Wednesday, March 18, 2026

ਪੰਜਾਬ ਸਰਕਾਰ ਦੇ ਖਿਲਾਫ਼ 5 ਅਕਤੂਬਰ ਨੂੰ ਪੈਨਸ਼ਨਰਜ਼ ਮੋਗਾ ਵਿੱਚ ਕਰਨਗੇ ਵਿਸ਼ਾਲ ਰੈਲੀ

ppn2409201608
ਫਾਜ਼ਿਲਕਾ, 24 ਸਤੰਬਰ (ਵਿਨੀਤ ਅਰੋੜਾ)- ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫਾਜ਼ਿਲਕਾ ਦੀ ਇੱਕ ਮੀਟਿੰਗ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਦੀ ਪ੍ਰਧਾਨਗੀ ਵਿਚ ਸਥਾਨਕ ਪੈਨਸ਼ਨਰ ਹਾਊਸ ਵਿਚ ਹੋਈ। ਜਿਸ ਵਿਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਹਿੱਸਾ ਲਿਆ ਅਤੇ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਵੱਖ ਵੱਖ ਸਮਸਿਆਵਾਂ ਸਬੰਧੀ ਚਰਚਾ ਕੀਤੀ ਗਈ।
ਪ੍ਰੈਸ ਸਕੱਤਰ ਡਾ. ਅਮਰ ਲਾਲ ਬਾਘਲਾ ਨੇ ਦੱਸਿਆ ਕਿ 31 ਅਗਸਤ 2016 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਏਪੀ ਸ਼ਰਮਾ ਅਤੇ ਹੋਰਨਾਂ ਦ ਫੈਸਲਿਆਂ ਦੇ ਖਿਲਾਫ਼ ਪੰਜਾਬ ਸਰਕਾਰ ਵੱਲੋਂ ਦਾਇਕ ਕੀਤੇ ਗਏ ਅਲਪੀਏ ਨੰਬਰ 332 ਆਫ਼ 2014 ਨੂੰ ਰੱਦ ਕਰਦੇ ਹੋਏ ਅਧਿਆਪਕਾਂ ਦੇ ਹੱਕ ਵਿਚ ਫੈਸਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਵੇਂ ਪੇ ਕਮਿਸ਼ਨ ਦੀ ਰਿਪੋਰਟ  ਦੇ ਮੁਤਾਬਕ ਜਨਵਰੀ 2006 ਤੋਂ ਪਹਿਲਾਂ ਸੇਵਾਮੁਕਤ ਹੋਏ ਅਧਿਆਪਕਾਂ ਨੂੰ ਨਵੇਂ ਗ੍ਰੇਡ ਦੇ ਮੁਤਾਬਕ ਘੱਟ ਤੋਂ ਘੱਟ 50 ਫੀਸਦੀ ਪੈਨਸ਼ਨ ਦਿੱਤੀ ਜਾਣੀ ਲਾਜ਼ਮੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲਗਭਗ ਦਾਇਰ ਹੋਈਆਂ 300 ਰੀਟਾਂ ਜੋਕਿ ਜਨਵਰੀ 2006 ਤੋਂ ਪਹਿਲਾਂ ਸੇਵਾਮੁਕਤ ਹੋਏ ਅਧਿਆਪਕਾਂ ਦੀਆਂ ਬਕਾਇਆ ਪਈਆਂ ਹਨ। ਜਿਨ੍ਹਾਂ ਦਾ ਮੰਤਵ 2006 ਤੋਂ ਪਹਿਲਾਂ ਅਤੇ 2006 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਵਿਚ ਸਮਾਨਤਾ ਹੋਣ ਦੀ ਵੀ ਸੰਭਾਵਨਾਂ ਪੈਦਾ ਹੋ ਗਈ।
ਇਸ ਮੌਕੇ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਪ੍ਰਤੀ ਕੀਤੇ ਜਾਣ ਵਾਲੇ ਮਤਰੇਈ ਵਿਵਹਾਰ ਦੇ ਖਿਲਾਫ਼ ਪੈਨਸ਼ਨਰਾਂ ਵੱਲੋਂ 5 ਅਕਤੂਬਰ 2016 ਨੂੰ ਮੋਗਾ ਵਿਚ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਿਸ ਵਿਚ ਫਾਜ਼ਿਲਕਾ, ਫਿਰੋਜ਼ਪੁਰ ਦੇ ਪੈਨਸ਼ਨਰ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨ ਫਿਰ ਵੀ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆ ਤਾਂ ਪੈਨਸ਼ਨਰ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਭਾਜਪਾ ਪਾਰਟੀ ਦੇ ਖਿਲਾਫ਼ ਆਪਣੀਆਂ ਵੋਟਾਂ ਦੀ ਵਰਤੋਂ ਕਰਨਗੇ।
ਇਸ ਮੌਕੇ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਣ ਵਾਲੇ ਭਾਰਤੀ ਨੋਜ਼ਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਇਸ ਮੌਕੇ ਦੇਸ ਰਾਜ, ਪ੍ਰੀਤਮ ਕੌਰ, ਆਸ਼ਾ ਨਾਗਪਾਲ, ਰਾਜਪਾਲ ਗੁੰਬਰ, ਮੋਹਨ ਸਿੰਘ, ਸੁਰੈਣ ਲਾਲ ਕਟਾਰੀਆ, ਰਾਜ ਕ੍ਰਿਸ਼ਨ ਸਚਦੇਵਾ, ਓਮ ਪ੍ਰਕਾਸ਼ ਕਟਾਰੀਆ, ਚਿਮਨ ਲਾਲ, ਸ਼ਿਵਦੇਵ ਸਿੰਘ, ਲੇਖ ਰਾਜ ਅੰਗੀ, ਆਰ.ਡੀ. ਮਲਹੋਤਰਾ, ਪ੍ਰਿੰਸੀਪਲ ਗਿਰਧਾਰੀ ਲਾਲ ਅਗਰਵਾਲ, ਬੂਟਾ ਸਿੰਘ ਅਤੇ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply