ਫਾਜ਼ਿਲਕਾ, 13 ਅਕਤੂਬਰ (ਵਿਨੀਤ ਅਰੋੜਾ)- ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਫਾਜ਼ਿਲਕਾ ਅਤੇ ਖੂਈਆਂ ਸਰਵਰ ਦੀਆਂ ਵਰਕਰਾਂ ਵੱਲੌਂ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਮੰਗਾਂ ਨੂੰ ਲੈ ਕੇ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਅਸਫ਼ਰਸ਼ਾਹੀ ਦੀ ਢੀਲੀ ਨੀਤੀ ਕਾਰਨ ਲਟਕ ਰਹੀਆਂ ਹਨ। ਉਨ੍ਹਾਂ ਦੇ ਨੋਟੀਫਿਕੇਸ਼ਨ ਜਾਲਦੀ ਜਾਰੀ ਕਰਵਾਏ ਜਾਣ ਜਿਵੇਂ ਐਨਜੀਓ ਨੂੰ ਦਿੱਤੇ ਬਲਾਕ ਵਾਪਸ ਲਏ ਜਾਣ, ਵਰਕਰ ਜੋ ਏਐਨਐਮ ਦੀ ਯੋਗਤਾ ਪੂਰੀ ਕਰਦੇ ਹਨ ਉਨ੍ਹਾਂ ਨੂੰ ਏਐਨਐਮ ਦੀ ਭਰਤੀ ਵਿਚ 10 ਫੀਸਦੀ ਕੋਟਾ ਦਿੱਤਾ ਜਾਵੇ, ਹੈਲਪਰ ਤੋਂ ਵਰਕਰ ਬਨਣ ਲਈ ਤਜ਼ਰਬਾ 5 ਸਾਲ ਕੀਤਾ ਜਾਵੇ, ਮਿੰਨੀ ਸੈਂਟਰ ਨੂੰ ਪੂਰਾ ਦਰਜ਼ਾ ਦਿੱਤਾ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਹਰਿਆਣਾ ਪੈਟਰਨ ਤੇ ਮਾਨਭੱਤਾ ਦੇਵੇ ਅਤੇ ਸਕੂਲਾਂ ਵਿਚ ਲੱਗਣ ਵਾਲੀਆਂ ਨਰਸਰੀ ਕਲਾਸਾਂ ਹਰਿਆਣਾ ਅਤੇ ਰਾਜਸਥਾਨ ਦੀ ਤਰ੍ਹਾਂ ਵਰਕਰਾਂ ਨੂੰ ਦਿੱਤੀਆਂ ਜਾਣ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਇੰਦਰਜੀਤ ਕੌਰ ਆਲਮਸ਼ਾਹ ਬਲਾਕ ਪ੍ਰਧਾਨ ਖੂਈਆਂ ਸਰਵਰ, ਸੀਤਾ ਦੇਵੀ ਮੀਤ ਪ੍ਰਧਾਨ ਫਾਜ਼ਿਲਕਾ, ਦੇਸਾਂ ਬਾਈ ਮੀਤ ਪ੍ਰਧਾਨ ਖੂਈਆ ਸਰਵਰ, ਸੁਮਿਤਰਾ ਦੇਵੀ, ਪ੍ਰਕਾਸ਼ ਕੌਰ, ਸ਼ਿਮਲਾ ਰਾਣੀ, ਸੁਖਦੀਪ ਕੌਰ, ਸੁਨੀਤਾ ਖੂਈਖੇੜਾ, ਸੰਦੀਪ ਕੌਰ ਬਾਰੇਕਾਂ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media