Wednesday, April 1, 2026

ਏ.ਡੀ.ਸੀ ਵਲੋਂ ਸਵੱਛ ਭਾਰਤ ਮਿਸ਼ਨ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੇੇ ਸਨਮਾਨਿਤ

ppn0310201608
ਬਠਿੰਡਾ, 3 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜਲ ਸਪਲਾਈ ਅਤੇ ਸੈਨੀਟੇਸ਼ਨ ਬਲਾਕ ਬਠਿੰਡਾ ਵਲੋਂ ਅੱਜ ਸਰਕਟ ਹਾਊਸ ਬਠਿੰਡਾ ਵਿਖੇ ਸਵੱਛਤਾ ਦਿਵਸ ਮਨਾਇਆ ਗਿਆ। ਜਿਸ ਵਿਚ ਸ਼੍ਰੀਮਤੀ ਸ਼ੇਨਾ ਅਗਰਵਾਲ ਬਤੌਰ ਮੁੱਖ ਮਹਿਮਾਨ ਪੁੱਜੇ। ਪ੍ਰੌਗਰਾਮ ਵਿਚ ਇੰਜੀ: ਜਸਵਿੰਦਰ ਸਿੰਘ, ਜ਼ਿਲਾ੍ਹ ਸੈਨੀਟੇਸ਼ਨ ਅਫ਼ਸਰ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ। । ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸ਼ੇਨਾ ਅਗਰਵਾਲ ਨੇ ਪੰਚਾਇਤਾਂ ਨੂੰ ਕਿਹਾ ਗਿਆ ਕਿ ਉਹ ਸਵੱਛ ਭਾਰਤ ਮਿਸ਼ਨ ਨੂੰ ਕਾਮਯਾਬ ਕਰਨ ਲਈ ਵਿਭਾਗ ਦੇ ਅਫ਼ਸਰਾਂ ਦਾ ਸਾਥ ਦੇਣ ਅਤੇ ੩੧ ਦਸੰਬਰ ਤੱਕ ਦੀ ਉਡੀਕ ਨਾ ਕੀਤੀ ਜਾਵੇ ਅਤੇ ਪੂਰੇ ਜ਼ਿਲ੍ਹੇ ਨੂੰ ੩੧ ਦਸੰਬਰ ਤੋਂ ਪਹਿਲਾਂ ਦੀ ਖੁੱਲੇ ਤੋਂ ਸ਼ੋਚ ਮੁੱਕਤ ਕਰਨ ਲਈ ਉਪਰਾਲੇ ਕੀਤੇ ਜਾਣ। ਉਹਨਾਂ ਸਵੱਛ ਭਾਰਤ ਮਿਸ਼ਨ ਵਿੱਚ ਵਧੀਆ ਯੋਗਦਾਨ ਪਾਉਣ ਵਾਲੇ ਸ਼੍ਰੀ ਅਸ਼ੋਕ ਕੁਮਾਰ, ਏ.ਈ, ਸ਼੍ਰੀਮਤੀ ਰਮਨਦੀਪ ਕੌਰ, ਬਲਾਕ ਕੁਆਡੀਨੇਟਰ, ਸ਼੍ਰੀ ਬਲਕਰਨ ਸਿੰਘ, ਮਾਸਟਰ ਮੋਟੀਵੇਟਰ ਅਤੇ ਸਰਪੰਚ ਪਿੰਡ ਅਮਰਗੜ੍ਹ, ਬਲਾਕ ਬਠਿੰਡਾ ਨੂੰ ਸਨਮਾਨਿਤ ਕੀਤਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਵੀ ਸ਼ਾਮਿਲ ਸਨ। ਉਹਨਾਂ ਵਲੋਂ ਸਵੱਛਤਾ ਨੂੰ ਸਮਰਪਿਤ ਪੇਟਿੰਗਜ਼ ਵੀ ਬਣਾਈਆਂ ਗਈਆਂ। ਜਿਹਨਾਂ ਨੂੰ ਏ.ਡੀ.ਸੀ ਮੈਡਮ ਵਲੋਂ ਸਨਮਾਨਤ ਕੀਤਾ ਗਿਆ।ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ ਜ਼ਿਲਾ੍ਹ ਸੈਨੀਟੇਸ਼ਨ ਅਫਸਰ, ਇੰਜੀ: ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਉਕਤ ਮਿਸ਼ਨ ਦੀ ਕਾਮਯਾਬੀ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਦਿਤੇ ਟਾਰਗੈਟ ਨੂੰ ਮਿੱਥੇ ਸਮੇਂ ਤੇ ਮੁਕੰਮਲ ਕਰਨ ਲਈ ਯੋਗਦਾਨ ਪਾ ਰਹੀ ਹੈ।।  ਸਮਾਗਮ ਦੇ ਅੰਤ ਵਿੱਚ ਮਨਪ੍ਰੀਤ ਅਰਸ਼ੀ, ਉਪ ਮੰਡਲ ਇੰਜੀਨੀਅਰ, ਬਲਾਕ ਬਠਿੰਡਾ ਵਲੋਂ ਸਾਰੀਆਂ ਆਈਆਂ ਹਸਤੀਆਂ ਦਾ ਬਲਾਕ ਬਠਿੰਡਾ ਵਿੱਖੇ ਪੁੱਜਣ ਤੇ ਧੰਨਵਾਦ ਕੀਤਾ ਗਿਆ।। ਸਵੱਛਤਾ ਦਿਵਸ ਮੋਕੇ ਇੰਜੀ: ਅਮਨਦੀਪ ਬਰਾੜ, ਉਪ ਮੰਡਲ ਇੰਜੀ: ਜ਼ਿਲਾ੍ਹ ਸੈਨੀਟੇਸ਼ਨ ਸੈਲ, ਇੰਜੀ: ਬਲਰਾਜ ਸਿੰਘ ਜੇ.ਈ, ਐਡਵੋਕੇਟ ਗਰਵਿੰਦਰ ਮਾਨ, ਡਾ: ਦਰਸ਼ਨ ਬਰਾੜ, ਸਮਾਜ ਸੇਵੀ ਸ਼੍ਰੀਮਤੀ ਸ਼ੇਹਨਾਜ਼ ਤੋਂ ਇਲਾਵਾ ਸਰਪੰਚ ਭੋਖੜਾ, ਸਰਪੰਚ ਬਲੂਆਣਾ, ਸਰਪੰਚ ਮੁਲਤਾਨੀਆਂ, ਸਰਪੰਚ ਕਰਮਗੜ੍ਹ ਸ਼ਤਰਾਂ, ਸਰਪੰਚ ਬੀੜ ਬਸਤੀਆਂ, ਸਰਪੰਚ ਮੀਆਂ ਆਦਿ ਵੀ ਸ਼ਾਮਿਲ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply