Tuesday, March 17, 2026

ਟਰੈਕਟਰ ਹੇਠ ਆਉਣ ਨਾਲ ਟਰੈਕਟਰ ਚਾਲਕ ਦੀ ਹੋਈ ਮੌਤ

ਜੰਡਿਆਲਾ ਗੁਰੂ, 13 ਅਕਤੂਬਰ (ਹਰਿੰਦਰ ਪਾਲ ਸਿੰਘ)- ਟਰੈਕਟਰ ਹੇਠ ਆਉਣ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਜਾਣ ਦੀ ਖਬਰ ਹੈ।ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਜਸਕਰਨ ਸਿੰਘ ਨਿਵਾਸੀ ਸੰਗਾਲਾ ਥਾਣਾ ਅਮਰਗੜ੍ਹ ਜਿਲਾ ਸੰਗਰੂਰ ਨੇ ਦੱਸਿਆ ਕਿ ਉਹ ਅਤੇ ਪ੍ਰਭਜੋਤ ਪੁੱਤਰ ਦਰਸ਼ਨ ਸਿੰਘ ਨਿਵਾਸੀ ਹਿੰਮਤ ਆਣਾ ਥਾਣਾ ਅਮਰਗੜ੍ਹ ਦੇ ਨਾਲ ਸਵਰਨ ਸਿੰਘ ਪੁੱਤਰ ਭਰਪੂਰ ਸਿੰਘ ਨਿਵਾਸੀ ਸੰਗਾਲਾ ਥਾਣਾ ਅਮਰਗੜ੍ਹ ਜਿਲਾ ਸੰਗਰੂਰ ਦੇ ਟਰੈਕਟਰ ਰੀਪਰ ਤੇ ਨੌਕਰੀ ਕਰਦਾ ਹੈ ।ਅੱਜ ਪ੍ਰਦੀਪ ਸਿੰਘ ਪ੍ਰਭਜੋਤ ਸਿੰਘ ਨਾਲ ਪਿੰਡ ਵਡਾਲਾ ਜੋਹਲ ਤੋਂ ਟਰੈਕਟਰ ਵਿੱਚ ਡੀਜ਼ਲ ਪਵਾਉਣ ਲਈ ਨਵਾਂ ਪਿੰਡ ਨੂੰ ਪੈਟਰੋਲ ਪੰਪ ਤੇ ਜਾ ਰਹੇ ਸੀ ਕਿ ਤਾਂ ਅਚਾਨਕ ਕੋਈ ਮੋਟਰ ਸਾਇਕਲ ਸਵਾਰ ਉੰਨਾ ਦੇ ਅੱਗੇ ਆ ਗਿਆ ਜਿਸ ਨੂੰ ਬਚਾਉਦਿਆ ਹੋਇਆ ਪ੍ਰਭਜੋਤ ਸਿੰਘ ਨੇ ਬਰੇਕ ਲਗਾਈ, ਪਰ ਟਰੈਕਟਰ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਕੇ ਪਲਟ ਗਿਆ ।ਇਸ ਹਾਦਸੇ ਵਿੱਚ ਪ੍ਰਭਜੋਤ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਕਾਰਣ ਮੌਕੇ ਤੇ ਮੌਤ ਹੋ ਗਈ, ਜਦਕਿ ਉਸਦੇ ਸਾਥੀ ਪ੍ਰਦੀਪ ਸਿੰਘ ਨੂੰ ਵੀ ਸੱਟਾ ਲੱਗੀਆਂ ।ਚੌਕੀ ਇੰਚਾਰਜ ਗਹਿਰੀ ਮੰਡੀ ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply