
ਸੰਦੌੜ੍ਹ, 9 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸ਼੍ਰੀ ਤ੍ਰਿਮੂਰਤੀ ਕਲਾ ਮੰਚ ਅਹਿਮਦਗੜ੍ਹ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਥਾਨਕ ਗਾਂਧੀ ਸਕੂਲ ਵਿਖੇ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸ਼੍ਰੀ ਰਾਮ ਲੀਲਾ ਕਰਵਾਈ ਜਾ ਰਹੀ ਹੈ।ਇਸੇ ਕੜੀ ਤਹਿਤ ਇਸ ਸਾਲ ਵੀ ਸ਼੍ਰੀ ਤ੍ਰਿਮੂਰਤੀ ਕਲਾ ਮੰਚ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਵਿੱਚ ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਸਕੱਤਰ ਜਰਨਲ ਜਸਵੀਰ ਸਿੰਘ ਜੱਸੀ ਮੰਨਵੀ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਇਸ ਮੌਕੇ ਜੱਸੀ ਮੰਨਵੀਂ ਨੇ ਵੱਡੀ ਗਿਣਤੀ ਵਿੱਚ ਆਏ ਹੋਏ ਸ਼ਰਧਾਲੂਆਂ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਧਰਮ ਦੇ ਮਾਰਗ ਚੱਲਦਿਆਂ ਆਪਣੇ ਮਾਤਾ ਪਿਤਾ ਦੀ ਆਗਿਆ ਮੰਨੀ ਅਤੇ ਰਾਵਣ ਦਾ ਨਾਸ਼ ਕਰਕੇ ਬਦੀ ਉੱਤੇ ਨੇਕੀ ਦੀ ਜਿੱਤ ਕੀਤੀ ।ਅੱਗੇ ਉਨ੍ਹਾਂ ਕਿਹਾ ਕਿ ਸ਼੍ਰੀ ਤ੍ਰਿਮੂਰਤੀ ਕਲਾ ਮੰਚ ਅਹਿਮਦਗੜ੍ਹ ਦੇ ਪ੍ਰਬੰਧਕਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨੂੰ ਹਰ ਸਾਲ ਰਾਮ ਲੀਲਾ ਰਾਂਹੀ ਸਮਾਜ ਵਿੱਚ ਪੇਸ਼ ਕਰਨਾ ਇੱਕ ਬਹੁਤ ਹੀ ਨੇਕ ਅਤੇ ਸ਼ਲਾਘਾਯੋਗ ਉਪਾਰਲਾ ਹੈ।ਇਸ ਲਈ ਹਰੇਕ ਇੰਨਸਾਨ ਨੂੰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਬਨਾਉਣਾ ਚਾਹੀਦਾ ਹੈ ।ਇਸ ਸਮੇਂ ਜਾਣਕਾਰੀ ਦਿੰਦਿਆਂ ਦੀਪਕ ਸ਼ਰਮਾ ਨੇ ਕਿਹਾ ਕਿ ਆਉਣ ਵਾਲੀ 11 ਅਕਤੂਬਰ ਨੂੰ ਇਸੇ ਸਥਾਨ ‘ਤੇ ਹਰ ਸਾਲ ਦੀ ਤਰਾਂ ਦੁਸਹਿਰਾ ਮੇਲਾ ਧੂਮਧਾਮ ਕਰਵਾਇਆ ਜਾ ਰਿਹਾ ਹੈ ।ਅੱਗੇ ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਬਾਬਾ ਜੀ ਛਪਾਰ ਵਾਲੇ, ਵਿਕਾਸ ਟੰਡਨ, ਕੋਂਸਲਰ ਬਿਮਲ ਸ਼ਰਮਾਂ, ਕੋਂਸਲਰ ਈਸਾ ਮਹੁੰਮਦ, ਕੋਂਸਲਰ ਸੁਰਾਜ ਮਹੁੰਮਦ, ਐਡਵੋਕੇਟ ਅਰਵਿੰਦ ਮਾਵੀ, ਸਤਿੰਦਰ ਕਾਲਾ, ਲੱਕੀ ਗਰਚਾ, ਅਕਾਸ਼ਦੀਪ ਗਰਚਾ, ਡਾ. ਜੱਗੀ ਗਰਚਾ, ਵਿਨੋਦ ਜੈਨ, ਦੀਪਕ ਸ਼ਰਮਾ, ਬਿੱਕਰ ਟਿੰਬਰਵਾਲ ਆਦਿ ਹਾਜਰ ਸਨ ।
Punjab Post Daily Online Newspaper & Print Media