Wednesday, March 25, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 13 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਅਸਤੀਫਾ ਨਾ ਦੇਣ ਵਾਲੇ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਜਯੋਤੀ ਪ੍ਰਸਾਦ ਰਾਜਖੋਵਾ ਨੂੰ ਕੇਂਦਰ ਨੇ ਕੀਤਾ ਬਰਖਾਸਤ।

▶ ਵਿਧਾਇਕ ਦੇਵੇਂਦਰ ਸੇਹਰਾਵਤ ਨੂੰ ਆਮ ਆਦਮੀ ਪਾਰਟੀ ਨੇ ਕੀਤਾ ਸਸਪੈਂਡ- ਸੰਜੇ ਸਿੰਘ ‘ਤੇ ਲਾਏ ਸਨ ਪੰਜਾਬ ‘ਚ ਜਿਨਸੀ ਸ਼ੋਸ਼ਣ ਦੇ ਦੋਸ਼।

▶ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਵਲੋਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ- ਕਿਹਾ ਕਈ ਅਕਾਲੀ ਨੇਤਾ ਉਨਾਂ ਦੇ ਸੰਪਰਕ ‘ਚ ।

▶ ਮੁੱਖ ਮੰਤਰੀ ਬਾਦਲ ਨੇ ਪ੍ਰਗਟ ਸਿੰਘ ਦੇ ਮਾਮਲੇ ‘ਚ ਕਿਹਾ, ਅਜੇ ਤੱਕ ਨਹੀਂ ਮਿਲਿਆ ਅਸਤੀਫਾ।

▶ ਪੈਰਾ ਉਲੰਪਿਕ ‘ਚ ਭਾਰਤ ਨੂੰ ਮਿਲਿਆ ਤੀਜਾ ਮੈਡਲ – ਸ਼ਾਟਪੁਟ ‘ਚ ਦੀਪਾ ਮਲਿਕ ਨੇ ਹਾਸਲ ਕੀਤਾ ਸਿਲਵਰ, ਪੀ.ਐਮ ਮੋਦੀ ਨੇ ਦਿਤੀ ਵਧਾਈ।

▶ ਖਡੂਰ ਸਾਹਿਬ ਤੋਂ ਰਮਨਦੀਪ ਸਿੰਘ ਸਿੱਕੀ ਹੋਣਗੇ ਕਾਂਗਰਸ ਪਾਰਟੀ ਦੇ ਇਕੋ ਇਕ ਉਮੀਦਵਾਰ– 2 ਦਾਅਵੇਦਾਰਾਂ ਨੇ ਦਸਤਾਵੇਜ਼ ਲਏ ਵਾਪਿਸ।

▶ ਫੂਡ ਸਕੈਮ ਮਾਮਲੇ ‘ਚ ਕਾਂਗਰਸੀਆਂ ਨੇ ਜਾਂਚ ਦੀ ਕੀਤੀ ਮੰਗ – ਸੀ.ਐਮ ਬਾਦਲ ਨੇ ਕਿਹਾ ਸਰਕਾਰ ਤਿਆਰ।

▶ ਜਗਜੀਵਨ ਸਿੰਘ ਗਿੱਲ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਸ਼ਾਮਿਲ– 2002 ‘ਚ ਅਕਾਲੀ ਤੇ 2007 ਅਜ਼ਾਦ ਉਮੀਦਵਾਰ ਵਜੋਂ ਲੜ੍ਹ ਚੁੱਕੇ ਨੇ ਵਿਧਾਨ ਸਭਾ ਚੋਣ।

▶ ਆਪ ਕਿਸਾਨ ਮੈਨੀਫੈਸਟੋ ‘ਤੇ ਬੋਲੇ ਕੈਪਟਨ– ਕਿਸਾਨ ਮੁੱਦਿਆਂ ‘ਤੇ ਆਪ ਨੇ ਕੀਤੀ ਕਾਂਗਰਸ ਦੀ ਕਾਪੀ।

▶ ਡਾ. ਨਵਜੋਤ ਕੌਰ ਸਿੱਧੂ ਦਾ ਬਿਆਨ ਚੌਥੇ ਫਰੰਟ ਦੀਆਂ ਨੀਤੀਆਂ ਦਾ ਨਹੀਂ ਪਤਾ, ਭਾਜਪਾ ‘ਚ ਹਾਂ –  ਨਹੀਂ ਦਿੱਤਾ ਅਸਤੀਫਾ।

▶ ਚੋਣ ਲੜਾਂਗਾ ਜਾਂ ਨਹੀਂ ਫੈਸਲਾ ਕੇਜਰੀਵਾਲ ਕਰਨਗੇ – ਜਗਮੀਤ ਬਰਾੜ।

▶ 38 ਘੰਟਿਆਂ ਦੇ ਬਾਅਦ ਵੀ ਪੁੰਛ ਵਿੱਚ ਮੁਕਾਬਲਾ ਜਾਰੀ – ਇੱਕ ਹੋਰ ਅੱਤਵਾਦੀ ਢੇਰ।

▶ ਕੇਂਦਰ ਵਲੋਂ ਜੀ.ਐਸ.ਟੀ ਕੌਂਸਲ ਨੂੰ ਮੰਜ਼ੂਰੀ– ਜੇਤਲੀ ਹੋਣਗੇ ਮੁੱਖੀ– 22 ਸਤੰਬਰ ਨੂੰ ਸੱਦੀ ਮੀਟਿੰਗ।

▶ ਪਠਾਨਕੋਟ ਤੋਂ ਲੇਹ ਤੱਕ ਬਣੇਗੀ ਨਵੀਂ ਰੇਲਵੇ ਲਾਇਨ – ਰੇਲਵੇ ਵਿਭਾਗ ਵਲੋਂ ਸਰਵੇ ਸ਼ੁਰੂ।

▶ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮਾਂ ਦਾ ਆਯੋਜਨ- ਦੋਹੀਂ ਥਾਈਂ ਸਾਰਾਗੜੀ ਜੰਗ ਨੂੰ ਸਮਰਪਿਤ ਬਣੇ ਹਨ ਗੁਰਦੁਆਰੇ ।

▶ ਦਿੱਲੀ ‘ਚ ਵੱਧ ਰਿਹਾ ਡੇਂਗੂ ਦਾ ਕਹਿਰ– ਇਕ ਹਫਤੇ ‘ਚ ਵਧੇ 1150 ਮਰੀਜ਼।

▶ ਹਾਈ ਸਪੀਡ ਟੈਲਗੋ ਟਰੇਨ ਦੀ ਸਫਲਤਾ ਤੋਂ ਉਤਸ਼ਾਹਿਤ ਰੇਲ ਵਿਭਾਗ ਵਲੋਂ ਹਲਕੀਆਂ ਰੇਲ ਬੋਗੀਆਂ ਬਣਾਉਣ ਦੀ ਤਜ਼ਵੀਜ।

▶ ਰਿਸ਼ਵਤ ਟਵੀਟ ਮਾਮਲੇ ‘ਚ ਘਿਰੇ ਕਪਿਲ ਸ਼ਰਮਾ ਨੇ ਮਹਾਂਰਾਸ਼ਟਰ ਦੇ ਸੀ.ਐਮ ਨਾਲ ਮੁਲਾਕਾਤ ਲਈ ਮੰਗਿਆ ਸਮਾਂ।

▶ ਕਾਵੇਰੀ ਜਲ ਵਿਵਾਦ ਹੋਇਆ ਹਿੰਸਕ– ਬੈਂਗਲੋਰੂ ‘ਚ ਪੁਲਿਸ ਫਾਇਰਿੰਗ ਦੌਰਾਨ ਇਕ ਦੀ ਮੌਤ, ਇਕ ਜਖਮੀ – 16 ਥਾਣਾ ਖੇਤਰਾਂ ‘ਚ ਲੱਗਾ ਕਰਫਿਓ- ਤਾਮਿਲਨਾਡੂ ਵੀ ਅਸ਼ਾਂਤ।

▶ ਅਵਿਸ਼ਵਾਸ਼ ਮਤੇ ‘ਤੇ ਪੂਰੀ ਬਹਿਸ ਤੋਂ ਪਹਿਲਾ ਸਪੀਕਰ ਵਲੋਂ ਵੋਟਾਂ ਪਵਾਉਣ ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਕਾਂਗਰਸੀ ਵਿਧਾਇਕ- ਬਿਨ੍ਹਾਂ ਬਿਜਲੀ ਦੇ ਵਿਧਾਨ ਸਭਾ ‘ਚ ਡਟੇ ਕਾਂਗਰਸੀ।

▶ ਇਕੋ ਰਾਤ ‘ਚ 7 ਚੋਰੀਆਂ ਨਾਲ ਬੰਗਾ ਦੇ ਗੁਣਾਚੌਰ ‘ਚ ਦਹਿਸ਼ਤ- ਵਿਦੇਸ਼ ਰਹਿੰਦੇ ਪਰਿਵਾਰਾਂ ਦੇ ਘਰਾਂ ‘ਤੇ ਕੀਤੇ ਹੱਥ ਸਾਫ।

▶ ਫਿਲਮ ਕਾਲਾ ਚਸ਼ਮਾ ਗਾਣੇ ਦੇ ਗੀਤਕਾਰ ਪੰਜਾਬ ਦੇ ਪੁਲਿਸ ਹੈੱਡ ਕਾਂਸਟੇਬਲ ਅਮਰੀਕ ਸਿੰਘ ਸ਼ੇਰਾ ਨੂੰ ਮਿਲੇ ਕੇਵਲ 11000 ਰੁਪਏ– ਬਿਨ੍ਹਾਂ ਦੱਸਿਆਂ ਕਟਰੀਨਾ ਕੈਫ ਦੀ ਫਿਲਮ ‘ਚ ਗੀਤ ਸ਼ਾਮਿਲ ਕਰਨ ਤੋਂ ਵੀ ਨਰਾਜ਼ ਹੈ ਗੀਤਕਾਰ।

▶ ਗੁਰਪ੍ਰੀਤ ਘੁੱਗੀ ਨੂੰ ਕਨਵੀਨਰ ਬਨਾਉਣ ‘ਤੇ ਆਪ ਦੇ ਸੀਨੀਅਰ ਆਗੂ ਐਚ.ਐਸ.ਫੂਲਕਾ ਪਾਰਟੀ ਤੋਂ ਨਰਾਜ਼?।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply