Friday, June 12, 2026

ਭੱਦਰਕਾਲੀ ਮੰਦਰ ਵਿਚ ਪੱਪੂ ਨੰਨੜਾ ਨੇ ਕੀਤਾ ਮਾਂ ਦਾ ਗੁਣਗਾਨ

ppn0910201605

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਗਾਂਧੀ ਨਗਰ ਵਿਚ ਸਥਿਤ ਸ਼੍ਰੀ ਰਾਜਦੇਵੀ ਭਦਰਕਾਲੀ ਮੰਦਰ ਵਿਚ ਨਵਰਾਤਿਆਂ ਦੇ ਮੌਕੇ ਤੇ ਕਰਵਾਏ ਜਾ ਰਹੇ ਪ੍ਰੋਗਰਾਮ ਰੋਣਕਾ ਨਵਰਾਤੇ ਦੀਆਂ ਦੇ ਤਹਿਤ 8ਵੇਂ ਨਵਰਾਤੇ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ।
ਇਸ ਮੌਕੇ ਪੱਪੂ ਨਨੜਾ ਲੁਧਿਆਣਾ ਵਾਲੇ ਨੇ ਆਪਣੀ ਮਧੁਰ ਆਵਾਜ਼ ਵਿਚ ਭਜਨ ਪੇਸ਼ ਕੀਤੇ। ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭੋਲਾ ਵਧਵਾ ਅਤੇ ਲੱਡੂ ਗਗਨੇਜਾ ਨੇ ਦੱਸਿਆ ਕਿ ਅੱਜ 8ਵੇਂ ਦਿਨ ਪੱਪੂ ਨਨੜਾ ਲੁਧਿਆਨਾ ਵਾਲਾ ਨੇ ਖੋਹ ਬੂਹੇ ਸ਼ੇਰਾਂ ਵਾਲੀਏ, ਦਿਨ ਗਏ ਨੇ ਨਰਾਤਿਆਂ ਦੇ ਅ, ਸਨੂੰ ਵੀ ਚਿੱਠੀ ਪਾਈਂ ਦਾਤੀਏ ਭਜਨ ਪੇਸ਼ ਕੀਤੇ। ਇਸ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਮਾਂ ਦੀ ਸਮੂਹਿਕ ਆਰਤੀ ਉਤਾਰੀ ਗਈ।ਪ੍ਰੋਗਰਾਮ ਦੇ ਅਯੋਜਨ ਵਿਚ ਨਗਰ ਕੌਂਸਲ ਫਾਜ਼ਿਲਕਾ ਦ ਪ੍ਰਧਾਨ ਰਕੇਸ਼ ਧੂੜੀਆ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਪ੍ਰਧਾਨ ਰੰਗੀਲਾ ਵਧਵਾ, ਹਰੀਸ਼ ਜੁਨੇਜਾ, ਰਕੇਸ਼ ਫੁੱਟੇਲਾ, ਪ੍ਰਦੀਪ ਵਢੇਰਾ, ਸਵਰਣ ਤਨੇਜਾ, ਬਿੱਟੂ ਮੂਲੜੀ, ਅਨਿਲ ਗਗਨੇਜਾ, ਸਾਹਿਲ ਬਾਘਲਾ, ਸੀਪਾ ਲੋਹਾਰ ਅਤੇ ਸੰਦੀਪ ਗਗਨੇਜਾ ਨੇ ਸਹਿਯੋਗ ਕੀਤਾ। ਅੰਤ ਵਿਚ ਕੇਸਰ ਵਾਲੇ ਦੁੱਧ ਅਤੇ ਫੱਲਾਂ ਦਾ ਪ੍ਰਸਾਦ ਵੰਡਿਆ ਗਿਆ ਅਤੇ ਮਹਿਮਾਨਾਂ ਅਤੇ ਕਲਾਕਾਰਾਂ ਨੂੰ ਮੰਦਰ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply