Thursday, April 30, 2026

 ਬਾਬਾ ਵਲੈਤ ਸ਼ਾਹ ਬਾਬਾ ਕਰੋੜਾ ਸ਼ਾਹ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ

ppn1209201601
ਭਿੱਖੀਵਿੰਡ, 12 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਬਾ ਵਲੈਤ ਸ਼ਾਹ ਬਾਬਾ ਕਰੋੜੀ ਸ਼ਾਹ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ।ਗਾਇਕ ਬਿੱਟੂ ਖੰਨੇ ਵਾਲਾ ਦੋਗਾਣਾ ਗਾਇਕ ਜੋੜੀ ਨੇ ਮੇਲੇ ਦੌਰਾਨ ਲੱਗੇ ਅਖਾੜੇ ਵਿੱਚ ਬਹੁਤ ਰੰਗ ਬੰਨਿਆ।ਇਸ ਅਖਾੜੇ ਤੋਂ ਬਾਅਦ ਕਬੱਡੀ ਦਾ ਮੈਚ ਹੋਇਆ, ਜਿਸ ਵਿੱਚ ਵੱਖ ਵੱਖ ਕਬੱਡੀ ਦੀਆਂ ਟੀਮਾਂ ਨੇ ਆਪਣੀ ਤਾਕਤ ਤੇ ਕਲਾ ਦੇ ਜੌਹਰ ਦਿਖਾਏ। ਗੁਰਿੰਦਰ ਘਰਿਆਲਾ ਟੀਮ 35 ਅੰਕ ਲੈ ਕੇ ਪਹਿਲੇ ਨੰਬਰ ‘ਤੇ ਆ ਕੇ ਜੇਤੂ ਰਹੀ ਜੇਤੂ ਰਹੇ, ਜਦਕਿ ਸੁਖਮਨ ਚੋਹਲਾ (ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ) ਦੀ ਟੀਮ ਨੇ 28 ਅੰਕ ਹਸਲ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ।ppn1209201602

ਇਸ ਸਮੇਂ ਜੈਮਲ ਸਿੰਘ, ਸੰਦੀਪ ਸਿੰਘ, ਜਸਵੰਤ ਸਿੰਘ, ਚੇਅਰਮੈਨ ਭਗਵੰਤ ਸਿੰਘ, ਬੂਆ ਸਿੰਘ, ਬਿੱਟੂ ਅਟਾਰੀਵਾਲ, ਕਾਰਜ ਸਿੰਘ, ਕਾਬਲ ਸਿੰਘ ਬਿੱਲੂ, ਜੋਗਿੰਦਰ ਸਿੰਘ, ਗੁਰਦਾਸ ਸਿੰਘ, ਬਾਜ ਸਿੰਘ, ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਸਰਵਨ ਸਿੰਘ ਮਾੜੀਆ, ਸੁਖਜੀਤ ਸਿੰਘ ਘੁੱਕ, ਸਰਬਜੀਤ ਸਿੰਘ, ਰਾਣਾ ਆੜਤੀਆ, ਹਰਬੰਸ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।ਮੇਲੇ ਦੌਰਾਨ ਲੰਗਰ ਅਤੁੱਟ ਵਰਤਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply