Monday, February 23, 2026

ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਅੰਤਿਮ 30 ਸਤੰਬਰ, 2016

ਚੰਡੀਗੜ੍ਹ, 20 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਲਈ ਸੈਸ਼ਨ 2016-17, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ ਡਾ. ਅੰਬੇਦਕਰ ਪੋਰਟਲ 25 ਅਗਸਤ, 2016 ਨੂੰ ਸ਼ੁਰੂ ਕੀਤਾ ਗਿਆ ਹੈ ।ਜਿਸ ਤਹਿਤ ਹੁੱਣ ਯੋਗ ਵਿਦਿਆਰਥੀਆਂ ਦੀਆਂ ਸਿਫਾਰਸ਼ਾਂ ਕੇਵਲ ਆਨ-ਲਾਈਨ ਪ੍ਰਵਾਨ ਕੀਤੀਆਂ ਜਾਣਗੀਆਂ।ਡਾ: ਅੰਬੇਦਕਰ ਪੋਰਟਲ ਤੇ ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਦੀ ਅੰਤਿਮ ਮਿਤੀ 30 ਸਤੰਬਰ, 2016 ਭਲਾਈ ਵਿਭਾਗ ਵੱਲੋਂ ਨਿਸ਼ਚਿਤ ਕੀਤੀ ਗਈ ਹੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਤਹਿਤ ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਇੰਜੀਨੀਅਰਿੰਗ, ਮੈਡੀਕਲ, ਪੋਸਟ ਗਰੈਜੂਏਸ਼ਨ, ਡਿਗਰੀ, ਡਿਪਲੋਮਾ, ਸਰਟੀਫਿਕੇਟ ਕੋਰਸ, ਵੈਟਰਨਰੀ ਅਤੇ ਐਗਰੀਕਲਚਰ ਦੀ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੋਸਟ ਮੈਟ੍ਰਿਕ ਸਿੱਖਿਆ ਲਈ ਜ਼ਰੂਰੀ ਨਾ ਮੋੜਨ ਯੋਗ ਫੀਸਾਂ ਦੀ ਪੂਰਤੀ ਅਤੇ ਮੈਂਟੀਨੈਂਸ ਅਲਾਊਂਸ ਦਾ ਲਾਭ ਦਿੱਤਾ ਜਾਂਦਾ ਹੈ।
ਡਾ. ਅੰਬੇਦਕਰ ਪੋਰਟਲ ਫਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਨਵੀਆਂ ਅਤੇ ਨਵਿਆਣਯੋਗ ਦਰਖਾਸਤਾਂ ਲਈ ਟਾਈਮ ਲਾਈਨ-ਐਕਟੀਵਿਟੀ ਸ਼ਡਿਊਲ 2016-17 ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਯੋਗ ਵਿਦਿਆਰਥੀ 30 ਸਤੰਬਰ, 2016 ਤੱਕ ਨਵੀਆਂ ਅਤੇ ਨਵਿਆਣਯੋਗ ਦਰਖਾਸਤਾਂ ਰਾਹੀਂ ਆਨ-ਲਾਈਨ ਅਪਲਾਈ ਕਰ ਸਕਦੇ ਹਨ ਜੱਦ ਕਿ ਵਿੱਦਿਅਕ ਸੰਸਥਾਵਾਂ ਲਈ ਜਿਲਾ ਪੱਧਰ ਤੇ ਅਪਰੂਵਿੰਗ ਅਥਾਰਟੀਆਂ( ਸੈਂਕਸ਼ਨਿੰਗ ਅਥਾਰਟੀ) ਨੂੰ 15 ਅਕਤੂਬਰ, 2016 ਤੱਕ ਆਨ-ਲਾਈਨ ਤਜਵੀਜਾਂ ਭੇਜੀਆ ਜਾ ਸਕਦੀਆਂ ਹਨ ਅਤੇ ਅਪਰੂਵਿੰਗ ਅਥਾਰਟੀਆਂ (ਪਹਿਲਾਂ ਨਾਮਜ਼ਦ ਸੈਂਕਸ਼ਨਿੰਗ ਅਥਾਰਟੀਆਂ) ਵਲੋਂ ਅਧੂਰੀ ਅਤੇ ਅਸਥਾਈ ਰਿਜੈਕਸ਼ਨ ਨੂੰ ਸਹੀ ਕਰਨ ਲਈ ਸੰਸਥਾਵਾਂ ਨੂੰ ਵਾਪਸ ਕਰਨ ਦੀ ਆਖਰੀ ਮਿਤੀ 30 ਅਕਤੂਬਰ, 2016 ਨਿਰਧਾਰਿਤ ਕੀਤੀ ਗਈ ਹੈ। ਸਬੰਧਤ ਸੰਸਥਾਵਾਂ ਵਲੋਂ ਡਾਟਾ ਸਹੀ ਕਰਨ ਉਪਰੰਤ ਜਿਲ੍ਹਾ ਪੱਧਰ ਤੇ ਅਪਰੂਵਿੰਗ ਅਥਾਰਟੀ ਨੂੰ 15 ਨਵੰਬਰ, 2016 ਤੱਕ ਅਤੇ ਅਪਰੂਵਿੰਗ ਅਥਾਰਟੀਆਂ ( ਸੈਂਕਸ਼ਨਿੰਗ ਅਥਾਰਟੀਆਂ) ਲਈ ਆਪਣੇ ਸਬੰਧਤ ਵਿਭਾਗਾਂ ਨੂੰ ਆਨ-ਲਾਈਨ ਤਜਵੀਜ਼ਾਂ ਭੇਜਣ ਦੀ ਆਖਰੀ ਮਿਤੀ 25 ਨਵੰਬਰ, 2016 ਹੈ ਜਦਕਿ ਲਾਗੂਕਰਤਾ ਵਿਭਾਗਾਂ ਵਲੋਂ ਭਲਾਈ ਵਿਭਾਗ ਨੂੰ ਆਨ-ਲਾਈਨ ਤਜਵੀਜਾਂ 10 ਦਸੰਬਰ, 2016 ਰਾਤ 10 ਵਜੇ ਤੱਕ ਭੇਜੀਆਂ ਜਾ ਸਕਦੀਆਂ ਹਨ।ਸਕੀਮ ਦੀ ਵਧੇਰੇ ਜਾਣਕਾਰੀ ਵੈਬ ਸਾਈਟ ਾਾਾ.ਸੋਚੳਿਲਜੁਸਟਚਇ.ਨਚਿ.ਨਿ ਅਤੇ ਵਿਭਾਗੀ ਵੈਬ ਸਾਈਟ ਾਾਾ.ਪੁਨਜੳਬਸਚਹੋਲੳਰਸਹਪਿਸ.ਗੋਵ.ਨਿ ਤੋਂ ਲਈ ਜਾ ਸਕਦੀ ਹੈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply