
ਜੰਡਿਆਲਾ ਗੁਰੂ, 4 ਅਕਤੂਬਰ (ਹਰਿੰਦਰ ਪਾਲ ਸਿੰਘ) – ਅੱਜ ਜੰਡਿਆਲਾ ਗੁਰੂ ਦੇ ਐਸ.ਏ. ਜੈਨ ਸੀਨੀਅਰ ਸੈਕੰਡਰੀ ਸਕੂਲ ਨਵੀਂ ਆਬਾਦੀ ਵਿਖੇ 12ਵਾਂ ਫ੍ਰੀ ਮੈਡੀਕਲ ਕੈਂਪ ਸ਼੍ਰੀ ਮਦਨ ਲਾਲ ਪੂਰਨ ਦੇਵੀ ਟ੍ਰਸਟ ਅਤੇ ਫੋਰਟਿਸ ਐਸਕੋਟਸ ਹਸਪਤਾਲ ਅੰਮ੍ਰਿਤਸਰ ਵੱਲੋਂ ਲਗਾਇਆ ਗਿਆ।ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ 2670 ਮਰੀਜਾਂ ਦਾ ਚੈਕਅਪ ਕੀਤਾ ਗਿਆ ।ਮਰੀਜਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।ਇਸ ਵਿੱਚ ਅੱਖਾਂ ਦੇ 1360, ਮੈਡੀਸਨ ਦੇ 345, ਦਿਲ ਦੇ 250, ਆਰਥੋ ਦੇ 430, ਗਾਇਨੀ ਦ 130 ਅਤੇ 155 ਬੱਚਿਆਂ ਦਾ ਚੈਕਅਪ ਕੀਤਾ ਗਿਆ।ਇਸ ਕੈਂਪ ਵਿੱਚ ਮੁੱਖ ਮਹਿਮਾਨ ਡਾਕਟਰ ਪੀਨਕ ਮੋਦਗਿਲ ਫੋਰਟਿਸ ਐਸਕੋਟਸ ਅਸਪਤਾਲ ਅੰਮ੍ਰਿਤਸਰ ਸ਼ਾਮਿਲ ਹੋਏ।ਮਰੀਜਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।ਇਸ ਮੌਕੇ ਗੁਲਸ਼ਨ ਜੈਨ (ਕਾਉ ਸ਼ਾਹ) ਸਤੀਸ਼ ਜੈਨ , ਰਾਕੀ ਜੈਨ , ਮੁਨੀਸ਼ ਜੈਨ , ਰਜਨੀਸ਼ ਜੈਨ ਅਤੇ ਸੰਜੀਵ ਜੈਨ ਹਾਜ਼ਿਰ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media