
ਅੰਮ੍ਰਿਤਸਰ, 9 ਅਕਤੂਬਰ (ਗੁਰਪ੍ਰੀਤ ਸਿੰਘ) – ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਵੱਖੁਵੱਖ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕ ਜੋ ਆਪਣੇ ਘਰੁਬਾਹਰ ਛੱਡ ਕੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਂਪਾਂ ਵਿੱਚ ਰਹਿ ਰਹੇ ਲੋਕ ਹਾਲਾਤ ਸੁਖਾਵੇਂ ਹੋਣ ਕਾਰਣ ਆਪਣੁੇਆਪਣੇ ਘਰਾਂ ਨੂੰ ਪਰਤ ਗਏ ਹਨ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਪੰਜਾਬ ਵਿੱਚ ਪਾਕਿਸਤਾਨ ਨਾਲ ਲਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ, ਲੰਗਰ, ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਹੋਰ ਪ੍ਰਬੰਧਾਂ ਦੀ ਦੇਖੁਰੇਖ ਲਈ ਵੱਖੁਵੱਖ ਗੁਰਦੁਆਰਾ ਸਾਹਿਬਾਨ ਵਿਖੇ ਪ੍ਰਬੰਧ ਕੀਤੇ ਗਏ ਸਨ। ਪਰੰਤੂ ਹੁਣ ਹਾਲਾਤ ਆਮ ਵਰਗੇ ਹੋਣ ਕਾਰਣ ਇਹ ਕੈਂਪ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਖੇਤਰ ਨਾਲ ਲਗਦੇ ਪਿੰਡਾਂ ਦੇ ਲੋਕ ਵੀ ਹੁਣ ਆਪਣੁੇਆਪਣੇ ਘਰਾਂ ਨੂੰ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ ਤੇ ਇਹ ਕੈਂਪ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵ’ਲੋਂ ਬਾਕੀ ਖੇਤਰਾਂ ‘ਚ ਲ’ਗੇ ਰਾਹਤ ਕੈਂਪ ਬੰਦ ਕਰ ਦਿ’ਤੇ ਸਨ ਪਰ ਫਾਜ਼ਿਲਕਾ ਵਾਲਾ ਕੈਂਪ ਹੁਣ ਤੀਕ ਚ’ਲਦਾ ਰਿਹਾ ਹੈ। ਫਾਜ਼ਿਲਕਾ ਵਿਖੇ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਸz: ਕੇਵਲ ਸਿੰਘ ਦੀ ਦੇਖੁਰੇਖ ਵਿੱਚ ੨੧ ਰਾਹਤ ਕੇਂਦਰਾਂ ਜਿਸ ਵਿਚ ਸਕੂਲਾਂ, ਕਾਲਜਾਂ, ਪੰਚਾਇਤੀ ਥਾਵਾਂ ਸ਼ਾਮਲ ਸਨ ਵਿਖੇ ਵੱਖੁਵੱਖ ਗੁਰਦੁਆਰਾ ਸਾਹਿਬਾਨ ਵ’ਲੋਂ ਰਾਹਤ ਕੈਂਪ ਲਗਾਏ ਗਏ ਸਨ। ਜਿਨ੍ਹਾਂ ਵਿਚ ਜਲਾਲਾਬਾਦ, ਚੁਵਾੜਿਆ ਵਾਲੀ, ਗੁਰੂ ਹਰਿ ਸਹਾਏ ਸੜਕ ‘ਤੇ ਗੁਰਦੁਆਰਾ ਸਾਹਿਬ ਨੂੰ ਰਾਹਤ ਕੇਂਦਰ ਵਜੋਂ ਵਰਤਿਆ ਗਿਆ ਜਿਥੇ ਲੰਗਰ ਤਿਆਰ ਕੀਤਾ ਜਾਂਦਾ ਰਿਹਾ ਅਤੇ ਨਾਲ ਲ’ਗਦੇ ਸਰਹ’ਦੀ ਪਿੰਡਾ ਦੇ ਲੋਕਾਂ ਲਈ ਲਿਜਾਇਆ ਤੇ ਵਰਤਾਇਆ ਜਾਂਦਾ ਸੀ। ੭ ਅਕਤੂਬਰ ਦੀ ਸਵੇਰ ਤੀਕ ਲੰਗਰ ਸੇਵਾ ਕੀਤੀ ਗਈ। ਹੁਣ ਇਹ ਸੁਵਿਧਾਵਾਂ ਹਾਲਾਤ ਸਰਲ ਹੋਣ ਕਾਰਨ ਬੰਦ ਕਰ ਦਿ’ਤੀਆਂ ਗਈਆਂ ਹਨ। ਸz: ਬੇਦੀ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਕਮੇਟੀ ਵੱਲੋਂ ਦਿੱਤੀ ਗਈ ਸਹਾਇਤਾ ਲਈ ਸਰਹੱਦੀ ਲੋਕਾਂ ਨੇ ਪ੍ਰਸੰਸਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਇਸ ਮੁਸੀਬਤ ਦੀ ਘੜੀ ਬਿਨਾ ਕਿਸੇ ਭੇਦੁਭਾਵ ਦੇ ਜੋ ਸਹਾਇਤਾ ਸਾਨੂੰ ਦਿੱਤੀ ਗਈ ਉਸ ਲਈ ਅਸੀਂ ਸਦਾ ਰਿਣੀ ਰਹਾਂਗੇ।
Punjab Post Daily Online Newspaper & Print Media