ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ ਸੱਗੂ)-ਜ਼ਿਲ੍ਹੇ ਵਿਚ ਮਿਤੀ 1-1-2017 ਦੀ ਯੋਗਤਾ ਮਿਤੀ ਦੇ ਆਧਾਰ ‘ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਵੱਖ-ਵੱਖ ‘ਸਵੀਪ’ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਸਮੂਹ ਕਾਲਜਾਂ ਵਿਚ 16 ਸਤੰਬਰ ਤੋਂ 27 ਸਤੰਬਰ ਤੱਕ ਸਪੈਸ਼ਲ ਵੋਟਰ ਰਜਿਸਟ੍ਰੇਸ਼ਨ ਕੈਂਪ (ਵੋਟਰ ਰਜਿਸਟ੍ਰੇਸ਼ਨ ਮੇਲੇ) ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ 16 ਸਤੰਬਰ 2016 ਨੂੰ ਜ਼ਿਲ੍ਹੇ ਦੇ 7 ਕਾਲਜਾਂ ਵਿਚ ਇਹ ਮੇਲੇ ਲਗਾਏ ਜਾਣਗੇ ਜਿਨ੍ਹਾਂ ਵਿਚ ਸਰਕਾਰੀ ਕਾਲਜ ਅਜਨਾਲਾ, ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਪਿੰਡ ਖਿਆਲਾ ਖੁਰਦ, ਸ੍ਰੀ ਰਘੂਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ, ਬੀ. ਬੀ. ਕੇ. ਡੀ. ਏ. ਵੀ ਕਾਲਜ ਫਾਰ ਵਿਮਨ ਅੰਮ੍ਰਿਤਸਰ, ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਰਾਮਸਰ ਰੋਡ ਅੰਮ੍ਰਿਤਸਰ, ਏ ਸੀ ਈ ਟੀ ਅੰਮ੍ਰਿਤਸਰ ਅਤੇ ਐਸ ਡੀ ਐਸ ਪੀ ਮੈਮੋਰੀਅਲ ਕਾਲਜ ਫਾਰ ਵਿਮਨ ਰਈਆ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 1-1-2017 ਨੂੰ 18 ਸਾਲ ਦੀ ਹੋ ਜਾਣੀ ਹੈ ਅਤੇ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੋਇਆ, ਇਸ ਮੌਕੇ ਉਨ੍ਹਾਂ ਦੇ ਫਾਰਮ ਨੰ: 6 ਭਰੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਸਬੰਧਤ ਸੈਕਟਰ ਅਫ਼ਸਰ ਅਤੇ ਬੀ. ਐਲ. ਓਜ਼ ਮੌਜੂਦ ਰਹਿਣਗੇ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media