Tuesday, August 11, 2026

ਇਨਸਾਨੀਅਤ ਨੂੰ ਸਮਰਪਿਤ ਗੀਤ ‘ਕਰਜ਼ਾ’ ਰਿਲੀਜ਼

ppn2509201607ਸਮਾਨਾ (ਪਟਿਆਲਾ) 25 ਸਤੰਬਰ (ਪੰਜਾਬ ਪੋਸਟ ਬਿਊਰੋ) – ਉੱਘੀ ਗਾਇਕ ਜੋੜੀ ਮਾਹੀ ਬ੍ਰਦਰਜ (ਮਨਦੀਪ ਮਾਹੀ ਤੇ ਨੂਰ ਮਾਹੀ) ਵਲੋਂ ਨਵਾਂ ਤਿਆਰ ਕੀਤਾ ਗੀਤ “ਕਰਜ਼ਾ” ਸਮਾਣਾ ਸ਼ਹਿਰ ਦੇ ਵਿੱਕੀ ਰੈਸਟੋਰੈਂਟ ‘ਚ ਹਰੀ ਵ੍ਰਿਜੇਸ਼ ਕਲਚਰਲ ਫਾਉਂਡੇਸਨ,ਦਿੱਲੀ ਦੇ ਇੰਚਾਰਜ ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਰਿਲੀਜ਼ ਕੀਤਾ ਗਿਆ।ਇਸ ਮੌਕੇ ਗਾਇਕ ਜੋੜੀ ਮਨਦੀਪ ਮਾਹੀ ਤੇ ਨੂਰ ਮਾਹੀ ਦੀ ਸਲ਼ਾਘਾ ਕਰਦਿਆਂ ਡਾ. ਭਾਠੂਆਂ ਨੇ ਦੱਸਿਆ ਕਿ ਆਨੰਦ ਮਿਊਜਿਕ ਵੱਲੋਂ ਤਿਆਰ ਗੀਤ ‘ਕਰਜ਼ਾ’ ਦਾ ਫਿਲਮਾਂਕਣ ਰਵਿੰਦਰ ਰਵੀ ਸਮਾਣਾ(ਫਿਲਮ ਡਾਇਰੈਕਟਰ) ਦੀ ਟੀਮ ਗੁਰਜੋਤ ਫਿਲਮਜ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ ਅਤੇ  ਗੀਤ ਵਿੱਚ ਮਜਦੂਰ ਤੇ ਕਿਸਾਨੀ ਸਮੱਸਿਆਵਾਂ ਸਮੇਤ ਕਈ ਸਮਾਜਿਕ ਬੁਰਾਈਆਂ ਦਾ ਵਰਨਣ ਤੇ ਚਿੱਤਰਣ ਕਾਬਿਲੇ-ਤਾਰੀਫ ਹੈ।
ਇਸ ਮੌਕੇ ਹਾਜ਼ਿਰ ਰਵਿੰਦਰ ਰਵੀ ਸਮਾਣਾ ਨੇ ਦੱਸਿਆ ਕਿ ਇਸ ਗੀਤ ਦੇ ਲੇਖਕ ਹਨ ਤੇਜਾ ਸਿੰਘ ਤੇਜ ਸੰਗਤੀਵਾਲਾ ਅਤੇ ਰੋਇਲ-ਬੁਆਇਜ ਨੇ ਇਸ ਨੁੰ ਸੁਰ-ਬੱਧ ਕੀਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਡੀਗੜ੍ਹ ਤੋਂ ਉਘੱੀ ਮਾਡਲ ਗੀਤਾਂਜ਼ਲੀ,ਫਿਲਮ ਐਕਟਰ ਕਰਨ ਲੂਥਰਾ, ਐਕਟਰ ਹਰਜੀਤ ਜੱਸਲ,ਕਾਸਟਿੰਗ ਡਾਇਰੈਕਟਰ ਸਚਿਨ ਸਾਮ ਸ਼ਾਹ, ਮਨਦੀਪ ਸਿੱਧੂ ਖੋਖਰ, ਨਵਜੋਤ ਸਿੰਘ ਨਵੀ ਤੇ ਸੰਦੀਪ ਸਿੰਘ ਨੇ ਗਾਇਕ ਜੋੜੀ ਮਾਹੀ ਬ੍ਰਦਰਜ ਨੂੰ ਮੁਬਾਰਕਬਾਦ ਦਿੱਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply