ਨਿਯੁਕੱਤੀ ਪਤੱਰ ਤਾਹਿਰ ਸ਼ਾਹ ਦਿੱਤਾ ਗਿਆ।ਸੋਨੀ ਨੇ ਗੱਲਬਾਤ ਕਰਦਿਆ ਕਿਹਾ ਕਿ ਵਾਰਡ ਨੰ. 58 ‘ਚ ਵਿਕਾਸ ਕਾਰਜਾਂ ਸਬੰਧੀ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਵੀ ਜਲਦੀ ਹੀ ਹੱਲ ਕਰ ਕੀਤੀਆਂ ਜਾਣਗੀਆਂ ਅਤੇ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਹਿਮ ਉਪਰਾਲੇ ਕੀਤੇ ਜਾਣਗੇ।ਜਿਲਾ ਚੇਅਰਮੈਨ ਬਣੇ ਤਾਹਿਰ ਸ਼ਾਹ ਨੇ ਉਮ ਪ੍ਰਕਾਸ਼ ਸੋਨੀ ਅਤੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਬਖਸ਼ੀ ਗਈ ਹੈ, ਪੁਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜਬੂਤ ਕਰਨਗੇ ।ਇਸ ਮੌਕੇ ਪਰਮਜੀਤ ਸਿੰਘ ਚੌਪੜਾ, ਰਵੀ ਕਾਂਤ, ਕਾਂਤਾ ਪ੍ਰਧਾਨ, ਭੋਲ੍ਹਾ ਪ੍ਰਧਾਨ, ਸਤਪਾਲ ਵਰਮਾ, ਕਾਕਾ, ਯੂਧਵੀਰ, ਸ਼ਿਵ ਕੁਮਾਰ, ਵਿਸ਼ੂ, ਗੋਲੀ, ਕਾਸ਼ੀ, ਸੁਸ਼ਮਾ,ਇਸ਼ੂ, ਕਾਲੂ, ਜਿੰਦਾ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply