📝 *ਅੱਜ ਦੀਆਂ ਸੁਰਖੀਆਂ…..*
ਮਿਤੀ : 6 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=74186
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਫੌਜ ਨੇ ਕੇਦਰ ਸਰਕਾਰ ਨੂੰ ਸੌਂਪੀ ਪਾਕਿ ‘ਚ ਕੀਤੇ ਸਰਜੀਕਲ ਸਟਰਾਈਕ ਦੀ ਵੀਡੀਓ।
▶ਦੋ ਸਾਬਕਾ ਥਲ਼ ਸੇਨਾ ਮੁਖੀਆਂ ਜਨਰਲ ਜੇ.ਜੇ ਸਿੰਘ ਤੇ ਜਨਰਲ ਸ਼ੰਕਰਚਾਰੀਆ ਨੇ ਸਰਜੀਕਲ ਸਟਰਾਈਕ ਦੀ ਵੀਡੀਓ ਜਨਤਕ ਨਾ ਕਰਨ ਦੀ ਕੀਤੀ ਤਾਕੀਦ।
▶ਭਾਰਤ-ਪਾਕਿ ਕਸ਼ੀਦਗੀ ਮਾਮਲੇ ‘ਤੇ ਸੰਯੁਕਤ ਰਾਸ਼ਟਰ ਸਕਿਓਰਟੀ ਕੌਂਸਲ ‘ਚ ਨਹੀਂ ਹੋਵੇਗੀ ਚਰਚਾ।
▶ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਮੁਲਕਾਤ ‘ਤੇ ਬੋਲੇ ਕੈਪਟਨ- ਸਿੱਧੂ ਕਾਂਗਰਸ ‘ਚ ਆਉਂਦੇ ਹਨ ਤਾਂ ਸਵਾਗਤ ਹੈ, ਪਰ ਬਿਨਾਂ ਸ਼ਰਤ ਦੇ।
▶ਅਜੇ ਵੀ ਆਸ ਹੈ ਕਿ ਸਿੱਧੁ ਦਾ ਅਵਾਜੇ ਪੰਜਾਬ ਮਹਾਂ ਗਠਜੋੜ ‘ਚ ਹੋਵੇਗਾ ਸ਼ਾਮਲ- ਸੁੱਚਾ ਸਿੰਘ ਛੋਟੇਪੁਰ।
▶ਅੱਜ ਐਲਾਨੇ ਜਾਣਗੇ 21 ਜਿਲ਼ਿਆਂ ਦੇ ਪ੍ਰਧਾਨ, ਮੈਨੀਫੈਸਟੋ ਤੇ ਅਨੁਸਾਸ਼ਨੀ ਕਮੇਟੀ ਵੀ ਬਣਾਈ ਜਾਵੇਗੀ- ਸੁੱਚਾ ਸਿੰਘ ਛੋਟੇਪੁਰ।
▶ਪੰਜਾਬ ਦੀ ਭਲਾਈ ਲਈ ਘੱਟੋ ਘੱਟ ਸਹਿਮਤੀ ਪ੍ਰੋਗਰਾਮ ਤਹਿਤ ਬਣਾਇਆ ਜਾਵੇਗਾ ਮਹਾਂਗਠਜੋੜ- ਛੋਟੇਪੁਰ ।
▶ਸਰਜੀਕਲ ਸਟਰਾਈਕ ‘ਤੇ ਕੇਜਰੀਵਾਲ ਨਾਲ ਸਹਿਮਤ ਨਹੀਂ ਹਨ ਅੰਨਾ ਹਜਾਰੇ- ਕਿਹਾ ਫੌਜ ‘ਤੇ ਸਵਾਲ ਉਠਾਉਣੇ ਜਾਇਜ਼ ਨਹੀਂ।
▶ਰਾਜਸਥਾਨ ਦੇ ਬੀਕਾਨੇਰ ਵਿਖੇ ਦੇਸ਼ ਵਿਰੋਧੀ ਕਹਿ ਕੇ ਕੇਜਰੀਵਾਲ ‘ਤੇ ਇੱਕ ਵਿਅਕਤੀ ਨੇ ਸੁੱਟੀ ਸਿਆਹੀ।
▶24 ਘੰਟਿਆਂ ਲਈ ਜੀ ਸੈਟ- 18 ਦੀ ਲਾਂਚਿੰਗ ਰੁਕੀ- ਖਰਾਬ ਮੌਸਮ ਕਾਰਣ ਲ਼ਿਆ ਫੈਸਲਾ।
▶ਸਰਜੀਕਲ ਸਟਰਾਈਕ ਉਪਰ ਸਵਾਲ ਉਠਾਉਣ ‘ਤੇ ਸ਼ਿਵ ਸੈਨਾ ਨੇ ਕੇਜਰੀਵਾਲ ਖਿਲਾਫ ਦੇਸ਼ ਧ੍ਰੋਹੀ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ।
▶ਸਿਮਰਨਜੀਤ ਸਿੰਘ ਮਾਨ ਟੈਂਟ ਲਗਾ ਕੇ ਖੇਮਕਰਨ ਸੈਕਟਰ ਦੇ ਪਿੰਡ ਮੈਹਦੀਪੁਰ ‘ਚ ਡਟੇ- ਸਰਹੱਦੀ ਲੋਕਾਂ ਦੇ ਘਰਾਂ ‘ਚ ਪਰਤਣ ਤੱਕ ਪੱਕੇ ਡੇਰੇ ਦਾ ਐਲਾਨ।
▶ਖੇਮਕਰਨ ਸੈਕਟਰ ਦੇ ਸਰਹੱਦੀ ਪਿੰਡਾਂ ‘ਚ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਰਾਜਨੀਤਕ ਫਾਇਦੇ ਲਈ ਸਰਕਾਰ ਨੇ ਲੋਕਾਂ ਨੂੰ ਉਜਾੜਿਆ।
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਦੂਰਦਰਸ਼ਨ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ- ਨਵੀ ਆਈ ਏ.ਡੀ.ਪੀ ‘ਤੇ ਗਲਤ ਵਿਵਹਾਰ ਤੇ ਮਾੜੀ ਸ਼ਬਦਾਵਲੀ ਦੇ ਲਾਏ ਦੋਸ਼।
▶ਭਾਜਪਾ ਆਗੂਆਂ ਨੂੰ ਪੀ.ਐਮ ਮੋਦੀ ਨੇ ਬੇਲੋੜੀ ਬਿਆਨਬਾਜ਼ੀ ਨਾ ਕਰਨ ਦੀ ਦਿੱਤੀ ਨਸੀਹਤ ।
▶ਸ਼੍ਰੌਮਣੀ ਕਮੇਟੀ ਨੇ ਬੇਘਰ ਹੋਏ ਲੋਕਾਂ ਦੀ ਸਹਾਇਤਾ ਲਈ ਸਰਹੱਦੀ ਪਿੰਡਾਂ ‘ਚ ਭੇਜੇ ਆਪਣੇ ਮੁਲਾਜ਼ਮ ਵਾਪਸ ਬੁਲਾਏ- ਹਾਲਾਤ ਸੁਧਰਣ ‘ਤੇ ਲ਼ਿਆ ਗਿਆ ਫੈਸਲਾ।
▶ਸ਼ਫਕਤ ਅਲੀ ਨੇ ਉੜੀ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ – ਪਾਕਿਸਤਾਨੀ ਗਾਇਕ ਹੈ ਸ਼ਫਕਤ ਅਲੀ।
▶ਸਰਹੱਦੀ ਲੋਕਾਂ ਅਤੇ ਫੌਜ ਦਾ ਹੌਸਲਾ ਵਧਾaਣ ਲਈ ਬਿਕਰਮ ਮਜੀਠੀਆ ਨੇ ਮੋਹਾਲੀ ਤੋਂ ਪਟਿਆਲਾ ਤੱਕ ਕੱਢੀ ‘ਬੁਲੰਦ ਤਿਰੰਗਾ ਯਾਤਰਾ।
▶ਮੋਗਾ ਦੇ ਨਿਹਾਲ ਸਿੰਘ ਵਾਲਾ ‘ਚ ਬੀ.ਐਸ.ਐਨ.ਐਲ ਦੇ ਸਾਬਕਾ ਐਸ.ਡੀ.ਓ ਦੇ ਘਰੋਂ 30 ਤੋਲੇ ਸੋਨਾ ਤੇ 5000 ਦੀ ਨਕਦੀ ਚੋਰੀ।
▶ਹੈਦਰਾਬਾਦ ‘ਚ ਅੰਤਰਰਾਸ਼ਟਰੀ ਡੱਰਗ ਰੈਕਟ ਮਾਮਲੇ ‘ਚ ਭਾਰਤੀ ਹਵਾਈ ਫੌਜ ਦਾ ਅਫਸਰ ਤੇ ਬੰਗਲੂਰੂ ਦਾ ਸਾਇੰਸਦਾਨ ਗ੍ਰਿਫਤਾਰ।
▶ਭਾਰਤ ਪਾਕਿ ਸਰਹੱਦ ਦੇ 500 ਮੀਟਰ ਘੇਰੇ ‘ਚ ਆਵਾਜਾਈ ‘ਤੇ ਲਾਈ ਗਈ ਪਾਬੰਦੀ।
▶ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ, ਜੰਗ ਦਾ ਹਮਾਇਤੀ ਨਹੀਂ, ਪਰ ਭਾਰਤ ਨੇ ਗੱਲਬਾਤ ਦੇ ਸਾਰੇ ਰਸਤੇ ਕੀਤੇ ਬੰਦ– ਨਵਾਜ਼ ਸ਼ਰੀਫ।
▶ਕਸ਼ਮੀਰ ਵਿੱਚ ਪੱਥਰਬਾਜ਼ੀ ਲਈ ਉਕਸਾਉਣ ਦੇ ਮਾਮਲੇ ‘ਚ ਸ੍ਰੀਨਗਰ ਤੋਂ ਆਸੀ ਅੰਦ੍ਰਾਬੀ ਗ੍ਰਿਫਤਾਰ।
▶ਆਨਲਾਈਨ ਕੈਂਸਲ ਹੋਵੇਗੀ ਰੇਲ ਟਿਕਟ, ਮੋਬਾਇਲ ਨੰਬਰ ਦੇਣਾ ਹੋਵੇਗਾ ਲਾਜ਼ਮੀ- ਜਲਦ ਲਾਂਚ ਹੋਵੇਗੀ ਐਪ ।
▶ਬਠਿੰਡਾ ਪੁਲਿਸ ਨੇ ਗੈਂਗਸਟਰ ਨਵਦੀਪ ਸਿੰਘ ਚੱਠਾ ਨੂੰ ਕੀਤਾ ਗ੍ਰਿਫਤਾਰ, ਤਿੰਨ ਸਾਥੀ ਫਰਾਰ।
▶ਬੰਗਲੂਰੂ ‘ਚ 7 ਮੰਜ਼ਲਾ ਬਿਲਡਿੰਗ ਡਿੱਗੀ- ਮਲਬੇ ਹੇਠਾਂ ਦੱਬੇ ਗਏ ਲੋਕ—ਇੱਕ ਮੌਤ ਹੋਣ ਦੀ ਪੁਸ਼ਟੀ।
▶ਗੁਜਰਾਤ ਦੇ ਕੱਛ ਇਲਾਕੇ ‘ਚ ਭਾਰਤੀ ਨੇਵੀ ਨੇ ਪਾਕਿਸਤਾਨੀ ਕਿਸ਼ਤੀ ਫੜੀ- ਸ਼ੱਕੀਆਂ ਨੂੰ ਹਿਰਾਸਤ ‘ਚ ਲ਼ਿਆ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media