Sunday, August 2, 2026

ਪੰਡਤ ਸਾਧੂ ਰਾਮ ਸ਼ਾਸਤਰੀ ਦੀ ਤੀਸਰੀ ਬਰਸੀ ਸਬੰਧੀ ਪ੍ਰੋਗਰਾਮ ਅੱਜ

ਫਾਜ਼ਿਲਕਾ, 17 ਸਤੰਬਰ (ਵਿਨੀਤ ਅਰੋੜਾ)- ਸੰਸਕ੍ਰਿਤ ਭਾਸ਼ਾ ਦੇ ਲਈ ਰਾਸ਼ਟਰਪਤੀ ਅਵਾਰਡੀ ਅਤੇ ਪੰਜਾਬ ਅਤੇ ਹਰਿਆਣਾ ਦੇ ਪ੍ਰਸਿਧ ਸੰਸਕ੍ਰਿਤ ਵਿਦਵਾਨ, ਸ਼੍ਰੀ ਸਨਾਤਮ ਧਰਮ ਸੰਸਕ੍ਰਿਤ ਮਹਾਵਿਦਿਆਲਿਆ ਫਾਜ਼ਿਲਕਾ ਦੇ ਪ੍ਰਿੰਸੀਪਲ  ਰਹਿ ਚੁੱਕੇ ਪੰਡਤ ਸਾਧੂ ਰਾਮ ਸ਼ਾਸਤਰੀ ਜੀ ਦੀ ਤੀਸਰੀ ਬਰਸੀ ਇਸ ਵਾਰ ਫਾਜ਼ਿਲਕਾ ਦੀ ਥਾਂ ਤ ਉਨ੍ਹਾਂ ਦੇ ਜੱਦੀ ਜ਼ਿਲ੍ਹਾ ਕੁਰੂਕਸ਼ੇਤਮ ਦੇ ਗੀਤਾ ਧਾਮ ਵਿਚ ਮਨਾਈ ਜਾਵੇਗੀ।
ਜਾਣਕਾਰੀ ਦਿੰਦੇ ਹੋਏ ਸੰਸਕ੍ਰਿਤ ਕਾਲਜ ਫਾਜ਼ਿਲਕਾ ਦੇ ਪ੍ਰਿੰਸੀਪਲ ਰਾਮ ਸਵਰੂਪ ਸ਼ਾਸਤਰੀ ਨੇ ਦੱਸਿਆ ਕਿ 18 ਸਤੰਬਰ ਨੂੰ ਸਵੇਰੇ 10 ਵਜੇ ਸ਼੍ਰੀ ਕ੍ਰਿਸ਼ਨ ਸੰਘਗ੍ਰਹਾਲਯ ਦੇ ਸਾਹਮਣੇ ਗੀਤਾ ਧਾਮ ਕੁਰੂਕਸ਼ੇਤਰ ਵਿਚ ਅਯੋਜਤ ਸਮਾਗਮ ਵਿਚ ਸੈਂਕੜਿਆਂ ਅਧਿਆਪਕ ਅਤੇ ਪ੍ਰਸ਼ੰਸਕ ਹਾਜ਼ਰ ਹੋਣਗੇ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਡਾ. ਹਿਮਤ ਸਿੰਘ ਸਿਨ੍ਹਾ ਇਸ ਸਮਗਾਮ ਦੀ ਪ੍ਰਧਾਨਗੀ ਕਰਨਗੇ। ਉੱਥੇ ਹੀ ਹਰਿਆਣਾ ਸੰਸਕ੍ਰਿਤ ਅਕੈਡਮੀ ਪੰਚਕੁਲਾ ਦੇ ਮੀਤ ਪ੍ਰਧਾਨ ਡਾ. ਕਸ਼ੇਆਂਸ ਤ੍ਰਿਵੇਦੀ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦੱਸਿਆ ਕਿ ਪੰਡਤ ਸਾਧੂ ਰਾਮ ਸ਼ਾਸਤਰੀ ਸਮ੍ਰਿਤੀ ਗ੍ਰੰਥ ਕੁਸੁਮਾਂਜਲੀ ਦੀ ਵੀ ਘੁੰਡ ਚੁੱਕਾਈ ਵੀ ਕੀਤੀ ਜਾਵੇਗੀ। ਉਨ੍ਹਾਂ ਦੇ ਬੇਟੀ ਓਮ ਪ੍ਰਕਾਸ਼ ਸ਼ਰਮਾ, ਸ਼ਾਮ ਸੁੰਦਰ ਸ਼ਰਮਾ ਅਤੇ ਜੁਆਈ ਕ੍ਰਿਸ਼ਨ ਕੁਮਾਰ ਮਿਸ਼ਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply