
ਚੌਂਕ ਮਹਿਤਾ, 26 ਸਤੰਬਰ (ਜੋਗਿੰਦਰ ਸਿੰਘ ਮਾਣਾ)- ਚੌਂਕ ਮਹਿਤਾ ਦੇ ਥਾਣਾ ਮੁੱਖੀ ਸੁਰਿੰਦਰ ਸਿੰਘ ਪਵਾਰ ਦੀ ਨਿਗਰਾਨੀ ਹੇਠ ਏ.ਐਸ.ਆਈ ਅਵਤਾਰ ਸਿੰਘ ਨੇ ਦੋਸ਼ੀ ਨੂੰ 500 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਤੇ ਏ.ਐਸ.ਆਈ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਿੰਡ ਮਹਿਸਮਪੁਰ ਕਲਾਂ ਵਿਖੇ ਡਰੇਨ ਤੇ ਗਸ਼ਤ ਦੌਰਾਨ ਨਾਕਾ ਲਗਾਇਆ ਹੋਇਆ ਸੀ ਤਾਂ ਉਧਰ ਆ ਰਹੇ ਦੋਸ਼ੀ ਅੰਗਰੇਜ ਸਿੰਘ ਮੱਦੀ ਪੁੱਤਰ ਸੁਖਦੇਵ ਸਿੰਘ ਵਾਸੀ ਮਹਿਸਮਪੁਰ ਕਲਾਂ ਨੇ ਜਦ ਪੁਲਿਸ ਨਾਕਾ ਲੱਗਿਆ ਹੋਇਆ ਵੇਖਿਆ ਤਾਂ ਪਿੱਛੇ ਮੁੜਨ ਦੀ ਕਾਹਲੀ ਕਰਨ ਲੱਗਾ ਜਿਸ ਤੇ ਪੁਲਿਸ ਨੂੰ ਸ਼ੱਕ ਪੈਣ ਤੇ ਉਸ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਉਸ ਦੀ ਜੇਬ ਵਿੱਚੋਂ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਨੂੰ ਚੈਕ ਕੀਤਾ ਗਿਆ ਤੇ ਉਸ ਵਿੱਚੋਂ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ‘ਤੇ ਮੁਕੱਦਮਾ ਨੰ-74 ਧਾਰਾ 21ਫ਼22 61ਫ਼85 ਐਨ ਡੀ ਪੀ ਸੀ ਅਕੈਟ ਥਾਣਾ ਮਹਿਤਾ ਵਿਖੇ ਦਰਜ ਕਰਕੇ ਦੋਸ਼ੀ ਨੂੰ ਪੇਸ਼ ਕਰਾਕੇ ਜੇਲ ਭੇਜ ਦਿਤਾ ਹੈ।ਇਸ ਮੌਕੇ ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋਂ, ਮੁੱਖ ਮੁਨਸ਼ੀ ਸੰਦੀਪ ਸਿੰਘ, ਮੁਨਸ਼ੀ ਭੁਪਿੰਦਰ ਕੁਮਾਰ, ਮੁਨਸ਼ੀ ਨਰੇਸ਼ ਕੁਮਾਰ, ਹੌਲਦਾਰ ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਤਰਸੇਮ ਸਿੰਘ ਆਦਿ ਹਾਜ਼ਰ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media