Wednesday, March 25, 2026

ਸਿਰਸਾ ਆਪਣੇ ਸਾਰੇ ਅਪਰਾਧਕ ਕੰਮਾਂ ਦਾ ਰਿਕਾਰਡ ਜਨਤਕ ਕਰੇ ਸਰਨਾ

ppn051020621

ਨਵੀਂ ਦਿੱਲੀ, 5 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਸ. ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਆਪਣੇ ਸਾਰੇ ਅਪਰਾਧਕ ਮੁਕਦੱਮੇ ਜੋ ਉਸ ਤੇ ਅਦਾਲਤਾਂ ਵਿੱਚ ਚੱਲ ਰਹੇ ਹਨ ਤੇ ਉਹ ਸਾਰੀਆਂ ਸ਼ਿਕਾਇਤਾਂ ਜਿਸ ਵਿੱਚ ਉਸ ਨੂੰ ਨਾਮਜਦ ਕੀਤਾ ਗਿਆ, ਦਾ ਰਿਕਾਰਡ ਜਨਤਕ ਕਰੇ ਕਿਓਂਕਿ ਉਸ ਦੇ ਪਿਤਾ ਜਸਬੀਰ ਸਿੰਘ ਨੂੰ ਫਰਜੀ ਦਸਤਾਵੇਜਾਂਾ ਦੇ ਅਧਾਰ ‘ਤੇ ਧੋਖਾਧੜੀ ਨਾਲ ਕਿਸੇ ਦੀ ਜਾਇਦਾਦ ਹੜੱਪਣ ਦੇ ਦੋਸ਼ ਸਿੱਧ ਹੋਣ ਤੇ ਚੰਡੀਗੜ੍ਹ ਦੀ ਸ਼ੈਸ਼ਨ ਕੋਰਟ ਨੇ ਜੇਲ ਭੇਜ ਦਿੱਤਾ ਹੈ।
ਸਰਨਾ ਨੇ ਕਿਹਾ ਕਿ ਸਿਰਸਾ ਦਾ ਬੜੇ ਨਾਟਕੀ ਤਰੀਕੇ ਨਾਲ ਅਮੀਰ ਬੰਨਣ ਦੇ ਪਿੱਛੇ ਸ਼ੱਕੀ ਜਮੀਨਾਂ ਤੇ ਜਾਇਦਾਦਾਂ ਦੇ ਸੋਦੇ ਮੰਨੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਰਸਾ ਦੇ ਪਿਤਾ ਦਾ ਅਪਰਾਧਿਕ ਕੇਸ ਆਪਣੇ ਆਪ ਵਿੱਚ ਇਸ ਪਰਿਵਾਰ ਊਪਰ ਇੱਕਲੋਤਾ ਅਪਰਾਧਿਕ ਮੁਕਦੱਮਾ ਨਹੀਂ ਹੈ ਇਸ ਤੋਂ ਇਲਾਵਾ ਜਬਰਦਸਤੀ ਘਰ ਵਿੱਚ ਦਾਖਲ ਹੋਣਾਂ, ਧੋਖਾਧੜੀ, ਧਮਕੀਆਂ, ਮਾਰਕੁੱਟ ਵਰਗੇ ਸੰਗੀਨ ਮੁਕਦੱਮੇ ਸਿਰਸਾ ਖਿਲਾਫ ਅਦਾਲਤਾਂ ਵਿੱਚ ਚੱਲ ਰਹੇ ਹਨ। ਸਿਰਸਾ ਨੇ ਕਈ ਸ਼ਿਕਾਇਤਾਂ ਤਾਂ ਆਪਣੇ ਰਾਜਨੀਤਿਕ ਰਸੁੱਖ ਅਤੇ ਗੁੰਡਾਗਰਦੀ ਨਾਲ ਖਤਮ ਕਰਵਾ ਲਏ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਮਨਜੀਤ ਸਿੰਘ ਜੀ.ਕੇ ਜੋ ਹਰੇਕ ਜਰੂਰੀ-ਗੈਰ ਜਰੂਰੀ ਮੁਦਿਆਂ ‘ਤੇ ਬਿਆਨਬਾਜ਼ੀ ਕਰਦੇ ਫਿਰਦੇ ਹਨ, ਸਿਰਸਾ ਦੇ ਪਿਤਾ ਨੂੰ ਧੋਖਾਧੜੀ ਵਿੱਚ ਜੇਲ ਭੇਜੇ ਜਾਣ ਦੇ ਮੁੱਦੇ ਤੇ ਪੂਰੀ ਤਰਾਂ ਦੜ ਵੱਟੀ ਬੈਠੇ ਹਨ।
ਸ. ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਅਤੇ ਸੁਖਬੀਰ ਸਿੰਘ ਬਾਦਲ ਦੀ ਚੁੱਪੀ ਸਿਰਸਾ ਦੇ ਪਿਤਾ ਦੇ ਧੋਖਾਧੜੀ ਦੇ ਕਾਰਨਾਮੇ ਦਾ ਪੱਖ ਲੈਣਾਂ ਸਮਝੀਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਜੀ.ਕੇ ਨਿੱਕੀ ਨਿੱਕੀ ਗੱਲ ‘ਤੇ ਪਰਦਰਸ਼ਨ ਕਰਦਾ ਫਿਰਦਾ ਹੈ ਤੇ ਅੱਜ ਜਦੋਂ ਸਿਰਸਾ ਦੇ ਪਿਤਾ ਤੇ ਧੋਖਾਧੜੀ ਸਾਬਤ ਹੋਣ ਤੋਂ ਬਾਅਦ ਜੇਲ ਹੋ ਗਈ ਹੈ ਤਾ ਜੀ.ਕੇ, ਸਿਰਸਾ ਤੋਂ ਡਰਦਾ ਉਸ ਦੇ ਖਿਲਾਫ ਪਰਦਰਸ਼ਨ ਕਰਨ ਤੋਂ ਬਚਦਾ ਫਿਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਕੇ ਦੀ ਚੁੱਪੀ ਦੇ ਧਾਰਮਿਕ ਤੇ ਸਿਆਸੀ ਨਤੀਜੇ ਬਾਦਲ ਦੱਲ ਨੂੰ ਭੁਗਤਣੇ ਪੈਣਗੇ।
ਸ. ਸਰਨਾ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਸਿਰਸਾ ਨੂੰ ਹੁਕਮ ਦੇਣ ਕਿ ਉਹ ਉਸਦੇ ਵਿਰੁੱਧ ਚਲੱਦੇ ਸਾਰੇ ਅਪਰਾਧਿਕ ਮੁਕਦਮਿਆਂ ਅਤੇ ਸ਼ਿਕਾਇਤਾਂ ਨੂੰ ਜਨਤਕ ਕਰੇ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਨੂੰ ਛੱਡੇ , ਜਦੋਂ ਤੱਕ ਉਹ ਇਨ੍ਹਾਂ ਮੁਕਦਮਿਆਂ ਵਿੱਚੋ ਬਰੀ ਨਹੀਂ ਹੋ ਜਾਂਦਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply