
ਮੱਤੇਵਾਲ, 9 ਅਕਤੂਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਭਾਈਚਾਰਕ ਸਾਂਝ, ਅਮਨ ਤੇ ਵਿਕਾਸ ਦੇ ਮਾਹੌਲ ਨੂੰ ਵਿਗਾੜਨ ਵਾਲੀਆਂ ਤਾਕਤਾਂ ਪ੍ਰਤੀ ਸੁਚੇਤ ਰਹਿਣ ਦਾ ਲੋਕਾਂ ਨੂੰ ਸਦਾ ਦਿੱਤਾ ਤੇ ਕਿਹਾ ਕਿ ਅਕਾਲੀ ਦਲ ਭਾਜਪਾ ਗੱਠਜੋੜ ਆਗਾਮੀ ਵਿਧਾਨ ਸਭਾ ਚੋਣਾਂ ਸਵੱਛ ਪ੍ਰਸ਼ਾਸਨ ਅਤੇ ਵਿਕਾਸ ਦੇ ਮੁੱਦੇ ‘ਤੇ ਲੜੇਗਾ ਅਤੇ ਸਰਕਾਰ ਦੀ ਹੈਟ੍ਰਿਕ ਬਣਾਏਗਾ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਸਰਾਂ, ਚੰਨਣਕੇ, ਰਾਮਦਿਵਾਲੀ ਮੁਸਲਮਾਨਾਂ ਅਤੇ ਚੋਗਾਵਾਂ ਨੂੰ ਵਿਕਸ ਲਈ ਕਰੀਬ ਇੱਕ ਕਰੋੜ ਰੁਪੈ ਦੀ ਗਰਾਂਟ ਦੇਣ ਅਤੇ ਦਰਜਨਾਂ ਵਿਕਾਸ ਕਾਰਜਾਂ ਦੇ ਨੀਂਹ ਰੱਖਣ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਆਪਣੀ ਸਾਖ ਬਚਾਉਣ ਲਈ ਕੋਝੀਆਂ ਚਾਲਾਂ ‘ਤੇ ਉਤਰੇ ਹਨ, ਸਤਾ ਦੀ ਲਾਲਸਾ ਵਿੱਚ ਇਹ ਲੋਕ ਕੌਮੀ ਸੁਰੱਖਿਆ ਦੇ ਰਣਨੀਤਕ ਮਾਮਲੇ ‘ਤੇ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।ਉਹਨਾਂ ਕਿਹਾ ਕਿ ਸ੍ਰੀ ਮੋਦੀ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਵਿੱਚ ਅਤਿਵਾਦ ਫੈਲਾਉਣ ਵਾਲੇ ਪਾਕਿਸਤਾਨ ਵਿਰੁੱਧ ਅੱਜ ਵਿਸ਼ਵ ਸਤਰ ‘ਤੇ ਆਵਾਜ਼ਾਂ ਉੱਠ ਰਹੀਆਂ ਹਨ।ਇੱਕ ਸਵਾਲ ਦੇ ਜਵਾਬ ਵਿੱਚ ਸ: ਮਜੀਠੀਆ ਨੇ ਦਾਅਵੇ ਨਾਲ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਮਿਸ਼ਨ ਪੂਰਾ ਨਹੀਂ ਕਰ ਸਕੇਗਾ, ਉਹਨਾਂ ਨੂੰ ਕਾਂਗਰਸ ਦੇ ਅੰਦਰੂਨੀ ਸੂਤਰਾਂ ਤੋਂ ਪੱਕੀ ਖ਼ਬਰ ਮਿਲੀ ਹੈ ਕਿ ਕੈਪਟਨ ਤੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਗੀ ਦੀ ਕੁਰਸੀ ਜਲਦ ਖਿਸਕ ਰਹੀ ਹੈ।ਇਸੇ ਕਾਰਨ ਉਸ ਨੂੰ ਅੱਜ ਤਕ ਕਾਂਗਰਸ ਵੱਲੋਂ ਮੁੱਖ ਮੰਤਰੀ ਲਈ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ। ਨੇੜੇ ਭਵਿੱਖ ਦੌਰਾਨ ਪ੍ਰਤਾਪ ਬਾਜਵਾ ਤੇ ਹੋਰ ਤਾਕਤਾਂ ਇੱਕ ਨਵਾਂ ਵਿਕਲਪ ਸਾਹਮਣੇ ਲਿਆ ਰਹੇ ਹਨ ਜਿਸ ਨਾਲ ਪੰਜਾਬ ਵਿੱਚ ਕਾਂਗਰਸ ਦਾ ਵਜੂਦ ਖਤਮ ਹੋ ਜਾਵੇਗਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਗੁਰਜਿੰਦਰ ਢਪਈਆਂ, ਪ੍ਰੋ: ਸਰਚਾਂਦ ਸਿੰਘ, ਸਰਪੰਚ ਪ੍ਰਮਜੀਤ ਸਿੰਘ ਸਰਾਂ, ਸਰਪੰਚ ਮੇਜਰ ਸਿੰਘ ਚੰਨਣਕੇ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਹਰਦਿਆਲ ਸਿੰਘ, ਬਾਬਾ ਗੁਰਮੀਤ ਸਿੰਘ, ਸਰਪੰਚ ਕ੍ਰਿਪਾਲ ਸਿੰਘ ਰਾਮਦਿਵਾਲੀ, ਸਰਵਨ ਸਿੰਘ, ਪ੍ਰਭ ਸਿੰਘ, ਗਿਆਨ ਸਿੰਘ, ਹਰਦੇਵ ਸਿੰਘ, ਸਰਪੰਚ ਬਲਜੀਤ ਕੌਰ ਚੋਗਾਵਾਂ, ਪ੍ਰਿਸੀਪਲ ਕੁਲਜੀਤ ਸਿੰਘ, ਸੁਰਿਦਰ ਸਿੰਘ, ਬੀ.ਡੀ.ਪੀ.ੳ. ਤਰਸਿੱਕਾ ਸੰਦੀਪ ਮਲਹੋਤਰਾ, ਸਰਪੰਚ ਗੁਰਨਾਮ ਸਿੰਘ, ਬਾਬਾ ਸੁਖਵੰਤ ਸਿੰਘ, ਸਰਪੰਚ ਸੁਰਿੰਦਰ ਸਿੰਘ ਅਰਜਣਮਾਂਗਾ, ਬੀਬੀ ਨਗਿੰਦਰ ਕੌਰ ਸਰਾਂ, ਜਗਜੀਤ ਸਿੰਘ ਰਾਮਦੀਵਾਲੀ, ਜਥੇ:ਕਸ਼ਮੀਰ ਸਿੰਘ, ਡਾ:ਸੁਖਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਜੰਮੂ, ਕੁਲਵਿੰਦਰ ਸਿੰਘ ਮਿੱਠਾ, ਸਾਹਿਬ ਸਿੰਘ, ਹਰਦਿਆਲ ਸਿੰਘ ਜ਼ੈਲਦਾਰ, ਦਵਿੰਦਰ ਸਿੰਘ ਸਾਬਕਾ ਸਰਪੰਚ ਚੰਨਣਕੇ, ਸਰਬਜੀਤ ਸਿੰਘ ਤਾਹਰਪੁਰ, ਸਤਨਾਮ ਸਿੰਘ ਸਰਪੰਚ ਅਰਜਣਮਾਂਗਾ ਆਦਿ ਹਾਜ਼ਰ ਸਨ।
Punjab Post Daily Online Newspaper & Print Media